ਸ੍ਰੋਤ

ਬਹੁਤ ਜ਼ਿਆਦਾ ਠੰਢ

Closeup of icicles on a roof during a snowstorm

ਬਹੁਤ ਜ਼ਿਆਦਾ ਠੰਢ ਵਿੱਚ, ਹਾਈਪੋਥਰਮੀਆ, ਕੱਕਰ ਖਾਧ, ਫਿਸਲਣ, ਡਿੱਗਣ, ਕਾਰਬਨ ਮੋਨੋਆਕਸਾਈਡ ਦਾ ਜ਼ਹਿਰ ਚੜ੍ਹਨ ਅਤੇ ਸੰਭਾਵੀ ਮੌਤ ਦੇ ਜੋਖਮ ਵੱਧ ਹੁੰਦੇ ਹਨ। ਸਰਦੀਆਂ ਦਾ ਮੌਸਮ ਹਰ ਕਿਸੇ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਸ ਲਈ ਯਕੀਨੀ ਬਣਾਓ ਕਿ ਤੁਸੀਂ ਤਿਆਰ ਹੋ ਅਤੇ ਉਹ ਕਰੋ ਜੋ ਤੁਹਾਨੂੰ ਆਪਣੇ ਆਪ ਨੂੰ, ਆਪਣੇ ਪਰਿਵਾਰ ਅਤੇ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਕਰਨ ਦੀ ਲੋੜ ਹੈ।

ਸਰਦੀਆਂ ਦੇ ਮੌਸਮ ਵਿੱਚ ਸਿਹਤ ਸਮੱਸਿਆਵਾਂ

ਸਰਦੀਆਂ ਦੇ ਮੌਸਮ ਵਿੱਚ, ਹਾਈਪੋਥਰਮੀਆ, ਕੱਕਰ ਖਾਧ, ਫਿਸਲਣ, ਡਿੱਗਣ, ਕਾਰਬਨ ਮੋਨੋਆਕਸਾਈਡ ਦਾ ਜ਼ਹਿਰ ਚੜ੍ਹਨ ਅਤੇ ਸੰਭਾਵੀ ਮੌਤ ਦੇ ਜੋਖਮ ਵੱਧ ਹੁੰਦੇ ਹਨ। ਸਰਦੀਆਂ ਦੇ ਮੌਸਮ ਦੇ ਸਿਹਤ ਪ੍ਰਭਾਵ ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ, ਇਸ ਲਈ ਤਿਆਰ ਰਹੋ ਅਤੇ ਲੋੜ ਪੈਣ 'ਤੇ ਕਾਰਵਾਈ ਕਰੋ।

ਹਾਈਪੋਥਰਮੀਆ

ਈਪੋਥਰਮੀਆ ਲੰਬੇ ਸਮੇਂ ਤੱਕ ਠੰਡੇ ਤਾਪਮਾਨ ਵਿੱਚ ਰਹਿਣ ਕਾਰਨ ਹੁੰਦਾ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਘਟ ਜਾਂਦਾ ਹੈ। ਸਰੀਰ ਦਾ ਤਾਪਮਾਨ ਘੱਟ ਹੋਣ ਨਾਲ ਉਲਝਣ ਹੋ ਸਕਦੀ ਹੈ ਅਤੇ ਹਿੱਲਜੁਲ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ ਅਤੇ ਇਸ ਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ ਜਿਸ ਵਿੱਚ ਕਿਸੇ ਅੰਗ ਦਾ ਜਵਾਬ ਦੇ ਜਾਣਾ ਅਤੇ ਮੌਤ ਵੀ ਸ਼ਾਮਲ ਹੈ। 

ਹਲਕਾ ਹਾਈਪੋਥਰਮੀਆ 

  • ਕੰਬਣਾ   
  • ਹੱਥ ਹਿਲਾਉਣ ਵਿੱਚ ਮੁਸ਼ਕਲ    

ਜੇ ਸੰਭਵ ਹੋਵੇ, ਤਾਂ ਗਰਮ ਜਗ੍ਹਾ 'ਤੇ ਜਾਓ। ਗਰਮ ਪੈਕ, ਗਰਮ ਪਾਣੀ ਦੀਆਂ ਬੋਤਲਾਂ, ਗਰਮ ਪਾਣੀ ਨਾਲ ਨਹਾਉਣ, ਕੰਬਲ, ਜਾਂ ਚਮੜੀ ਤੋਂ ਚਮੜੀ ਦੇ ਸੰਪਰਕ ਨਾਲ (ਇਹ ਖਾਸ ਤੌਰ 'ਤੇ ਸ਼ਿਸ਼ੂਆਂ ਅਤੇ ਛੋਟੇ ਬੱਚਿਆਂ ਲਈ ਮਦਦਗਾਰ ਹੋ ਸਕਦਾ ਹੈ) ਸਰੀਰ ਨੂੰ ਹੌਲੀ-ਹੌਲੀ ਗਰਮ ਕਰੋ। ਜੇਕਰ 30 ਮਿੰਟਾਂ ਦੇ ਅੰਦਰ ਲੱਛਣਾਂ ਵਿੱਚ ਸੁਧਾਰ ਨਹੀਂ ਹੁੰਦਾ ਹੈ, ਤਾਂ ਐਮਰਜੈਂਸੀ ਰੂਮ ਜਾਂ ਤੁਰੰਤ ਦੇਖਭਾਲ ਕੇਂਦਰ ਵਿੱਚ ਜਾਓ। ਜੇ ਲੋੜ ਹੋਵੇ ਤਾਂ 9-1-1 ਜਾਂ ਆਪਣੇ ਸਥਾਨਕ ਐਮਰਜੈਂਸੀ ਨੰਬਰ 'ਤੇ ਕਾਲ ਕਰੋ।    

ਮੱਧਮ ਹਾਈਪੋਥਰਮੀਆ 

  • ਕੰਬਣੀ ਬੰਦ ਹੋ ਸਕਦੀ ਹੈ   
  • ਹੱਥਾਂ ਜਾਂ ਸਰੀਰ ਦੇ ਹੋਰ ਹਿੱਸਿਆਂ ਨੂੰ ਹਿਲਾਉਣ ਵਿੱਚ ਮੁਸ਼ਕਲ   
  • ਗੱਲ ਕਰਨ ਵਿੱਚ ਮੁਸ਼ਕਲ  
  • ਉਲਝਣ ਜਾਂ ਨੀਂਦ    

ਕਿਸੇ ਐਮਰਜੈਂਸੀ ਰੂਮ ਜਾਂ ਤੁਰੰਤ ਦੇਖਭਾਲ ਕੇਂਦਰ ਵਿੱਚ ਡਾਕਟਰੀ ਸਹਾਇਤਾ ਲਓ। ਜੇ ਲੋੜ ਹੋਵੇ ਤਾਂ 9-1-1 'ਤੇ ਕਾਲ ਕਰੋ। ਡਾਕਟਰੀ ਸਹਾਇਤਾ ਲੈਣ ਲਈ ਜਾਂਦੇ ਹੋਏ ਜਾਂ ਐਮਰਜੈਂਸੀ ਮੈਡੀਕਲ ਸੇਵਾਵਾਂ ਦੀ ਉਡੀਕ ਕਰਦੇ ਹੋਏ, ਵਿਅਕਤੀ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰੋ। ਜੇ ਸੰਭਵ ਹੋਵੇ, ਤਾਂ ਗਰਮ ਜਗ੍ਹਾ 'ਤੇ ਜਾਓ। ਗਰਮ ਪੈਕ, ਗਰਮ ਪਾਣੀ ਦੀਆਂ ਬੋਤਲਾਂ, ਗਰਮ ਪਾਣੀ ਨਾਲ ਨਹਾਉਣ, ਕੰਬਲ, ਜਾਂ ਚਮੜੀ ਤੋਂ ਚਮੜੀ ਦੇ ਸੰਪਰਕ ਨਾਲ ਸਰੀਰ ਨੂੰ ਹੌਲੀ ਹੌਲੀ ਗਰਮ ਕਰੋ।   

ਗੰਭੀਰ ਹਾਈਪੋਥਰਮੀਆ 

  • ਕੰਬਣੀ ਨਹੀਂ ਹੁੰਦੀ   
  • ਥੋੜ੍ਹੀ ਜਾਂ ਕੋਈ ਹਿੱਲਜੁਲ ਨਹੀਂ  
  • ਸਵਾਲਾਂ ਦੇ ਜਵਾਬ ਨਹੀਂ ਦਿੰਦੇ   
  • ਜਾਗਣ ਵਿੱਚ ਮੁਸ਼ਕਲ ਹੋ ਸਕਦੀ ਹੈ   

9-1-1 'ਤੇ ਕਾਲ ਕਰੋ  ਜੇਕਰ ਵਿਅਕਤੀ ਸਾਹ ਨਹੀਂ ਲੈ ਰਿਹਾ ਹੈ, ਤਾਂCPRਸ਼ੁਰੂ ਕਰੋ। ਜੇ ਸੰਭਵ ਹੋਵੇ, ਤਾਂ ਗਰਮ ਜਗ੍ਹਾ 'ਤੇ ਜਾਓ। ਗਰਮ ਪੈਕ, ਗਰਮ ਪਾਣੀ ਦੀਆਂ ਬੋਤਲਾਂ ਜਾਂ ਕੰਬਲਾਂ ਨਾਲ ਸਰੀਰ ਨੂੰ ਹੌਲੀ-ਹੌਲੀ ਗਰਮ ਕਰਨ ਦੀ ਕੋਸ਼ਿਸ਼ ਕਰੋ।   

ਜੇਕਰ ਤੁਹਾਨੂੰ ਪੱਕਾ ਨਹੀਂ ਪਤਾ ਜਾਂ ਕੋਈ ਗੈਰ-ਐਮਰਜੈਂਸੀ ਸਵਾਲ ਹਨ, ਤਾਂ ਨਰਸ ਨਾਲ ਗੱਲ ਕਰਨ ਲਈ 8-1-1 'ਤੇ ਕਾਲ ਕਰੋ। 

ਹਾਈਪੋਥਰਮੀਆ ਬਾਰੇ ਹੋਰ ਵੇਰਵਿਆਂ ਲਈ ਹੈਲਥਲਿੰਕ ਬੀ ਸੀ ਦੇਖੋ 

ਕੱਕਰ ਖਾਧ (ਫ੍ਰੌਸਟਬਾਈਟ)

ਫ੍ਰੌਸਟਬਾਈਟ ਉਦੋਂ ਹੁੰਦੀ ਹੈ ਜਦੋਂ ਚਮੜੀ ਜੰਮ ਜਾਂਦੀ ਹੈ ਅਤੇ ਉਦੋਂ ਹੋ ਸਕਦੀ ਹੈ ਜਦੋਂ ਚਮੜੀ ਠੰਡੇ ਤਾਪਮਾਨ ਦੇ ਸੰਪਰਕ ਵਿੱਚ ਆਉਂਦੀ ਹੈ। ਗੰਭੀਰ ਮਾਮਲਿਆਂ ਵਿੱਚ, ਕੱਕਰ ਖਾਧ ਦੇ ਕਾਰਨ ਅੰਗ ਕੱਟਣਾ ਪੈ ਸਕਦਾ ਹੈ (ਡਾਕਟਰੀ ਤੌਰ 'ਤੇ ਸਰੀਰ ਦੇ ਕਿਸੇ ਹਿੱਸੇ ਨੂੰ ਕੱਟਣ ਦੀ ਲੋੜ)। ਚਮੜੀ ਦੇ ਕਿਸੇ ਵੀ ਹਿੱਸੇ ਵਿੱਚ ਲਾਲੀ ਜਾਂ ਦਰਦ ਦੇ ਪਹਿਲੇ ਲੱਛਣਾਂ 'ਤੇ, ਹਰ ਖੁੱਲ੍ਹੀ ਚਮੜੀ ਨੂੰ ਬਚਾਓ ਅਤੇ/ਜਾਂ ਠੰਡ ਤੋਂ ਬਾਹਰ ਨਿਕਲੋ - ਇਹ ਕੱਕਰ ਖਾਧ ਦੀ ਸ਼ੂਰੁਆਤ ਹੋ ਸਕਦੀ ਹੈ। 

ਫ੍ਰੌਸਟਨਿਪ (ਹਲਕਾ, ਚਮੜੀ ਦੇ ਜੰਮਣ ਤੋਂ ਬਿਨ੍ਹਾਂ) 

  • ਲਾਲੀ  
  • ਸੁੰਨ ਹੋਣਾ  
  • ਚੁਭਣ ਦਾ ਅਹਿਸਾਸ 

ਫ੍ਰੌਸਟਨਿਪ ਦਾ ਇਲਾਜ ਕਰਨ ਲਈ, ਚਮੜੀ ਨੂੰ ਸਧਾਰਨ ਤਾਪਮਾਨ ਦੀ ਹਵਾ ਵਿੱਚ ਜਾਂ ਪ੍ਰਭਾਵਿਤ ਖੇਤਰ ਨੂੰ ਗਰਮ ਪਾਣੀ ਵਿੱਚ 15-30 ਮਿੰਟਾਂ ਲਈ ਭਿਓਂ ਕੇ ਦੁਬਾਰਾ ਗਰਮ ਕਰੋ (ਕੱਕਰ ਖਾਧ ਵਾਲੀ ਚਮੜੀ ਨੂੰ ਪੰਘਾਰਨਾ ਬਹੁਤ ਦਰਦਨਾਕ ਹੁੰਦਾ ਹੈ ਇਸ ਲਈ ਅਜਿਹੇ ਪਾਣੀ ਦੀ ਵਰਤੋਂ ਕਰੋ ਜਿਸ ਦਾ ਤਾਪਮਾਨ ਸਰੀਰ ਦੇ ਤਾਪਮਾਨ ਤੋਂ ਥੋੜ੍ਹਾ ਜਿਹਾ ਹੀ ਉੱਪਰ ਹੋਵੇ)। ਸਟੋਵ ਅਤੇ ਹੀਟਿੰਗ ਪੈਡ ਵਰਗੇ ਗਰਮੀ ਦੇ ਸਰੋਤਾਂ ਦੀ ਵਰਤੋਂ ਕਰਨ ਤੋਂ ਬਚੋ ਕਿਉਂਕਿ ਇਹਨਾਂ ਨਾਲ ਛਾਲੇ ਹੋ ਸਕਦੇ ਹਨ। ਜਿਵੇਂ ਜਿਵੇਂ ਚਮੜੀ ਮੁੜ ਗਰਮ ਹੁੰਦੀ ਹੈ, ਦਰਦ ਅਤੇ ਝਰਨਾਹਟ ਦਾ ਅਨੁਭਵ ਹੋ ਸਕਦਾ ਹੈ। ਜੇਕਰ ਲੱਛਣ ਵਿਗੜ ਜਾਂਦੇ ਹਨ ਤਾਂ ਐਮਰਜੈਂਸੀ ਰੂਮ ਜਾਂ ਕਿਸੇ ਜ਼ਰੂਰੀ ਦੇਖਭਾਲ ਕੇਂਦਰ ਵਿੱਚ ਡਾਕਟਰੀ ਸਹਾਇਤਾ ਲਓ।  

 ਸਤਹੀ ਕੱਕਰ ਖਾਧ (ਫ੍ਰੌਸਟਬਾਈਟ) 

  • ਜਲਨ ਜਾਂ ਚੀਸ ਦਾ ਅਹਿਸਾਸ  
  • ਚਮੜੀ ਸਖਤ, ਮੋਮ ਵਰਗੀ, ਅਤੇ/ਜਾਂ ਜੰਮੀ ਹੋਈ ਮਹਿਸੂਸ ਹੋ ਸਕਦੀ ਹੈ  
  • ਚਮੜੀ ਨੂੰ ਮੁੜ ਗਰਮ ਕਰਨ ਦੇ 36 ਘੰਟਿਆਂ ਬਾਅਦ ਤੱਕ ਤਰਲ ਨਾਲ ਭਰੇ ਪੀਲੇ ਛਾਲੇ ਦਿਖਾਈ ਦੇ ਸਕਦੇ ਹਨ  

ਸ਼ੁਰੂ ਵਿੱਚ ਸਤਹੀ ਕੱਕਰ ਖਾਧ ਦਾ ਇਲਾਜ ਘਰੇਲੂ ਉਪਚਾਰਾਂ ਨਾਲ ਪ੍ਰਭਾਵਿਤ ਖੇਤਰ ਦੀ ਦੇਖਭਾਲ ਕਰਕੇ ਕੀਤਾ ਜਾ ਸਕਦਾ ਹੈ। ਸਥਾਈ ਨੁਕਸਾਨ ਨੂੰ ਰੋਕਣ ਲਈ, ਉੱਪਰ ਦੱਸੇ ਅਨੁਸਾਰ ਪ੍ਰਭਾਵਿਤ ਹਿੱਸੇ ਨੂੰ ਗਰਮ ਕਰੋ। ਜੇਕਰ ਲੱਛਣਾਂ ਵਿੱਚ ਸੁਧਾਰ ਨਹੀਂ ਹੁੰਦਾ ਹੈ, ਤਾਂ ਐਮਰਜੈਂਸੀ ਰੂਮ ਜਾਂ ਤੁਰੰਤ ਦੇਖਭਾਲ ਕੇਂਦਰ ਵਿੱਚ ਡਾਕਟਰੀ ਸਹਾਇਤਾ ਲਓ।  

ਡੂੰਘੀ ਕੱਕਰ ਖਾਧ (ਫ੍ਰੌਸਟਬਾਈਟ) 

  • ਸੁੰਨ ਹੋਣਾ/ ਛੋਹ ਦਾ ਅਹਿਸਾਸ ਨਾ ਰਹਿਣਾ  
  • ਚਮੜੀ ਨੀਲੀ, ਸਲੇਟੀ, ਅਤੇ/ਜਾਂ ਕਾਲੀ ਹੋ ਸਕਦੀ ਹੈ  
  • ਮੁੜ ਗਰਮ ਕਰਨ ਦੇ 24-48 ਘੰਟਿਆਂ ਬਾਅਦ ਵੱਡੇ ਛਾਲੇ ਬਣ ਸਕਦੇ ਹਨ  

ਡੂੰਘੀ ਕੱਕਰ ਖਾਧ ਹੋਣ ਤੇ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਐਮਰਜੈਂਸੀ ਰੂਮ ਜਾਂ ਜ਼ਰੂਰੀ ਦੇਖਭਾਲ ਕੇਂਦਰ ਵਿੱਚ ਡਾਕਟਰੀ ਸਹਾਇਤਾ ਲਓ, ਕਿਉਂਕਿ ਇਸ ਪੜਾਅ 'ਤੇ ਸਥਾਈ ਟਿਸ਼ੂ ਦੀ ਮੌਤ ਹੋ ਸਕਦੀ ਹੈ, ਅਤੇ ਅੰਗ ਕੱਟਣ ਦਾ ਜੋਖਮ ਹੋ ਸਕਦਾ ਹੈ। ਜੇ ਲੋੜ ਹੋਵੇ ਤਾਂ 9-1-1 ਜਾਂ ਆਪਣੇ ਸਥਾਨਕ ਐਮਰਜੈਂਸੀ ਨੰਬਰ 'ਤੇ ਕਾਲ ਕਰੋ।  

ਫ੍ਰੌਸਟਬਾਈਟ ਬਾਰੇ ਹੋਰ ਵੇਰਵਿਆਂ ਲਈ Healthlink BC ਦੇਖੋ  

ਤਿਲਕਣਾ ਅਤੇ ਡਿੱਗਣਾ

ਬਰਫ਼ਬਾਰੀ ਅਤੇ ਜੰਮੀ ਹੋਈ ਬਰਫ਼ ਦੇ ਸਮੇਂ ਦੌਰਾਨ, ਬਾਹਰ ਤਿਲਕਣ ਅਤੇ ਡਿੱਗਣ ਦਾ ਵਧੇਰੇ ਜੋਖਮ ਹੁੰਦਾ ਹੈ। ਇਹਨਾਂ ਸਮਿਆਂ ਦੌਰਾਨ ਤਿਲਕਣ ਅਤੇ ਡਿੱਗਣ ਕਾਰਨ ਐਮਰਜੈਂਸੀ ਵਿਭਾਗ ਵਿੱਚ ਜਾਣ ਵਾਲੇ ਜਾਂ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ। ਹਰ ਕੋਈ, ਬਿਨ੍ਹਾਂ ਉਮਰ ਅਤੇ ਯੋਗਤਾ ਦੇ ਅਧਾਰ ਤੋਂ, ਡਿੱਗਣ ਦੇ ਜੋਖਮ ਵਿੱਚ ਹੋ ਸਕਦਾ ਹੈ। ਸਹੀ ਤਰੀਕਿਆਂ ਅਤੇ ਤਿਆਰੀ ਨਾਲ ਡਿੱਗਣ ਨੂੰ ਰੋਕਿਆ ਜਾ ਸਕਦਾ ਹੈ।   

ਤਿਲਕਣ ਅਤੇ ਡਿੱਗਣ ਤੋਂ ਬਚਣ ਲਈ ਸੁਝਾਅ 

  • ਅੱਗੇ ਦੀ ਯੋਜਨਾ ਬਣਾਓ ਤਾਂ ਜੋ ਤੁਸੀਂ ਜਿੱਥੇ ਜਾ ਰਹੇ ਹੋ ਉੱਥੇ ਪਹੁੰਚਣ ਲਈ ਤੁਹਾਡੇ ਕੋਲ ਕਾਫ਼ੀ ਸਮਾਂ ਹੋਵੇ। 
  • ਜੇਕਰ ਜ਼ਮੀਨ 'ਤੇ ਬਰਫ਼ ਪਈ ਹੈ ਅਤੇ ਬਰਫ਼ ਜੰਮੀ ਹੋਈ ਹੈ ਤਾਂ ਸਾਫ਼ ਕੀਤੇ ਵਾਕਵੇਅ 'ਤੇ ਚੱਲੋ। 
  • ਅਜਿਹੇ ਬੂਟ ਜਾਂ ਜੁੱਤੀਆਂ ਦੀ ਵਰਤੋਂ ਕਰੋ ਜੋ ਚੰਗੀ ਤਰ੍ਹਾਂ ਫਿੱਟ ਹੋਣ ਅਤੇ ਜਿਹਨਾਂ ਦਾ ਇੱਕ ਮੋਟਾ, ਨਾ ਤਿਲਕਣ ਵਾਲਾ ਤਲਾ ਹੋਵੇ। 
  • ਸੰਤੁਲਨ ਵਿੱਚ ਮਦਦ ਕਰਨ ਲਈ ਇੱਕ ਖੂੰਡੀ, ਸਕੀ ਪੋਲ ਜਾਂ ਤੁਰਨ ਵਾਲੀਆਂ ਸੋਟੀਆਂ ਦੀ ਵਰਤੋਂ ਕਰੋ। ਜੇ ਖੂੰਡੀ ਦੀ ਵਰਤੋਂ ਕਰ ਰਹੇ ਹੋ, ਤਾਂ ਸਿਰੇ 'ਤੇ ਵਾਪਸ ਅੰਦਰ ਜਾ ਸਕਣ ਵਾਲਾ ਬਰਫ਼ ਦਾ ਸੂਆ ਲਗਾਓ। 
  • ਤਿਲਕਣ ਵਾਲੀਆਂ ਸਤਹਾਂ 'ਤੇ ਆਪਣੇ ਪੈਰਾਂ ਦੀਆਂ ਉਂਗਲਾਂ ਨੂੰ ਥੋੜ੍ਹਾ ਬਾਹਰ ਵੱਲ ਕਰਦੇ ਹੋਏ ਛੋਟੇ-ਛੋਟੇ ਕਦਮ ਚੁੱਕੋ (ਇੱਕ ਪੈਂਗੁਇਨ ਵਾਂਗ)| ਹੋਰ ਸੁਝਾਵਾਂ ਲਈ ਸਰਦੀਆਂ ਵਿੱਚ ਤੁਰਨ ਦਾ ਇਹ ਵੀਡੀਓਦੇਖੋ।

VCH 'ਤੇ ਡਿੱਗਣ ਤੋਂ ਬਚਾਅ ਸੰਬੰਧੀ ਸੇਵਾਵਾਂ ਲੱਭੋ  

ਕਾਰਬਨ ਮੋਨੋਆਕਸਾਈਡ (CO) ਦਾ ਜ਼ਹਿਰ ਚੜ੍ਹਨਾ

ਸਰਦੀਆਂ ਦੇ ਦੌਰਾਨ, ਕਾਰਬਨ ਮੋਨੋਆਕਸਾਈਡ ਦਾ ਜ਼ਹਿਰ ਚੜ੍ਹਨਾ ਵਧੇਰੇ ਆਮ ਹੋ ਸਕਦਾ ਹੈ ਕਿਉਂਕਿ ਕੁਝ ਹੀਟਿੰਗ ਸਿਸਟਮ ਥਾਵਾਂ ਨੂੰ ਗਰਮ ਰੱਖਣ ਲਈ ਬਾਲਣ ਨੂੰ ਸਾੜਦੇ ਹਨ (ਜਿਵੇਂ ਕਿ ਗੈਸ ਹੀਟਿੰਗ, ਲੱਕੜ ਜਾਂ ਚਾਰਕੋਲ ਸਟੋਵ, ਤੇਲ, ਮਿੱਟੀ ਦਾ ਤੇਲ)। ਕਾਰਬਨ ਮੋਨੋਆਕਸਾਈਡ ਜ਼ਹਿਰ ਉਦੋਂ ਚੜ੍ਹਦਾ ਹੈ ਜਦੋਂ ਲੋਕ ਬਹੁਤ ਜ਼ਿਆਦਾ ਕਾਰਬਨ ਮੋਨੋਆਕਸਾਈਡ ਸਾਹ ਰਾਹੀਂ ਅੰਦਰ ਲੈ ਜਾਂਦੇ ਹਨ ਅਤੇ ਇਹ ਉਦੋਂ ਹੋ ਸਕਦਾ ਹੈ ਜਦੋਂ ਉਪਕਰਣ ਖਰਾਬ ਹੋ ਜਾਂਦੇ ਹਨ ਜਾਂ ਇਹਨਾਂ ਨੂੰ ਬਿਨ੍ਹਾਂ ਹਵਦਾਰੀ ਵਾਲੀਆਂ ਥਾਵਾਂ(ਜਿਵੇਂ ਕਿ, ਬੰਦ ਚਿਮਨੀ, ਬੰਦ ਖਿੜਕੀਆਂ, ਜਾਂ ਟੈਂਟ ਦੇ ਅੰਦਰ) ਤੇ ਵਰਤਿਆ ਜਾਂਦਾ ਹੈ। ਤੁਸੀਂ ਕਾਰਬਨ ਮੋਨੋਆਕਸਾਈਡ ਨੂੰ ਦੇਖ, ਸੁੰਘ ਜਾਂ ਇਸਦਾ ਸੁਆਦ ਨਹੀਂ ਲੈ ਸਕਦੇ, ਪਰ ਇਹ ਮਿੰਟਾਂ ਵਿੱਚ ਘਾਤਕ ਹੋ ਸਕਦੀ ਹੈ। 

ਕਾਰਬਨ ਮੋਨੋਆਕਸਾਈਡ ਜ਼ਹਿਰ ਚੜ੍ਹਨ ਦੇ ਲੱਛਣਾਂ ਅਤੇ ਰੋਕਥਾਮ ਦੇ ਸੁਝਾਵਾਂ ਬਾਰੇ ਜਾਣੋ (HealthLink BC) 

Carbon Monoxide Poisoning: Sources, Symptoms, and Treatment | Interview with Dr. Bruce Campana

ਡਾ. ਬਰੂਸ ਕੈਂਪੇਨਾ, ਵੈਨਕੂਵਰ ਜਨਰਲ ਹਸਪਤਾਲ ਦੇ ਇੱਕ ਹਾਈਪਰਬੈਰਿਕ ਡਾਕਟਰ, ਕਾਰਬਨ ਮੋਨੋਆਕਸਾਈਡ ਜ਼ਹਿਰ ਦੇ ਲੱਛਣਾਂ, ਸਰੋਤਾਂ ਅਤੇ ਜੋਖਮਾਂ ਬਾਰੇ ਗੱਲ ਕਰਦੇ ਹਨ।

ਵਧੇਰੇ ਜੋਖਮ ਵਾਲੇ ਲੋਕ

ਕੁਝ ਲੋਕਾਂ ਨੂੰ ਸਰਦੀਆਂ ਦੇ ਮੌਸਮ ਨਾਲ ਸੰਬੰਧਿਤ ਸਿਹਤ ਪ੍ਰਭਾਵਾਂ ਦਾ ਅਨੁਭਵ ਕਰਨ ਦਾ ਵਧੇਰੇ ਜੋਖਮ ਹੁੰਦਾ ਹੈ। ਜਦੋਂ ਕਿ ਕੋਈ ਵੀ ਵਿਅਕਤੀ ਗਰਮ ਕੱਪੜੇ ਨਾ ਪਹਿਨਣ ਦੀ ਸੂਰਤ ਵਿੱਚ ਸਰਦੀਆਂ ਦੇ ਮੌਸਮ ਵਿੱਚ ਨਕਾਰਾਤਮਕ ਸਿਹਤ ਪ੍ਰਭਾਵਾਂ ਦੇ ਜੋਖਮ ਵਿੱਚ ਹੁੰਦਾ ਹੈ, ਕੁਝ ਵਿਅਕਤੀਆਂ ਨੂੰ ਦੂਜਿਆਂ ਨਾਲੋਂ ਵਧੇਰੇ ਜੋਖਮ ਹੁੰਦਾ ਹੈ। ਸਥਾਨਕ ਸਰਦੀਆਂ ਦੇ ਮੌਸਮ ਦੀਆਂ ਸਥਿਤੀਆਂ ਅਤੇ ਪ੍ਰਭਾਵਾਂ ਬਾਰੇ ਸੁਚੇਤ ਰਹਿਣ ਲਈ ਕਦਮ, ਅਤੇ ਸੁਰੱਖਿਆ ਉਪਾਵਾਂ ਲਈ ਸਹਾਇਤਾ ਖਾਸ ਤੌਰ 'ਤੇ ਹੇਠਾਂ ਦਿੱਤੇ ਸਮੂਹਾਂ ਲਈ ਮਹੱਤਵਪੂਰਨ ਹਨ:

ਲੋਕ ਜੋ ਸਰਦੀਆਂ ਦੇ ਮੌਸਮ-ਸਬੰਧਤ ਸਿਹਤ ਪ੍ਰਭਾਵਾਂ ਦੇ ਵਧੇਰੇ ਜੋਖਮ ਵਿੱਚ ਹਨ: 

  • ਜਿਹੜੇ ਲੋਕ ਬੇਘਰ ਹਨ ਜਾਂ ਅਸੁਰੱਖਿਅਤ ਘਰਾਂ ਵਿੱਚ ਹਨ  
  • ਨਾਕਾਫ਼ੀ ਰਿਹਾਇਸ਼ਾਂ ਵਿੱਚ ਰਹਿ ਰਹੇ ਲੋਕ, ਜਿਵੇਂ ਕਿ ਨਾਕਾਫ਼ੀ ਇੰਸੂਲੇਸ਼ਨ, ਬਿਜਲੀ ਜਾਂ ਗਰਮੀ (ਊਰਜਾ ਜਾਂ ਬਾਲਣ ਦੀ ਗਰੀਬੀ ਦੀ ਸਥਿਤੀ ਵਿੱਚ ਰਹਿ ਰਹੇ ਲੋਕਾਂ ਸਮੇਤ)  
  • ਉਹ ਲੋਕ ਜੋ ਬਾਹਰ ਲੰਬਾ ਸਮਾਂ ਬਿਤਾਉਂਦੇ ਹਨ (ਕੰਮ, ਮਨੋਰੰਜਨ, ਜਾਂ ਆਵਾਜਾਈ ਲਈ)  
  • ਬਜ਼ੁਰਗ ਬਾਲਗ  
  • ਬਾਲ ਅਤੇ ਛੋਟੇ ਬੱਚੇ  
  • ਪਹਿਲਾਂ ਤੋਂ ਮੌਜੂਦ ਸਿਹਤ ਸਥਿਤੀਆਂ ਵਾਲੇ ਲੋਕ, ਦਿਲ ਜਾਂ ਫੇਫੜਿਆਂ ਦੀਆਂ ਸਥਿਤੀਆਂ ਜਾਂ ਬਿਮਾਰੀਆਂ ਜਾਂ ਖੂਨ ਦੇ ਸੰਚਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਿਹਤ ਸਥਿਤੀਆਂ ਸਮੇਤ (ਜਿਵੇਂ ਕਿ ਸ਼ੂਗਰ, ਜਾਂ ਕੁਝ ਦਵਾਈਆਂ ਜੋ ਖੂਨ ਦੀਆਂ ਨਾੜੀਆਂ ਨੂੰ ਸੰਕੁਚਿਤ ਕਰਦੀਆਂ ਹਨ)  
  • ਉਹ ਲੋਕ ਜੋ ਸ਼ਰਾਬ ਸਮੇਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ  

ਸੁਰੱਖਿਆ ਸਾਵਧਾਨੀਆਂ ਵਰਤੋ

ਸਰਦੀਆਂ ਦੇ ਆਉਣ ਦੇ ਨਾਲ, ਜਨਤਾ ਨੂੰ ਸਾਵਧਾਨੀ ਵਰਤਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਘਰ ਵਿਚ   

  • ਜੇ ਬੱਚੇ ਜਾਂ ਬਜ਼ੁਰਗ ਲੋਕ ਮੌਜੂਦ ਹਨ ਤਾਂ ਆਪਣੇ ਘਰ ਨੂੰ ਘੱਟੋ-ਘੱਟ 21℃ ਤੱਕ ਗਰਮ ਕਰੋ। ਸਰਦੀਆਂ ਦੇ ਮਹੀਨਿਆਂ ਦੌਰਾਨ, ਹੀਟਿੰਗ ਦੇ ਖਰਚੇ ਵਧ ਸਕਦੇ ਹਨ। ਜੇਕਰ ਤੁਹਾਨੂੰ ਸੇਕ ਲਈ ਭੁਗਤਾਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂਬੀ ਸੀ ਹਾਈਡਰੋ ਦੇ ਐਨਰਜੀ ਕੰਜ਼ਰਵੇਸ਼ਨ ਅਸਿਸਟੈਂਸ ਪ੍ਰੋਗਰਾਮ ਦੀਪੜਚੋਲ ਕਰਨ ਬਾਰੇ ਵਿਚਾਰ ਕਰੋ ਅਤੇ ਪਤਾ ਕਰੋ ਕਿ ਕੀ ਤੁਹਾਡੇ ਸ਼ਹਿਰ ਜਾਂ ਕਸਬੇ ਵਿੱਚ ਕਿਰਾਏ ਦਾ ਬੈਂਕ ਹੈ।   
  • ਯੋਜਨਾ ਬਣਾਓ ਅਤੇ ਆਪਣੇ ਖੇਤਰ ਵਿੱਚ ਸਰਦੀਆਂ ਦੇ ਖਤਰਿਆਂ ਲਈ ਆਪਣੇ ਘਰ ਨੂੰ ਤਿਆਰ ਕਰੋ। ਸਰਦੀਆਂ ਦੇ ਮੌਸਮ ਅਤੇ ਤੂਫਾਨ, ਬਿਜਲੀ ਬੰਦ ਹੋਣ, ਹੜ੍ਹ, ਬਰਫ਼ਬਾਰੀ ਅਤੇ BC ਵਿੱਚ ਹੋਰ ਖ਼ਤਰਿਆਂ ਲਈ ਪਰੇਪੇਅਰਡ ਬੀਸੀ ਗਾਈਡਜ਼ ਦੇਖੋ।   
  • ਇੱਕ ਐਮਰਜੈਂਸੀ ਕਿੱਟ ਬਣਾਓ ਅਤੇ ਹਰ ਵਰਤੋਂ ਤੋਂ ਬਾਅਦ ਮੁੜ ਤੋਂ ਇਸਦੀ ਪੂਰਤੀ ਕਰੋ। ਪਰੇਪੇਅਰਡ ਬੀਸੀ ਹੋਮ ਪਰੇਪੇਅਰਡਨੈੱਸ ਗਾਈਡ  ਦੇਖੋ।  
  • ਹਰ ਕਿਸੇ ਦੇ ਤੁਰਨ ਫਿਰਨ ਲਈ ਸੁਰੱਖਿਅਤ ਰਸਤਿਆਂ ਵਜੋਂ, ਫੁੱਟਪਾਥ ਅਤੇ ਪਾਰਕਿੰਗ ਖੇਤਰਾਂ ਸਮੇਤ, ਆਪਣੇ ਘਰ ਦੇ ਬਾਹਰ ਜਨਤਕ ਸਥਾਨਾਂ ਨੂੰ ਸਹੀ ਸਥਿੱਤੀ ਵਿੱਚ ਰੱਖੋ।  
  • ਸੱਟਾਂ ਤੋਂ ਬਚਣ ਲਈ ਬਰਫ ਹਟਾਉਣ ਦੇ ਤਰੀਕੇ ਸਿੱਖੋ।   
  • ਕੁਝ ਭਾਈਚਾਰਿਆਂ ਵਿੱਚ ਸਨੋ ਏਂਜਲਸ / ਸਨੋ ਸਟਾਰਜ਼ ਪ੍ਰੋਗਰਾਮ ਹੁੰਦੇ ਹਨ ਤਾਂ ਜੋ ਤੁਰਨ ਵਾਲੇ ਰਸਤਿਆਂ ਤੋਂ ਬਰਫ਼ ਹਟਾਉਣ ਵਿੱਚ ਬਜ਼ੁਰਗਾਂ ਜਾਂ ਅਪਾਹਜ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇਹ ਸੱਟ ਦੇ ਜੋਖਮ ਨੂੰ ਘਟਾ ਸਕਦਾ ਹੈ ਅਤੇ ਤੁਰਨ ਫਿਰਨ ਵਿੱਚ ਲੋਕਾਂ ਦੀ ਮੱਦਦ ਕਰ ਸਕਦਾ ਹੈ| ਵਲੰਟੀਅਰਾਂ ਦੀ ਹਮੇਸ਼ਾ ਲੋੜ ਹੁੰਦੀ ਹੈ! ਵਧੇਰੇ ਜਾਣਕਾਰੀ ਲਈ ਆਪਣੀ ਸਥਾਨਕ ਸਰਕਾਰ ਜਾਂ ਫਸਟ ਨੇਸ਼ਨ ਨਾਲ ਸੰਪਰਕ ਕਰੋ।    

ਬਾਹਰ ਘੁੰਮਣਾ  

  • ਬਾਹਰ ਜਾਣ ਤੋਂ ਪਹਿਲਾਂ ਮੌਸਮ ਦੀ ਰਿਪੋਰਟ ਦੇਖੋ। ਸਰਦੀਆਂ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਵਾਧੂ ਸਮੇਂ ਦੇ ਨਾਲ-ਨਾਲ ਇੱਕ ਸੁਰੱਖਿਅਤ ਰੂਟ ਦੀ ਯੋਜਨਾ ਬਣਾਓ।   
  • ਸਰਦੀਆਂ ਦੇ ਮੌਸਮ ਦੇ ਅਨੁਕੂਲ ਕੱਪੜੇ ਪਹਿਨੋ:   
    • ਪਰਤਾਂ ਪਹਿਨੋ, ਤਰਜੀਹੀ ਤੌਰ 'ਤੇ ਬਾਹਰੀ ਪਰਤ ਵਾਟਰਪਰੂਫ਼ ਜਾਂ ਵਿੰਡਪਰੂਫ਼ ਹੋਵੇ| ਪਸੀਨੇ ਤੋਂ ਬਚਣ ਲਈ ਗਰਮੀ ਮਹਿਸੂਸ ਹੋਣ ਤੇ ਪਰਤਾਂ ਨੂੰ ਉਤਾਰੋ| ਜਦੋਂ ਤੁਸੀਂ ਜਾਂ ਤੁਹਾਡੇ ਕੱਪੜੇ ਗਿੱਲੇ ਹੁੰਦੇ ਹਨ ਤਾਂ ਹਾਈਪੋਥਰਮੀਆ ਦਾ ਖਤਰਾ ਵੱਧ ਜਾਂਦਾ ਹੈ।  
    • ਉੱਨ ਦੇ ਜਾਂ ਸਿੰਥੈਟਿਕ ਕੱਪੜੇ ਚੁਣੋ, ਜੋ ਲੋਕਾਂ ਨੂੰ ਸੂਤ ਦੇ ਕੱਪੜਿਆਂ ਤੋਂ ਵੱਧ ਗਰਮ ਅਤੇ ਸੁੱਕਾ ਰੱਖਦੇ ਹਨ|   
    • ਤਾਪਮਾਨ ਅਤੇ ਹਵਾ (ਹਵਾ ਦੀ ਠੰਢ) 'ਤੇ ਨਿਰਭਰ ਕਰਦਿਆਂ, ਖੁੱਲ੍ਹੀ ਚਮੜੀ ਮਿੰਟਾਂ ਵਿੱਚ ਜੰਮ ਸਕਦੀ ਹੈ। ਟੋਪੀ, ਸਕਾਰਫ਼, ਮਿਟੇਨ ਜਾਂ ਦਸਤਾਨੇ ਪਹਿਨੋ।     
    • ਅਜਿਹੇ ਬੂਟ ਜਾਂ ਜੁੱਤੀਆਂ ਦੀ ਵਰਤੋਂ ਕਰੋ ਜੋ ਚੰਗੀ ਤਰ੍ਹਾਂ ਫਿੱਟ ਹੋਣ, ਇੰਸੂਲੇਟਿਡ, ਵਾਟਰਪਰੂਫ਼ ਅਤੇ ਚੰਗੀ ਪਕੜ ਵਾਲੇ ਹੋਣ। ਜੁੱਤੀਆਂ 'ਤੇ ਚੰਗੀ ਪਕੜ ਵਾਲੇ ਯੰਤਰ ਪਹਿਨਣ 'ਤੇ ਵਿਚਾਰ ਕਰੋ, ਪਰ ਯਾਦ ਰੱਖੋ ਕਿ ਉਹ ਟਾਈਲਾਂ ਵਰਗੀਆਂ ਮੁਲਾਇਮ ਸਤਹਾਂ 'ਤੇ ਤਿਲਕਣ ਵਾਲੇ ਹੋ ਸਕਦੇ ਹਨ।   
    • ਚਮਕਦਾਰ ਅਤੇ ਲਿਸ਼ਕਣ ਵਾਲੇ ਕੱਪੜੇ ਪਾਓ ਤਾਂ ਜੋ ਵਾਹਨ ਤੁਹਾਨੂੰ ਹਨੇਰੇ ਵਿੱਚ ਦੇਖ ਸਕਣ। ਡਰਾਈਵਰਾਂ ਨੂੰ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ, ਅਤੇ ਦਿਖਾਈ ਦੇਣ ਨਾਲ ਪੈਦਲ, ਰੋਲ ਕਰਨ ਵਾਲੇ ਜਾਂ ਸਾਈਕਲ ਚਲਾਉਣ ਵਾਲੇ ਲੋਕਾਂ ਦੀ ਸੁਰੱਖਿਆ ਵਧ ਜਾਂਦੀ ਹੈ।  

ਗੱਡੀ ਚਲਾਉਣਾ  

ਸਰਦੀਆਂ ਦੇ ਤੂਫਾਨਾਂ ਅਤੇ ਅਤਿਅੰਤ ਠੰਡ ਦੇ ਦੌਰਾਨ   

  • ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾਤੋਂ ਮੌਸਮ ਸੰਬੰਧੀ ਸਲਾਹਾਂ ਅਤੇਐਮਰਜੈਂਸੀ ਇਨਫੋ ਬੀ ਸੀ ਤੋਂ ਐਮਰਜੈਂਸੀ ਚੇਤਾਵਨੀਆਂ ਬਾਰੇ ਪਤਾ ਕਰੋ।  
  • ਭਾਈਚਾਰਕ ਸਹਾਇਤਾ ਲਈ ਆਪਣੀ ਸਥਾਨਕ ਸਰਕਾਰ ਜਾਂ ਫਸਟ ਨੇਸ਼ਨ ਨਾਲ ਸੰਪਰਕ ਕਰੋ।   
  • ਜਾਣੋ ਕਿਸਰਦੀਆਂ ਦੇ ਮਹੀਨਿਆਂ ਦੌਰਾਨ ਸਹੀ ਸਿਹਤ ਸੰਭਾਲ ਲਈ ਕਿੱਥੇ ਜਾਣਾ ਹੈ।   
  • ਠੰਢੇ ਤਾਪਮਾਨਾਂ ਦੌਰਾਨ ਗਤੀਵਿਧੀਆਂ ਨੂੰ ਫੇਰ ਤੋਂ ਨਿਯਤ ਕਰਨ ਜਾਂ ਬਾਹਰ ਸਮਾਂ ਸੀਮਤ ਕਰਨ ਬਾਰੇ ਵਿਚਾਰ ਕਰੋ।  
  • ਆਪਣੇ ਗੁਆਂਢੀਆਂ, ਦੋਸਤਾਂ ਅਤੇ ਪਰਿਵਾਰ ਦਾ ਹਾਲ-ਚਾਲ ਪੁਛੋ, ਖਾਸ ਤੌਰ 'ਤੇ ਬਜ਼ੁਰਗਾਂ ਜਾਂ ਅਪਾਹਜ ਵਿਅਕਤੀਆਂ ਦਾ ਜੋ ਇਕੱਲੇ ਰਹਿੰਦੇ ਹਨ। ਯਕੀਨੀ ਬਣਾਓ ਕਿ ਉਹ ਆਪਣੇ ਆਪ ਨੂੰ ਨਿੱਘ ਵਿੱਚ ਰੱਖ ਰਹੇ ਹਨ ਅਤੇ ਪਤਾ ਕਰੋ ਕਿ ਕੀ ਉਹਨਾਂ ਨੂੰ ਸੌਦਾ ਲਿਆਉਣ, ਆਵਾਜਾਈ, ਬਰਫ਼ ਸਾਫ਼ ਕਰਨ ਵਿੱਚ ਸਹਾਇਤਾ ਦੀ ਜਾਂ ਹੋਰ ਕਿਸੇ ਤਰ੍ਹਾਂ ਦੇ ਸਹਾਰੇ ਦੀ ਲੋੜ ਹੈ।     

ਸਰਦੀਆਂ ਦੀ ਦੇਖਭਾਲ

ਇਸ ਮੌਸਮ ਵਿੱਚ, ਪਹਿਲਾਂ ਨਾਲੋਂ ਕਿਤੇ ਵੱਧ, ਸਿਹਤ ਅਤੇ ਤੰਦਰੁਸਤੀ ਦਾ ਵੱਧ-ਚੜ੍ਹ ਕੇ ਖ਼ਿਆਲ ਰੱਖਣਾ ਤੁਹਾਡੇ ਲਈ ਮਹੱਤਵਪੂਰਨ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਕਦੋਂ ਡਾਕਟਰੀ ਮਦਦ ਲੈਣ ਦਾ ਸਮਾਂ ਹੈ, ਅਤੇ ਇਹ ਜਾਣਨਾ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਆਪਣੀ ਦੇਖਭਾਲ ਕਿਵੇਂ ਕਰਨੀ ਹੈ ਅਤੇ ਜਿੱਥੇ ਵੀ ਸੰਭਵ ਹੋਵੇ ਡਾਕਟਰੀ ਦੇਖਭਾਲ ਦੀ ਲੋੜ ਤੋਂ ਬਚਣਾ ਹੈ। ਤੁਹਾਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਬਹੁਤ ਸਾਰੇ ਸੁਝਾਵਾਂ ਦਾ ਪਤਾ ਲਗਾਉਣ ਲਈ ਸਮਰਪਿਤ ਵਿੰਟਰ ਕੇਅਰ ਪੰਨੇ 'ਤੇ ਜਾਉ—ਭਾਵੇਂ ਟੀਕਿਆਂ ਬਾਰੇ ਅੱਪ-ਟੂ-ਡੇਟ ਰਹਿਣਾ ਹੋਵੇ ਜਾਂ ਆਮ ਸਰਦੀਆਂ ਦੀਆਂ ਸੱਟਾਂ ਜਾਂ ਬਿਮਾਰੀਆਂ ਤੋਂ ਬਚਣ ਲਈ ਸਲਾਹ ਲੈਣੀ ਹੋਵੇ। 

ਇਸ ਸਰਦੀਆਂ ਵਿੱਚ ਆਪਣੀ ਸਿਹਤ ਨੂੰ ਪਹਿਲ ਦਿਓ! ਸਰਦੀਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਮੌਸਮੀ ਸੁਝਾਅ

ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ

ਬਹੁਤ ਸਾਰੇ ਲੋਕਾਂ ਲਈ, ਸਰਦੀ ਸਰੀਰਕ ਅਤੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਲੋੜ ਪੈਣ 'ਤੇ ਮਦਦ ਲੈਣ ਤੋਂ ਸੰਕੋਚ ਨਾ ਕਰੋ। ਜੇ ਤੁਸੀਂ ਸੰਘਰਸ਼ ਕਰ ਰਹੇ ਹੋ, ਤਾਂ ਸਹਾਇਤਾ ਉਪਲਬਧ ਹੈ।  

ਮਾਨਸਿਕ ਸਿਹਤ & ਨਸ਼ੀਲੇ ਪਦਾਰਥਾਂ ਦੀ ਵਰਤੋਂ  

ਨੁਕਸਾਨ ਨੂੰ ਘਟਾਉਣਾ  

ਓਵਰਡੋਜ਼ ਰੋਕਥਾਮ ਲਈ ਥਾਵਾਂ  

ਦਿਨ ਅਤੇ ਰਾਤ ਲਈ ਆਸਰੇ ਦੇ ਵਿਕਲਪ

ਸਰਦੀਆਂ ਦੇ ਮੌਸਮ ਦੇ ਦੌਰਾਨ, ਵੈਨਕੂਵਰ ਕੋਸਟਲ ਹੈਲਥ (VCH) ਖੇਤਰ ਵਿੱਚ ਸਥਾਨਕ ਸਰਕਾਰਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਆਸਰਾ-ਘਰ ਚਲਾਉਂਦੀਆਂ ਹਨ ਜਾਂ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਗਰਮ ਹੋਣ ਅਤੇ ਠੰਡ ਦੇ ਸੰਪਰਕ ਤੋਂ ਬਚਣ ਲਈ ਹੋਰ ਜਨਤਕ ਥਾਵਾਂ (ਜਿਵੇਂ ਕਿ ਲਾਇਬ੍ਰੇਰੀਆਂ ਅਤੇ ਕਮਿਊਨਿਟੀ ਸੈਂਟਰ) ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਕੁਝ ਥਾਂਵਾਂ ਰਾਤ ਭਰ ਖੁੱਲ੍ਹੀਆਂ ਰਹਿੰਦੀਆਂ ਹਨ, ਅਤੇ ਕੁਝ ਹੋਰ ਦਿਨ ਵੇਲੇ ਉਪਲਬਧ ਹੁੰਦੀਆਂ ਹਨ। ਠੰਡ, ਹਵਾ ਅਤੇ/ਜਾਂ ਵਰਖਾ ਕਾਰਨ ਜੋਖਮ ਵਧਣ 'ਤੇ ਵਧੇਰੇ ਥਾਂਵਾਂ ਉਪਲਬਧ ਹੋ ਸਕਦੀਆਂ ਹਨ।

ਬਹੁਤ ਸਾਰੀਆਂ ਸਥਾਨਕ ਸਰਕਾਰਾਂ ਆਪਣੇ ਸੋਸ਼ਲ ਮੀਡੀਆ ਪੰਨਿਆਂ 'ਤੇ ਸਰਦੀਆਂ ਦੇ ਮੌਸਮ ਦੀਆਂ ਚੇਤਾਵਨੀਆਂ ਦੌਰਾਨ ਖੋਹਲੇ ਗਏ ਵਾਰਮਿੰਗ ਸੈਂਟਰਾਂ ਜਾਂ ਅਸਥਾਈ ਆਸਰਾ-ਘਰਾਂ ਬਾਰੇ ਤਾਜ਼ਾ ਜਾਣਕਾਰੀ ਪੋਸਟ ਕਰਦੀਆਂ ਹਨ। ਬੀ.ਸੀ. ਹਾਊਸਿੰਗ ਵੀ ਸੂਬੇ ਭਰ ਵਿੱਚ ਆਸਰਾ ਸਥਾਨਾਂ ਦੀ ਸੂਚੀ ਰੱਖਦੀ ਹੈ ।

ਬ੍ਰਿਟਿਸ਼ ਕੋਲੰਬੀਆ ਵਿੱਚਬੇਘਰ ਹੋਣ ਵਾਲੇ ਲੋਕਾਂ ਉੱਤੇ ਸਰਦੀਆਂ ਦੇ ਮੌਸਮ ਦੇ ਸੰਪਰਕ ਵਿੱਚ ਆਉਣ ਦੇ ਪ੍ਰਭਾਵਾਂ ਨੂੰ ਘਟਾਉਣਲਈ BCCDC ਜਨਤਕ ਸਿਹਤ ਸਿਫ਼ਾਰਸ਼ਾਂ ਜਾਰੀ ਕਰਦਾ ਹੈ ।

ਮੌਜੂਦਾ ਮੌਸਮ ਦੀਆਂ ਸਥਿਤੀਆਂ ਦੇ ਆਧਾਰ 'ਤੇ ਆਸਰੇ ਦੇ ਵਿਕਲਪ ਤੇਜ਼ੀ ਨਾਲ ਬਦਲ ਸਕਦੇ ਹਨ। ਇਹ ਜਾਨਣ ਲਈ ਕਿ ਸੇਵਾਵਾਂ ਜਾਂ ਜਗ੍ਹਾ ਵਰਤਮਾਨ ਵਿੱਚ ਉਪਲਬਧ ਹਨ ਜਾਂ ਨਹੀਂ, ਸੰਗਠਨਾਂ ਨਾਲ ਸਿੱਧੀ ਗੱਲ ਕਰ ਕੇ ਪੱਕਾ ਕਰੋ। 

ਸਰਦੀਆਂ ਦੇ ਮੌਸਮ ਦੀਆਂ ਚੇਤਾਵਨੀਆਂ

  • ਕੋਸਟਲ ਬ੍ਰਿਟਿਸ਼ ਕੋਲੰਬੀਆ ਖੇਤਰਾਂ ਲਈ ਆਰਕਟਿਕ ਆਊਟਫਲੋ ਚੇਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਹਵਾ ਦੀ ਗਤੀ ਅਤੇ ਤਾਪਮਾਨ ਦਾ ਕੋਈ ਮੇਲ 6 ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਹਵਾ ਨੂੰ -20°C ਜਾਂ ਇਸ ਤੋਂ ਜ਼ਿਆਦਾ ਠੰਡਾ ਕਰ ਦਿੰਦਾ ਹੈ।  
  • ਕੋਸਟਲ ਬ੍ਰਿਟਿਸ਼ ਕੋਲੰਬੀਆ ਲਈ ਅਤਿਅੰਤ ਠੰਢ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਤਾਪਮਾਨ ਜਾਂ ਹਵਾ ਦੀ ਠੰਡਕ ਘੱਟੋ-ਘੱਟ 2 ਘੰਟਿਆਂ ਲਈ -35°C ਤੱਕ ਪਹੁੰਚਣ ਦੀ ਸੰਭਾਵਨਾ ਹੁੰਦੀ ਹੈ।  
  • ਦੱਖਣੀ ਅਤੇ ਸੈਂਟ੍ਰਲ ਕੋਸਟਲ ਬ੍ਰਿਟਿਸ਼ ਕੋਲੰਬੀਆ ਲਈ ਬਰਫ਼ਬਾਰੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ 10 ਸੈਂਟੀਮੀਟਰ ਜਾਂ ਇਸ ਤੋਂ ਵੱਧ ਬਰਫ਼ 12 ਘੰਟਿਆਂ ਜਾਂ ਇਸ ਤੋਂ ਘੱਟ ਦੇ ਅੰਦਰ ਪੈਂਦੀ ਹੈ; ਜਾਂ ਜਦੋਂ 5 ਸੈਂਟੀਮੀਟਰ ਜਾਂ ਇਸ ਤੋਂ ਵੱਧ ਬਰਫ਼ 6 ਘੰਟੇ ਜਾਂ ਇਸ ਤੋਂ ਘੱਟ ਦੇ ਅੰਦਰ ਪੈਂਦੀ ਹੈ।   
  • ਸਰਦੀਆਂ ਦੇ ਤੂਫ਼ਾਨ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਗੰਭੀਰ ਅਤੇ ਸੰਭਾਵੀ ਤੌਰ 'ਤੇ ਖ਼ਤਰਨਾਕ ਸਰਦੀਆਂ ਦੇ ਮੌਸਮ ਦੀਆਂ ਸਥਿਤੀਆਂ ਦੀ ਸੰਭਾਵਨਾ ਹੋਵੇ, ਜਿਸ ਵਿੱਚ ਸ਼ਾਮਲ ਹਨ: ਇੱਕ ਬਹੁਤ ਵੱਡੀ ਬਰਫ਼ਬਾਰੀ (24 ਘੰਟੇ ਦੀ ਮਿਆਦ ਦੇ ਅੰਦਰ 25 ਸੈਂਟੀਮੀਟਰ ਜਾਂ ਇਸ ਤੋਂ ਵੱਧ) ਅਤੇ ਇੱਕ ਵੱਡੀ ਬਰਫ਼ਬਾਰੀ (ਬਰਫ਼ਬਾਰੀ ਚੇਤਾਵਨੀ ਮਾਪਦੰਡ ਦੀ ਮਾਤਰਾ) ਠੰਡੇ ਮੌਸਮ ਵਿੱਚ ਨਮੀ ਦੀਆਂ ਹੋਰ ਕਿਸਮਾਂ ਦੇ ਨਾਲ ਜਿਵੇਂ ਕਿ ਬਰਫ਼ ਦੀ ਬਾਰਿਸ਼, ਤੇਜ਼ ਹਵਾਵਾਂ, ਬਰਫ਼ਬਾਰੀ ਅਤੇ/ਜਾਂ ਬਹੁਤ ਜ਼ਿਆਦਾ ਠੰਢ।   
  • ਫਲੈਸ਼ ਫ੍ਰੀਜ਼ ਚੇਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਦੇ ਕਾਰਨ ਜਾਂ ਤਾਂ ਪਿਘਲੀ ਬਰਫ਼ ਜਾਂ ਪੈ ਚੁੱਕੀ/ਪੈ ਰਹੀ ਬਾਰਿਸ਼ ਤੋਂ ਬਚੇ ਹੋਏ ਪਾਣੀ ਦੇ ਜੰਮਣ ਕਾਰਨ ਬਹੁਤ ਸਾਰੇ ਖੇਤਰ ਵਿੱਚ ਸੜਕਾਂ, ਫੁੱਟਪਾਥਾਂ ਜਾਂ ਹੋਰ ਸਤਹਾਂ 'ਤੇ ਕਾਫ਼ੀ ਬਰਫ਼ ਜੰਮਣ ਦੀ ਸੰਭਾਵਨਾ ਹੁੰਦੀ ਹੈ। 

 

ਬ੍ਰਿਟਿਸ਼ ਕੋਲੰਬੀਆ ਲਈ ਜਨਤਕ ਮੌਸਮ ਚੇਤਾਵਨੀਆਂ ਬਾਰੇ ਵਧੇਰੇ ਜਾਣਕਾਰੀ ਲਈ, ਇਹਨਾਂ ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਸਰੋਤਾਂ 'ਤੇ ਜਾਓ:  

Winter weather guide

ਪਰੇਪੇਅਰਡ ਬੀਸੀ ਬਹੁਤ ਜ਼ਿਆਦਾ ਸਰਦੀ ਦਾ ਮੌਸਮ ਅਤੇ ਤੂਫ਼ਾਨ ਪਰੇਪੇਅਰਡਨੈੱਸ ਗਾਈਡ

ਪਰੇਪੇਅਰਡ ਬੀਸੀ ਨੇ ਅਜਿਹੇ ਮੌਸਮ ਸੰਬੰਧੀ ਘਟਨਾਵਾਂ ਵਾਸਤੇ ਤਿਆਰੀ ਲਈ ਲੋਕਾਂ ਦੀ ਮਦਦ ਕਰਨ ਲਈ ਇੱਕ ਬਹੁਤ ਜ਼ਿਆਦਾ ਸਰਦੀ ਦੇ ਮੌਸਮ ਅਤੇ ਤੂਫ਼ਾਨ ਦੀ ਤਿਆਰੀ ਵਾਸਤੇ ਗਾਈਡ ਤਿਆਰ ਕੀਤੀ ਹੈ। ਇਹ ਕਿਤਾਬਚਾ ਮੌਸਮ ਨਾਲ ਜੁੜੇ ਜੋਖਮਾਂ ਬਾਰੇ ਅਤੇ ਉਹਨਾਂ ਕਾਰਵਾਈਆਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕਰਦਾ ਹੈ ਜੋ ਤੁਸੀਂ ਤਿਆਰ ਰਹਿਣ ਲਈ ਕਰ ਸਕਦੇ ਹੋ।

ਪਰੇਪੇਅਰਡਨੈੱਸ ਗਾਈਡ ਡਾਊਨਲੋਡ ਕਰੋ

ਸਰਦੀਆਂ ਦੇ ਮੌਸਮ ਲਈ ਹੋਰ ਸਰੋਤ

ਆਪਣੇ ਸਥਾਨਕ ਖੇਤਰ ਵਿੱਚ ਅੱਪਡੇਟ ਅਤੇ ਨਵੀਆਂ ਸੇਵਾਵਾਂ ਲਈ ਸੋਸ਼ਲ ਮੀਡੀਆ ਪੰਨਿਆਂ ਨੂੰ ਦੇਖੋ।

Related articles

ਬਹੁਤ ਜ਼ਿਆਦਾ ਗਰਮੀ

ਜੰਗਲੀ ਅੱਗ ਦਾ ਧੂੰਆ

Storms and flooding