ਸ੍ਰੋਤ

ਮਾਨਸਿਕ ਸਿਹਤ ਦਾ ਐਮਰਜੰਸੀ ਵਿਚ ਇਲਾਜ

ਜਿਸ ਤੋਂ ਤੁਸੀਂ ਡਰਦੇ ਹੋ ਉਸ ਨਾਲ ਇਕੱਲੇ ਨਾ ਰਹੋ ਅਤੇ ਸੰਕਟ ਨੂੰ ਇਕੱਲੇ ਨਾ ਸੰਭਾਲੋ। ਮਦਦ ਲੈਣ ਲਈ ਆਪਣੇ ਪਰਿਵਾਰ, ਦੋਸਤਾਂ, ਗੁਆਂਢੀਆਂ, ਆਪਣੇ ਧਾਰਮਿਕ ਸਥਾਨ ਦੇ ਲੋਕਾਂ, ਮਦਦ ਕਰਨ ਵਾਲੇ ਕਿਸੇ ਸਥਾਨਕ ਗਰੁੱਪ ਦੇ ਲੋਕਾਂ, ਕਿਸੇ ਕਰਾਈਸਿਸ ਲਾਈਨ, ਐਕਸੈੱਸ ਐਂਡ ਅਸੈੱਸਮੈਂਟ ਸੈਂਟਰ (ਏ ਏ ਸੀ) ਨੂੰ ਫੋਨ ਕਰੋ ਜਾਂ 911 ਨੂੰ ਫੋਨ ਕਰੋ।

ਮਾਨਸਿਕ ਸਿਹਤ ਦੇ ਸੰਕਟ ਵਾਲੇ ਕਿਸੇ ਵਿਅਕਤੀ ਨਾਲ ਹੋਣਾ ਜਜ਼ਬਾਤੀ ਬਣਾ ਸਕਦਾ ਹੈ। ਉਸ ਨੂੰ ਪਿਆਰ ਕਰਨ ਵਾਲੇ ਵਜੋਂ, ਤੁਸੀਂ ਢਹਿੰਦੀ ਕਲਾ ਤੋਂ ਲੈ ਕੇ ਉਦਾਸੀ ਅਤੇ ਚਿੰਤਾ ਦੀਆਂ ਰਲਵੀਂਆਂ ਭਾਵਨਾਵਾਂ ਮਹਿਸੂਸ ਕਰ ਸਕਦੇ ਹੋ। ਇਹ ਇਕ ਬਹੁਤ ਭਾਰੂ ਅਤੇ ਗੈਰਯਕੀਨੀ ਵਾਲੀ ਹਾਲਤ ਹੁੰਦੀ ਹੈ।
ਤੁਹਾਨੂੰ ਜਾਣਦੇ ਕਿਸੇ ਵਿਅਕਤੀ ਨੂੰ ਐਮਰਜੰਸੀ ਵਿਚ ਮਦਦ ਦੀ ਲੋੜ ਹੋ ਸਕਦੀ ਹੈ ਜੇ ਉਹ:

  •  ਮਰਨ ਦੀ ਧਮਕੀ ਦਿੰਦਾ ਹੈ ਜਾਂ ਮਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਆਪਣੇ ਆਪ ਨੂੰ ਜਾਂ ਹੋਰਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
  • ਚੀਜ਼ਾਂ ਦੇਖਦਾ ਜਾਂ ਸੁਣਦਾ ਹੈ।
  • ਉਨ੍ਹਾਂ ਚੀਜ਼ਾਂ ਵਿਚ ਯਕੀਨ ਕਰਦਾ ਹੈ ਜਿਹੜੀਆਂ ਅਸਲੀ ਨਹੀਂ ਹਨ।
  • ਆਪਣੀ ਸੰਭਾਲ ਕਰਨ ਦੇ ਅਯੋਗ ਹੈ ਜਿਵੇਂ ਕਿ ਖਾਣ, ਸੌਣ, ਨਹਾਉਣ ਅਤੇ ਬੈੱਡ ਤੋਂ ਉੱਠਣ ਜਾਂ ਕੱਪੜੇ ਪਾਉਣ ਦੇ ਅਯੋਗ ਹੈ।
  • ਉਸ ਨੇ ਥੈਰੇਪੀ, ਦਵਾਈਆਂ ਅਤੇ ਮਦਦ ਨਾਲ ਇਲਾਜ ਕਰਵਾ ਕੇ ਦੇਖਿਆ ਹੈ ਪਰ ਉਸ ਵਿਚ ਅਜੇ ਵੀ ਨਿਸ਼ਾਨੀਆਂ ਹਨ ਜਿਹੜੀਆਂ ਕਿ ਅਕਸਰ ਉਸ ਦੀ ਜ਼ਿੰਦਗੀ ਵਿਚ ਕਾਫੀ ਦਖਲਅੰਦਾਜ਼ੀ ਕਰਦੀਆਂ ਹਨ।   

ਜੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੂੰ ਐਮਰਜੰਸੀ ਡਿਪਾਰਟਮੈਂਟ ਵਿਚ ਦਾਖਲ ਕੀਤਾ ਗਿਆ ਹੈ ਤਾਂ ਇਹ ਜਾਣਨ ਲਈ ਕਿ ਕੀ ਉਮੀਦ ਰੱਖਣੀ ਹੈ, ਇਸ ਸਫੇ ਦਾ ਹਸਪਤਾਲ ਵਿਚ ਵਾਲਾ ਭਾਗ ਪੜ੍ਹੋ। 

ਮਾਨਸਿਕ ਸਿਹਤ ਦੀ ਕਿਸੇ ਐਮਰਜੰਸੀ ਤੋਂ ਪਹਿਲਾਂ, ਜੇ ਸੰਭਵ ਹੋਵੇ ਤਾਂ ਇਹ ਪਤਾ ਲਾਉਣ ਵਾਸਤੇ ਸੰਕਟ ਦਾ ਸਾਮ੍ਹਣਾ ਕਰ ਰਹੇ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਕਿ ਇਲਾਜ ਦੀਆਂ ਸਭ ਤੋਂ ਬਿਹਤਰ ਚੋਣਾਂ ਕੀ ਹਨ, ਸਿੱਝਣ ਦੇ ਤਰੀਕੇ ਅਤੇ ਜੇ ਨਿਸ਼ਾਨੀਆਂ ਗੰਭੀਰ ਹੋ ਜਾਣ ਤਾਂ ਕੀ ਕਰਨਾ ਹੈ। ਕਿਸੇ ਪਲੈਨ ਦੇ ਹੋਣ ਨਾਲ ਤੁਹਾਡੇ ਅਤੇ ਤੁਹਾਡੇ ਪਿਆਰੇ `ਤੇ ਬੋਝ ਘੱਟ ਸਕਦਾ ਹੈ ਅਤੇ ਇਹ ਪੱਕਾ ਹੋ ਸਕਦਾ ਹੈ ਕਿ ਢੁਕਵਾਂ ਇਲਾਜ ਕੀਤਾ ਗਿਆ ਹੈ।

ਇਹ ਸਿੱਖੋ ਕਿ ਹਸਪਤਾਲ ਨੂੰ ਜਾਣ ਤੋਂ ਪਹਿਲਾਂ, ਹਸਪਤਾਲ ਵਿਚ ਅਤੇ ਹਸਪਤਾਲ ਤੋਂ ਜਾਣ ਵੇਲੇ ਕੀ ਉਮੀਦ ਰੱਖਣੀ ਹੈ।
 

ਹਸਪਤਾਲ ਨੂੰ ਜਾਣ ਤੋਂ ਪਹਿਲਾਂ

  • ਸੰਕਟ ਵਿਚਲੇ ਵਿਅਕਤੀ ਨਾਲ ਮੈਨੂੰ ਕਿਵੇਂ ਗੱਲ ਕਰਨੀ ਚਾਹੀਦੀ ਹੈ?

    ਤੁਹਾਡੇ ਪਿਆਰੇ ਦੇ ਧਿਆਨ ਦੀ ਹੱਦ ਸੀਮਤ ਹੋ ਸਕਦੀ ਹੈ, ਉਸ ਨੂੰ ਧਿਆਨ ਕੇਂਦਰਿਤ ਕਰਨਾ ਔਖਾ ਲੱਗ ਸਕਦਾ ਹੈ ਅਤੇ ਗੱਲ ਸੁਣਨਾ ਔਖਾ ਲੱਗ ਸਕਦਾ ਹੈ। ਉਸ ਨਾਲ ਗੱਲਬਾਤ ਕਰਨ ਬਾਰੇ ਕੁਝ ਸੁਝਾਅ ਇਹ ਹਨ:

    • ਸ਼ਾਂਤ ਰਹੋ। ਹੌਲੀ ਗੱਲ ਕਰੋ ਅਤੇ ਹੌਂਸਲਾ ਦੇਣ ਵਾਲੀ ਸੁਰ ਵਰਤੋ।
    • ਸੌਖੇ ਸਵਾਲ ਪੁੱਛੋ। ਜੇ ਲੋੜ ਹੋਵੇ ਤਾਂ ਸਵਾਲ ਦੁਹਰਾਉ, ਹਰ ਵਾਰੀ ਓਹੀ ਸ਼ਬਦਾਂ ਦੀ ਵਰਤੋਂ ਕਰਦੇ ਹੋਏ।
    • ਆਪਣੇ ਪਿਆਰੇ ਨੂੰ ਬਹੁਤ ਸਾਰੀ ਵਿੱਥ ਦਿਉ (ਸਰੀਰਕ ਅਤੇ ਜਜ਼ਬਾਤੀ)।
    • ਕਹੋ, “ਮੈਂ ਇੱਥੇ ਹਾਂ। ਮੈਨੂੰ ਤੇਰਾ ਖਿਆਲ ਹੈ। ਮੈਂ ਮਦਦ ਕਰਨੀ ਚਾਹੁੰਨਾ। ਮੈਂ ਤੇਰੀ ਕਿਵੇਂ ਮਦਦ ਕਰ ਸਕਦਾਂ?”
    • ਆਪਣੇ ਪਿਆਰੇ ਦੇ ਐਕਸ਼ਨਾਂ ਜਾਂ ਦੁੱਖ ਦੇਣ ਵਾਲੇ ਸ਼ਬਦਾਂ ਨੂੰ ਮਨ `ਤੇ ਨਾ ਲਾਉ।
    • ਇਹ ਨਾ ਕਹੋ, “ਇਸ ਵਿੱਚੋਂ ਬਾਹਰ ਨਿਕਲ,” “ਇਹ ਕਰਨਾ ਬੰਦ ਕਰ,” ਜਾਂ “ਪਾਗਲਾਂ ਵਾਲੇ ਐਕਸ਼ਨ ਬੰਦ ਕਰ”।  
  • ਮਰਜ਼ੀ ਨਾਲ ਅਤੇ ਮਰਜ਼ੀ ਤੋਂ ਬਗੈਰ ਹਸਪਤਾਲ ਵਿਚ ਦਾਖਲੇ ਵਿਚਕਾਰ ਕੀ ਫਰਕ ਹੈ?

    ਹਸਪਤਾਲ ਵਿਚ ਮਰਜ਼ੀ ਨਾਲ (ਵਾਲੰਟੀਅਰੀ) ਦਾਖਲੇ ਵਿਚ ਕੋਈ ਵਿਅਕਤੀ ਹਸਪਤਾਲ ਵਿਚ ਮਾਨਸਿਕ ਬੀਮਾਰੀ ਦਾ ਇਲਾਜ ਕਰਵਾਉਣ ਲਈ ਇੱਛਾ ਨਾਲ ਸਹਿਮਤ ਹੁੰਦਾ ਹੈ। ਆਪਣੀ ਮਰਜ਼ੀ ਨਾਲ ਦਾਖਲ ਹੋਣ ਵਾਲਾ ਵਿਅਕਤੀ ਉੱਥੋਂ ਜਾਣ ਲਈ ਕਹਿ ਸਕਦਾ ਹੈ; ਹਸਪਤਾਲ ਲਈ ਅਜਿਹੀਆਂ ਬੇਨਤੀਆਂ ਕਰਨ ਵਾਲੇ ਵਿਅਕਤੀਆਂ ਨੂੰ ਛੁੱਟੀ ਦੇਣਾ ਜ਼ਰੂਰੀ ਹੁੰਦਾ ਹੈ ਜੇ ਉਸ ਦੀਆਂ ਲੋੜਾਂ ਬਦਲ ਨਹੀਂ ਜਾਂਦੀਆਂ ਅਤੇ ਉਹ ਆਪਣੇ ਆਪ ਨੂੰ ਜਾਂ ਹੋਰਨਾਂ ਨੂੰ ਖਤਰਾ ਨਹੀਂ ਬਣ ਜਾਂਦੇ।

    ਮਰਜ਼ੀ ਤੋਂ ਬਗੈਰ (ਇਨਵਾਲੰਟੀਅਰੀ) ਹਸਪਤਾਲ ਵਿਚ ਦਾਖਲੇ ਵਿਚ ਕਿਸੇ ਵਿਅਕਤੀ ਨੂੰ ਅਜਿਹੀਆਂ ਨਿਸ਼ਾਨੀਆਂ ਕਰਕੇ ਦਾਖਲ ਕਰਨਾ ਸ਼ਾਮਲ ਹੁੰਦਾ ਹੈ ਜਿਸ ਦੀ ਨਿਸ਼ਾਨੀਆਂ ਇੰਨੀਆਂ ਗੰਭੀਰ ਹੁੰਦੀਆਂ ਹਨ ਕਿ ਉਹ ਦੂਜਿਆਂ ਨੂੰ ਸੁਣ ਨਹੀਂ ਸਕਦੇ ਜਾਂ ਮਦਦ ਪ੍ਰਵਾਨ ਨਹੀਂ ਕਰ ਸਕਦੇ, ਜਾਂ ਆਪਣੇ ਦੁਆਲੇ ਦੇ ਲੋਕਾਂ ਨਾਲ ਸੰਪਰਕ ਨਹੀਂ ਰੱਖ ਸਕਦੇ। ਕੋਈ ਡਾਕਟਰ ਇਹ ਫੈਸਲਾ ਕਰ ਸਕਦਾ ਹੈ ਕਿ ਬੀ ਸੀ ਮੈਂਟਲ ਹੈਲਥ ਐਕਟ ਮੁਤਾਬਕ ਕੀ ਇਸ ਵਿਅਕਤੀ ਨੂੰ ਦਾਖਲ ਕੀਤਾ ਜਾਣਾ ਚਾਹੀਦਾ ਹੈ।    

     

  • ਮੈਂ ਆਪਣੇ ਪਿਆਰੇ ਨੂੰ ਇਹ ਕਿਵੇਂ ਮਨਾ ਸਕਦਾ/ਸਕਦੀ ਹਾਂ ਕਿ ਉਹ ਆਪਣੀ ਮਰਜ਼ੀ ਨਾਲ ਐਮਰਜੰਸੀ ਡਿਪਾਰਟਮੈਂਟ ਨੂੰ ਜਾਵੇ?

    •  ਆਪਣੇ ਪਿਆਰੇ ਨਾਲ ਉਨ੍ਹਾਂ ਵਤੀਰਿਆਂ ਬਾਰੇ ਗੱਲ ਕਰੋ ਜਿਹੜੇ ਤੁਸੀਂ ਦੇਖੇ ਹਨ।
    • ਉਸ ਨੂੰ ਇਹ ਵਿਸ਼ਵਾਸ ਦਿਵਾਉ ਕਿ ਗੰਭੀਰ ਨਿਸ਼ਾਨੀਆਂ ਦੇ ਲੰਘ ਜਾਣ ਲਈ ਅਤੇ ਦਵਾਈ ਅਡਜਸਟ ਕਰਨ ਲਈ ਹਸਪਤਾਲ ਇਕ ਸੁਰੱਖਿਅਤ ਥਾਂ ਹੈ।
    • ਆਪਣੇ ਪਿਆਰੇ ਨੂੰ ਇਹ ਦੱਸੋ ਕਿ ਮਦਦ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਫੇਲ੍ਹ ਹੋ ਗਿਆ ਹੈ। ਮਾਨਸਿਕ ਬੀਮਾਰੀ ਬਿਲਕੁਲ ਕਿਸੇ ਵੀ ਉਸ ਹੋਰ ਬੀਮਾਰੀ ਵਾਂਗ ਹੈ ਜਿਸ ਲਈ ਇਲਾਜ ਦੀ ਲੋੜ ਹੁੰਦੀ ਹੈ, ਜਿਵੇਂ ਕਿ ਸ਼ੂਗਰ ਜਾਂ ਦਿਲ ਦੀ ਬੀਮਾਰੀ। 
    • ਆਪਣੇ ਪਿਆਰੇ ਦੀ ਆਰਾਮਦੇਹ ਕੱਪੜੇ ਅਤੇ ਸੁਰੱਖਿਅਤ ਚੀਜ਼ਾਂ ਨਾਲ ਲਿਜਾਣ ਵਿਚ ਮਦਦ ਕਰੋ ਜਿਹੜੀਆਂ ਘਰ ਦੀ ਯਾਦ ਦਿਵਾਉਂਦੀਆਂ ਹੋਣ।
    • ਵਿਅਕਤੀ ਨੂੰ ਚੋਣਾਂ ਦਿਉ, ਜਿਵੇਂ ਕਿ ਹਸਪਤਾਲ ਨੂੰ ਤੁਹਾਡੇ ਨਾਲ ਜਾਂ ਕਿਸੇ ਹੋਰ ਪਿਆਰੇ ਨਾਲ ਜਾਣਾ।
    • ਜੇ ਤੁਹਾਡਾ ਪਿਆਰਾ ਅਜੇ ਵੀ ਇਸ ਚੋਣ ਦਾ ਵਿਰੋਧ ਕਰ ਰਿਹਾ ਹੋਵੇ ਤਾਂ ਐਕਸੈੱਸ ਐਂਡ ਅਸੈੱਸਮੈਂਟ ਸੈਂਟਰ (ਏ ਏ ਸੀ) ਨਾਲ ਸਲਾਹ-ਮਸ਼ਵਰੇ ਜਾਂ ਪੁਲੀਸ ਦੀ ਸ਼ਮੂਲੀਅਤ ਬਾਰੇ ਵਿਚਾਰ ਕਰੋ।
  • ਜੇ ਪੁਲੀਸ ਜਾਂ ਆਰ ਸੀ ਐੱਮ ਪੀ ਨੂੰ ਸੱਦਿਆ ਜਾਂਦਾ ਹੈ ਤਾਂ ਕੀ ਹੁੰਦਾ ਹੈ?

    • ਪੁਲੀਸ/ ਆਰ ਸੀ ਐੱਮ ਪੀ (ਰੌਇਲ ਕੈਨੇਡੀਅਨ ਮਾਊਨਟੈਂਡ ਪੁਲੀਸ) ਹਾਲਤ ਬਾਰੇ ਜਾਣਕਾਰੀ ਇਕੱਤਰ ਕਰੇਗੀ ਅਤੇ ਫਿਕਰ ਵਾਲੇ ਵਿਅਕਤੀ ਨਾਲ ਉਸੇ ਦਿਨ ਗੱਲ ਕਰਨ ਲਈ ਮਿਲ ਸਕਦੀ ਹੈ ਜਾਂ ਕਿਸੇ ਹੋਰ ਸਮੇਂ ਗੱਲ ਕਰਨ ਦਾ ਪ੍ਰਬੰਧ ਕਰੇਗੀ।
    • ਜਦੋਂ ਪੁਲੀਸ/ਆਰ ਸੀ ਐੱਮ ਪੀ ਆਪ ਆ ਕੇ ਮਿਲਦੀ ਹੈ ਤਾਂ ਉਹ ਤੁਹਾਡੇ ਪਿਆਰੇ ਨੂੰ ਆਪਣੇ ਰੋਲ ਬਾਰੇ ਦੱਸੇਗੀ ਅਤੇ ਇਹ ਦੱਸੇਗੀ ਕਿ ਉਹ ਇੱਥੇ ਕਿਉਂ ਹਨ।
    • ਉਹ ਹਾਲਤ ਅਤੇ ਤੁਹਾਡੇ ਪਿਆਰੇ ਦੀ ਸਿਹਤ ਦਾ ਅਨੁਮਾਨ ਲਾਉਣਗੇ। ਤੁਹਾਡੇ ਪਿਆਰੇ ਦਾ ਅਨੁਮਾਨ ਲਾਉਣ ਵਿਚ ਮਦਦ ਲਈ ਪੁਲੀਸ ਨਾਲ ਕੋਈ ਕਮਿਊਨਟੀ ਮੈਂਟਲ ਹੈਲਥ ਨਰਸ ਵੀ ਆ ਸਕਦੀ ਹੈ।
    • ਜੇ ਤੁਹਾਡੇ ਪਿਆਰੇ ਨੂੰ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦੀਆਂ ਲੋੜਾਂ ਦੀ ਹੋਰ ਅਸੈੱਸਮੈਂਟ ਦੀ ਲੋੜ ਹੋਵੇ ਤਾਂ ਉਸ ਨੂੰ ਇਲਾਜ ਦੀ ਪਲੈਨ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਵੇਗੀ।
    • ਜੇ ਹਾਲਤ ਹੋਰ ਫੌਰੀ ਐਕਸ਼ਨ ਦੀ ਮੰਗ ਕਰਦੀ ਹੋਵੇ ਅਤੇ ਵਿਅਕਤੀ ਮਦਦ ਲੈਣ ਤੋਂ ਨਾਂਹ ਕਰੇ ਤਾਂ ਪੁਲੀਸ/ਆਰ ਸੀ ਐੱਮ ਪੀ ਉਸ ਨੂੰ ਹਸਪਤਾਲ ਲੈ ਕੇ ਜਾਵੇਗੀ; ਕਿਸੇ ਡਾਕਟਰ ਵਲੋਂ ਵਿਅਕਤੀ ਨੂੰ ਦੇਖਣ ਤੱਕ ਪੁਲੀਸ ਉੱਥੇ ਰਹੇਗੀ।

ਹਸਪਤਾਲ ਵਿਚ

  • ਜਦੋਂ ਮੇਰਾ ਪਿਆਰਾ ਐਮਰਜੰਸੀ ਡਿਪਾਰਟਮੈਂਟ ਵਿਚ ਪਹੁੰਚਦਾ ਹੈ ਤਾਂ ਕੀ ਹੁੰਦਾ ਹੈ?

    ਇਕ ਨਰਸ ਤੁਹਾਡੇ ਪਿਆਰੇ ਨੂੰ ਰਜਿਸਟਰ ਕਰੇਗੀ ਅਤੇ ਕਿਸੇ ਡਾਕਟਰ ਅਤੇ/ਜਾਂ ਸਾਇਕਐਟਰਿਕ ਨਰਸ ਵਲੋਂ ਅਸੈੱਸਮੈਂਟ ਕੀਤੇ ਜਾਣ ਦਾ ਤਾਲਮੇਲ ਕਰੇਗੀ, ਹੋ ਸਕਦਾ ਹੈ ਕਿ ਆਨ-ਕਾਲ `ਤੇ ਸਾਇਕਐਟਰਿਸਟ ਨਾਲ ਵੀ। ਡਾਕਟਰ ਇਹ ਫੈਸਲਾ ਕਰੇਗਾ ਕਿ ਕੀ ਵਿਅਕਤੀ ਨੂੰ ਉਸ ਦੀ ਮਰਜ਼ੀ ਨਾਲ, ਮਰਜ਼ੀ ਤੋਂ ਬਗੈਰ ਦਾਖਲ ਕੀਤਾ ਜਾਣਾ ਚਾਹੀਦਾ ਹੈ ਜਾਂ ਉਸ ਨੂੰ ਛੁੱਟੀ ਦੇਣੀ ਚਾਹੀਦੀ ਹੈ ਅਤੇ/ਜਾਂ ਉਸ ਦਾ ਘਰ ਦੇ ਮਾਹੌਲ ਵਿਚ ਇਲਾਜ ਕੀਤਾ ਜਾਣਾ ਚਾਹੀਦਾ ਹੈ।

  • ਜਦੋਂ ਮੇਰੇ ਪਿਆਰੇ ਨੂੰ ਹਸਪਤਾਲ ਦੇ ਕਿਸੇ ਯੂਨਿਟ ਵਿਚ ਦਾਖਲ ਕੀਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ?

    ਜਦੋਂ ਤੁਹਾਡੇ ਪਿਆਰੇ ਨੂੰ ਸਾਇਕਐਟਰਿਕ ਯੂਨਿਟ ਵਿਚ ਦਾਖਲ ਕੀਤਾ ਜਾਂਦਾ ਹੈ ਤਾਂ ਉਸ ਨੂੰ ਬੈੱਡ ਦਿੱਤਾ ਜਾਵੇਗਾ ਅਤੇ ਉਸ ਦੀਆਂ ਕੀਮਤੀ ਚੀਜ਼ਾਂ (ਜਿਸ ਵਿਚ ਉਸ ਦਾ ਸੈੱਲ ਫੋਨ ਅਤੇ ਹੋਰ ਇਲੈਕਟ੍ਰੌਨਿਕ ਯੰਤਰ ਵੀ ਸ਼ਾਮਲ ਹਨ) ਸੁਰੱਖਿਅਤ ਤਰੀਕੇ ਨਾਲ ਸਾਂਭੀਆਂ ਜਾਣਗੀਆਂ। ਟਿਕ ਜਾਣ ਤੋਂ ਬਾਅਦ, ਮਰੀਜ਼ ਫੋਨ ਕਾਲਾਂ ਕਰਨ ਅਤੇ ਲੈਣ ਲਈ ਯੂਨਿਟ ਉੱਤਲੇ ਫੋਨ ਦੀ ਵਰਤੋਂ ਕਰ ਸਕਦੇ ਹਨ।

    ਤੁਹਾਡੇ ਪਿਆਰੇ ਦੀ ਇਕ ਕੇਅਰ ਟੀਮ ਹੋਵੇਗੀ ਜਿਹੜੀ ਸਾਇਕਐਟਰਿਸਟਸ, ਨਰਸਾਂ, ਸੋਸ਼ਲ ਵਰਕਰ ਅਤੇ ਆਕੂਪੇਸ਼ਨਲ ਥੈਰੇਪਿਸਟਸ ਤੋਂ ਬਣੀ ਹੋ ਸਕਦੀ ਹੈ। ਸੋਸ਼ਲ ਵਰਕਰ ਪਰਿਵਾਰ ਅਤੇ ਕੇਅਰ ਟੀਮ ਵਿਚਕਾਰ ਲਿੰਕ ਪ੍ਰਦਾਨ ਕਰਦਾ ਹੈ, ਪਰਿਵਾਰ ਨਾਲ ਮੀਟਿੰਗਾਂ ਦੇ ਸਮੇਂ ਮਿੱਥਣ ਅਤੇ ਛੁੱਟੀ ਦੀ ਪਲੈਨਿੰਗ ਕਰਨ ਵਿਚ ਮਦਦ ਕਰਦਾ ਹੈ, ਅਤੇ ਇਲਾਕੇ ਵਿਚਲੇ ਵਸੀਲਿਆਂ ਅਤੇ ਰਿਹਾਇਸ਼ਾਂ ਕੋਲ ਭੇਜਦਾ ਹੈ। ਸਾਇਕਐਟਰਿਕ ਨਰਸ ਨਿਸ਼ਾਨੀਆਂ `ਤੇ ਧਿਆਨ ਰੱਖਦੀ ਹੈ ਅਤੇ ਇਨ੍ਹਾਂ ਨੂੰ ਨੋਟ ਕਰਦੀ ਹੈ ਅਤੇ ਇਕ-ਤੋਂ-ਇਕ ਦੇ ਆਧਾਰ `ਤੇ ਜਾਰੀ ਰਹਿਣ ਵਾਲਾ ਇਲਾਜ ਕਰਦੀ ਹੈ, ਜਿਸ ਵਿਚ ਦਵਾਈਆਂ, ਥੈਰੇਪੀ ਅਤੇ ਸਿੱਖਿਆ ਸ਼ਾਮਲ ਹੋ ਸਕਦੇ ਹਨ। 

  • ਜਦੋਂ ਤੁਹਾਡੇ ਪਿਆਰੇ ਨੂੰ ਯੂਨਿਟ ਵਿਚ ਦਾਖਲ ਕੀਤਾ ਜਾਂਦਾ ਹੈ ਤਾਂ ਤੁਸੀਂ ਇਸ ਅਮਲ ਨੂੰ ਆਪਣੇ ਪਰਿਵਾਰ ਅਤੇ ਆਪਣੇ ਪਿਆਰੇ ਲਈ ਸੌਖਾ ਬਣਾ ਸਕਦੇ ਹੋ।

    • ਕੇਅਰ ਟੀਮ ਅਤੇ ਪਰਿਵਾਰ/ਦੋਸਤਾਂ ਵਿਚਕਾਰ ਗੱਲਬਾਤ ਲਈ ਮਦਦ ਕਰਨ ਵਾਲੇ ਇਕ ਵਿਅਕਤੀ ਨਾਲ ਸੰਪਰਕ ਕਰਨ ਦੀ ਜਾਣਕਾਰੀ ਦਿਉ।
    • ਤੁਹਾਡੇ ਪਿਆਰੇ ਦੀਆਂ ਨਿੱਜੀ ਚੀਜ਼ਾਂ ਉਸ ਕੋਲ ਲਿਆਉਣ ਬਾਰੇ ਨਰਸਿੰਗ ਦੇ ਸਟਾਫ ਤੋਂ ਚੈੱਕ ਕਰੋ।
    • ਦੇਖਣ ਆਉਣ ਦੇ ਸਮਿਆਂ ਦਾ ਆਦਰ ਕਰੋ ਤਾਂ ਜੋ ਤੁਹਾਡਾ ਪਿਆਰਾ ਦਿਨ ਦੌਰਾਨ ਇਲਾਜ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈ ਸਕੇ। ਛੋਟਾਂ ਲਈ ਅਗਾਊਂ ਆਗਿਆ ਲੈਣ ਦੀ ਲੋੜ ਹੈ।  
  • ਜੇ ਤੁਹਾਡੇ ਪਿਆਰੇ ਨੂੰ ਮੈਂਟਲ ਹੈਲਥ ਇਨ-ਪੇਸ਼ੈਂਟ ਯੂਨਿਟ ਵਿਚ ਦਾਖਲ ਨਹੀਂ ਕੀਤਾ ਜਾਂਦਾ ਤਾਂ ਕੀ ਹੁੰਦਾ ਹੈ

    ਜੇ ਤੁਹਾਡੇ ਪਿਆਰੇ ਨੂੰ ਸਥਿਰ ਕਰਨ ਲਈ ਹਸਪਤਾਲ ਸਹੀ ਥਾਂ ਨਾ ਹੋਵੇ ਤਾਂ ਉਸ ਨੂੰ ਅਕਿਊਟ ਟ੍ਰੀਟਮੈਂਟ, ਕਮਿਊਨਟੀ ਪ੍ਰੋਗਰਾਮਾਂ ਅਤੇ ਹੋਰ ਸੁਰੱਖਿਅਤ ਥਾਂਵਾਂ ਵਰਗੀਆਂ ਸੇਵਾਵਾਂ ਕੋਲ ਭੇਜਿਆ ਜਾ ਸਕਦਾ ਹੈ।

ਹਸਪਤਾਲ ਤੋਂ ਜਾਣਾ

  • ਮੇਰਾ ਪਿਆਰਾ ਘਰ ਕਦੋਂ ਆ ਸਕਦਾ ਹੈ?

    ਕੋਈ ਵੀ ਮਰੀਜ਼ ਘਰ ਵਾਪਸ ਆ ਸਕਦਾ ਹੈ ਜੇ ਇਲਾਜ ਨੇ ਉਸ ਨੂੰ ਸਥਿਰ ਕਰ ਦਿੱਤਾ ਹੈ ਅਤੇ/ਜਾਂ ਅਸੈੱਸਮੈਂਟ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਆਪਣੇ ਆਪ ਜਾਂ ਹੋਰਨਾਂ ਲਈ ਖਤਰਾ ਨਹੀਂ ਹੈ – ਜਾਂ ਦੂਜੇ ਸ਼ਬਦਾਂ ਵਿਚ, ਹੁਣ ਉਹ ਫਾਰਮ 4: ਮੈਡੀਕਲ ਸਰਟੀਫਿਕੇਟ (ਇਨਵਾਲੰਟੀਅਰੀ ਅਡਮਿਸ਼ਨ) ਵਿਚ ਤੈਅ ਕੀਤੀ ਗਈ ਮਰਜ਼ੀ ਤੋਂ ਬਗੈਰ ਦਾਖਲੇ ਦੀ ਇਕ ਕਸੌਟੀ ਜਾਂ ਜ਼ਿਆਦਾ ਕਸੌਟੀਆਂ ਪੂਰੀਆਂ ਨਹੀਂ ਕਰਦਾ। 

    ਮਰੀਜ਼ ਸਾਇਕਐਟਰਿਕ ਯੂਨਿਟ ਵਿਚ ਔਸਤ 15 ਦਿਨ ਰਹਿੰਦੇ ਹਨ। ਆਪਣੀ ਮਰਜ਼ੀ ਨਾਲ ਦਾਖਲ ਹੋਇਆ ਮਰੀਜ਼ ਜਾਣ ਲਈ ਕਹਿ ਸਕਦਾ ਹੈ ਅਤੇ ਹਸਪਤਾਲ ਲਈ ਉਸ ਨੂੰ ਛੁੱਟੀ ਦੇਣਾ ਜ਼ਰੂਰੀ ਹੈ ਜੇ ਉਸ ਦੀਆਂ ਲੋੜਾਂ ਬਦਲੀਆਂ ਨਹੀਂ ਹਨ ਅਤੇ ਉਹ ਆਪਣੇ ਆਪ ਨੂੰ ਜਾਂ ਹੋਰਨਾਂ ਲਈ ਖਤਰਾ ਨਹੀਂ ਹੈ। ਤੁਹਾਡੇ ਪਿਆਰੇ ਦੀ ਕੇਅਰ ਟੀਮ ਦਾ ਮੈਂਬਰ ਸੋਸ਼ਲ ਵਰਕਰ ਹਸਪਤਾਲ ਤੋਂ ਛੁੱਟੀ ਦੀ ਪਲੈਨਿੰਗ ਵਿਚ ਮਦਦ ਕਰ ਸਕਦਾ ਹੈ।

  • ਮੇਰੇ ਪਿਆਰੇ ਦੇ ਹਸਪਤਾਲ ਤੋਂ ਜਾਣ ਵੇਲੇ ਕੀ ਹੁੰਦਾ ਹੈ?

    ਤੁਹਾਡੇ ਪਿਆਰੇ ਦੇ ਹਸਪਤਾਲ ਤੋਂ ਜਾਣ ਤੋਂ ਪਹਿਲਾਂ, ਇਲਾਜ ਕਰਨ ਵਾਲੀ ਟੀਮ “ਵੈੱਨ ਆਈ ਲੀਵ ਹੌਸਪੀਟਲ” ਫਾਰਮ ਭਰਨ ਵਿਚ ਮਦਦ ਕਰੇਗੀ, ਜਿਹੜਾ ਪੈਰਵੀ ਲਈ ਅਪੌਂਇੰਟਮੈਂਟਾਂ ਅਤੇ ਪੈਰਵੀ ਲਈ ਇਲਾਜ ਲਈ ਪਛਾਣੇ ਗਏ ਕਮਿਊਨਟੀ ਵਿਚਲੇ ਵਸੀਲਿਆਂ ਦੀ ਪਛਾਣ ਕਰਦਾ ਹੈ। ਪੇਸ਼ ਕੀਤੇ ਜਾਣ ਵਾਲੇ ਵਸੀਲਿਆਂ ਜਾਂ ਕੀਤੀਆਂ ਗਈਆਂ ਰੈਫਰਲਾਂ ਮੁਤਾਬਕ, ਤੁਹਾਡੇ ਪਿਆਰੇ ਦਾ ਕਮਿਊਨਟੀ ਵਿਚ ਚਾਲੂ ਰਹਿਣ ਵਾਲਾ ਇਲਾਜ ਹੋ ਸਕਦਾ ਹੈ।

  • ਹਸਪਤਾਲ ਤੋਂ ਜਾਣ ਤੋਂ ਬਾਅਦ ਕਿਹੜੀਆਂ ਮਦਦਾਂ ਉਪਲਬਧ ਹਨ?

    ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ, ਮਰੀਜ਼ਾਂ ਨੂੰ ਅਕਿਊਟ ਅਤੇ ਥੋੜ੍ਹੇ ਸਮੇਂ ਦੀਆਂ ਸੇਵਾਵਾਂ ਕੋਲ ਜਾਂ ਜਾਰੀ ਰਹਿਣ ਵਾਲੀ ਮਦਦ ਲਈ ਕਮਿਊਨਟੀ ਪ੍ਰੋਗਰਾਮਾਂ ਕੋਲ ਰੈਫਰ ਕੀਤਾ ਜਾ ਸਕਦਾ ਹੈ।

    ਹਸਪਤਾਲ ਤੋਂ ਜਾਣ ਤੋਂ ਬਾਅਦ ਤੁਹਾਡਾ ਪਿਆਰਾ ਇਹ ਵਸੀਲੇ ਵੀ ਲੈ ਸਕਦਾ ਹੈ:

    ਪਰਿਵਾਰ ਅਤੇ ਦੋਸਤ ਵੀ ਸੀ ਐੱਚ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਫੈਮਿਲੀ ਐਡਵਾਈਜ਼ਰੀ ਕਮੇਟੀਜ਼ ਨਾਲ ਜੁੜ ਸਕਦੇ ਹਨ ਜਿਹੜੀਆਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਲਾਜ ਦੇ ਅਨੁਭਵ ਵਿਚ ਸੁਧਾਰ ਕਰਨ ਲਈ ਕੰਮ ਕਰਦੀਆਂ ਹਨ। ਕਮੇਟੀਆਂ ਪਰਿਵਾਰ ਦੀ ਸ਼ਮੂਲੀਅਤ ਦੀ ਹਿਮਾਇਤ ਕਰਦੀਆਂ ਹਨ, ਇਹ ਪੱਕਾ ਕਰਦੀਆਂ ਹਨ ਕਿ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਬਾਰੇ ਮਿਲਦੀਆਂ ਸੇਵਾਵਾਂ ਸਭ ਤੋਂ ਬਿਹਤਰ ਅਮਲਾਂ ਅਤੇ ਪਰਿਵਾਰ `ਤੇ ਕੇਂਦਰਿਤ ਸੰਭਾਲ ਦਾ ਅਕਸ ਦਿਖਾਉਂਦੀਆਂ ਹਨ ਅਤੇ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਬਾਰੇ ਸੇਵਾਵਾਂ ਵਿਚ ਰਾਜ਼ੀ ਹੋਣ ਦੇ ਕਲਚਰ ਦਾ ਸਮਰਥਨ ਕਰਦੀਆਂ ਹਨ।

  • ਜੇ ਉਹ ਵਿਅਕਤੀ ਇਕ ਵਾਰ ਫਿਰ ਐਮਰਜੰਸੀ ਸੰਕਟ ਵਿਚ ਹੋਵੇ ਤਾਂ ਕੀ ਹੁੰਦਾ ਹੈ?

    ਜੇ ਤੁਸੀਂ ਇਹ ਯਕੀਨ ਕਰਦੇ ਹੋਵੋ ਕਿ ਤੁਹਾਡੇ ਪਿਆਰੇ ਜਾਂ ਹੋਰਨਾਂ ਦਾ ਨੁਕਸਾਨ ਹੋਣ ਦਾ ਖਤਰਾ ਹੈ ਅਤੇ ਉਹ ਵਿਅਕਤੀ ਸੁਰੱਖਿਅਤ ਤਰੀਕੇ ਨਾਲ ਨੇੜੇ ਦੇ ਹਸਪਤਾਲ ਦੇ ਐਮਰਜੰਸੀ ਡਿਪਾਰਟਮੈਂਟ ਵਿਚ ਨਾ ਜਾ ਸਕਦਾ ਹੋਵੇ ਤਾਂ 9-1-1 ਨੂੰ ਫੋਨ ਕਰੋ। ਤੁਹਾਡੇ ਪਿਆਰੇ ਨੂੰ ਕਿਸੇ ਡਾਕਟਰ ਵਲੋਂ ਦੇਖੇ ਜਾਣ ਲਈ ਪੁਲੀਸ ਉਸ ਨੂੰ ਹਸਪਤਾਲ ਲਿਜਾ ਸਕਦੀ ਹੈ ਜੇ ਪੁਲੀਸ ਇਹ ਯਕੀਨ ਕਰਦੀ ਹੋਵੇ ਕਿ ਤੁਹਾਡਾ ਪਿਆਰਾ ਆਪਣਾ/ਹੋਰਨਾਂ ਦਾ ਨੁਕਸਾਨ ਕਰ ਸਕਦਾ ਹੈ।

    ਜੇ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ ਵਾਲੀ ਮਾਨਸਿਕ ਸਿਹਤ/ਨਸ਼ਿਆਂ ਦੀ ਵਰਤੋਂ ਬਾਰੇ ਫਿਕਰ ਹੋਵੇ ਤਾਂ ਚੋਣਾਂ ਵਿਚ ਆਪਣੇ ਪਿਆਰੇ ਨੂੰ ਇਹ ਕਰਨ ਲਈ ਉਤਸ਼ਾਹ ਦੇਣਾ ਸ਼ਾਮਲ ਹੋ ਸਕਦਾ ਹੈ:

    • ਆਪਣੇ ਡਾਕਟਰ/ਕਮਿਊਨਟੀ ਵਿਚ ਮਾਨਸਿਕ ਸਿਹਤ ਦੀਆਂ ਮਦਦਾਂ ਤੱਕ ਪਹੁੰਚ ਕਰਨ ਲਈ; ਜੇ ਤੁਹਾਡਾ ਪਿਆਰਾ ਆਪਣੇ ਕੇਅਰ ਪ੍ਰੋਵਾਈਡਰਜ਼ ਨਾਲ ਜੁੜਨ ਤੋਂ ਨਾਂਹ ਕਰਦਾ ਹੈ ਤਾਂ ਸਕਿਉਰਟੀ ਦੇਣ ਲਈ ਅਤੇ ਚੋਣਾਂ ਬਾਰੇ ਗੱਲ ਕਰਨ ਲਈ ਤੁਸੀਂ ਉਸ ਦੀ ਤਰਫੋਂ ਜੁੜ ਸਕਦੇ ਹੋ।
    • ਐਕਸੈੱਸ ਐਂਡ ਅਸੈੱਸਮੈਂਟ ਸੈਂਟਰ (ਏ ਏ ਸੀ) ਨੂੰ ਫੋਨ ਕਰੋ ਜਾਂ ਵਿਜ਼ਟ ਕਰੋ। 

ਵਸੀਲੇ

Crisis support for children and youth

Learn the early signs and symptoms of mental health challenges in children and youth and ensure they, along with their families, caregivers and other involved adults, are aware of the mental health supports and resources.