Métis Nation BC and Vancouver Coastal Health sign Letter of Understanding

ਬਹੁਤ ਸਨਮਾਨ ਅਤੇ ਨਿਮਰਤਾ ਨਾਲ ਅਸੀਂ Tla’amin ਫਸਟ ਨੇਸ਼ਨ ਨਾਲ ਮੈਮੋਰੈਂਡਮ ਔਫ ਅੰਡਰਸਟੈਂਡਿੰਗ (ਐੱਮ ਓ ਯੂ) (Memorandum of Understanding (MOU)) ’ਤੇ ਦਸਖਤ ਕੀਤੇ। ਵੀ ਸੀ ਐੱਚ ਦੇ ਇਲਾਕੇ ਵਿਚ ਘੱਟੋ ਘੱਟ ਸੱਤ ਨੇਸ਼ਨਾਂ ਨੇ ਇਹੋ ਕਰਨ ਵਿਚ ਦਿਲਚਸਪੀ ਜ਼ਾਹਰ ਕੀਤੀ ਹੈ। ਅਸੀਂ ਬ੍ਰਿਟਿਸ਼ ਕੋਲੰਬੀਆ ਦੀ Métis ਨੇਸ਼ਨ (Métis Nation) ਨਾਲ ਲੈਟਰ ਔਫ ਅੰਡਰਸਟੈਂਡਿੰਗ (ਐੱਲ ਓ ਯੂ) (Letter of Understanding (LOU)) `ਤੇ ਦਸਖਤ ਕਰਨ ਦਾ ਵੀ ਜਸ਼ਨ ਮਨਾ ਰਹੇ ਹਾਂ, ਜੋ ਕਿ ਸਾਡੇ ਇਲਾਕੇ ਵਿਚ Métis ਲੋਕਾਂ ਲਈ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਿਲੱਖਣਤਾ ਆਧਾਰਿਤ ਪਹੁੰਚ ਪ੍ਰਦਾਨ ਕਰਨ ਲਈ ਸਾਡੇ ਸਫ਼ਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। 

ਸਾਡੇ ਐੱਲ ਓ ਯੂ (LOU) ਅਤੇ ਐੱਮ ਓ ਯੂਜ਼ (MOUs), ਫਸਟ ਨੇਸ਼ਨਜ਼, Métis ਅਤੇ Inuit ਭਾਈਚਾਰਿਆਂ ਨਾਲ ਸਾਡੇ ਮੌਜੂਦਾ ਸੰਬੰਧਾਂ ਦੀ ਕੁਦਰਤੀ ਪ੍ਰਗਤੀ ਅਤੇ ਸੁਲ੍ਹਾ-ਸਫ਼ਾਈ ਅਤੇ ਆਦਿਵਾਸੀ ਲੋਕਾਂ ਦੇ ਹੱਕਾਂ ਨੂੰ ਕਾਇਮ ਰੱਖਣ ਦੀ ਸਾਡੀ ਵਚਨਬੱਧਤਾ ਦਾ ਅਕਸ ਦਿਖਾਉਂਦੇ ਹਨ। ਉਹ ਸਾਨੂੰ ਸੇਧ ਦੇਣ ਵਾਲੇ ਸਿਧਾਂਤਾਂ ਨਾਲ ਜੋੜਦੇ ਹਨ ਅਤੇ ਆਪਸੀ ਤਰਜੀਹਾਂ ਦੀ ਪਛਾਣ ਕਰਦੇ ਹਨ, ਅਤੇ ਹਰ ਭਾਈਚਾਰੇ ਵਿਚ ਹੈਲਥ ਕੇਅਰ ਨੂੰ ਅੱਗੇ ਵਧਾਉਣ ਦੀ ਸਾਡੀ ਪਹੁੰਚ ਨੂੰ ਪ੍ਰਭਾਸ਼ਿਤ ਕਰਦੇ ਹਨ। ਇਹ ਸਾਡੀਆਂ ਭਾਈਵਾਲੀਆਂ ਲਈ ਇਕਸਾਰ, ਤਾਲਮੇਲ ਵਾਲੀ ਅਤੇ ਸੋਚ ਵਿਚਾਰ ਕੇ ਅਪਣਾਈ ਜਾਣ ਵਾਲੀ ਪਹੁੰਚ ਸਥਾਪਤ ਕਰਦੀ ਹੈ। ਜਿਵੇਂ ਸਾਡੀਆਂ ਭਾਈਵਾਲੀਆਂ ਫਸਟ ਨੇਸ਼ਨਜ਼, Métis ਅਤੇ Inuit ਭਾਈਚਾਰਿਆਂ ਨਾਲ ਵਿਕਸਤ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਸੇਵਾਵਾਂ ਦਿੰਦੇ ਹਾਂ, ਅਰਥਪੂਰਨ ਸਹਿਯੋਗ ਅਤੇ ਸਾਂਝੇ ਫੈਸਲੇ ਕਰਨ ਦੇ ਮੌਕੇ, ਆਦਿਵਾਸੀ ਲੋਕਾਂ ਨੂੰ ਆਪਣੇ ਭਾਈਚਾਰਿਆਂ ਲਈ ਹੈਲਥ ਸੇਵਾਵਾਂ ਦੇ ਡਿਜ਼ਾਇਨ ਅਤੇ ਡਲਿਵਰੀ ਦੇ ਸੰਬੰਧ ਵਿਚ ਜ਼ਰੂਰੀ ਰੋਲ ਨਿਭਾਉਣ ਦੇ ਹੋਰ ਯੋਗ ਬਣਾਉਣਗੇ।  

“ਅਸੀਂ ਫਸਟ ਨੇਸ਼ਨਜ਼ ਦੇ ਭਾਈਵਾਲਾਂ ਤੋਂ ਸਿੱਖਣਾ ਜਾਰੀ ਰੱਖਾਂਗੇ ਕਿਉਂਕਿ ਉਹ ਸਿਹਤ ਬੇਇਨਸਾਫੀਆਂ ਦਾ ਹੱਲ ਕਰਨ ਲਈ ਸਾਨੂੰ ਸੇਧ ਦਿੰਦੇ ਹਨ ਜਿਹੜੀਆਂ ਬਹੁਤ ਸਾਰੇ ਆਦਿਵਾਸੀ ਭਾਈਚਾਰਿਆਂ ਲਈ ਅੱਜ ਵੀ ਮੌਜੂਦ ਹਨ। ਇਸ ਪ੍ਰਤੀ ਸਾਡਾ ਸਮਰਪਣ, ਆਦਿਵਾਸੀ ਲੋਕਾਂ ਨਾਲ ਮੇਲ-ਮਿਲਾਪ ਵੱਲ ਸਾਡੇ ਜਾਰੀ ਸਫ਼ਰ ਦਾ ਇਕ ਹਿੱਸਾ ਹੈ।”

– Vivian Eliopoulos ਪ੍ਰੈਜ਼ੀਡੈਂਟ ਅਤੇ ਸੀ ਈ ਓ, ਵੀ ਸੀ ਐੱਚ।

ਆਦਿਵਾਸੀ ਕਲਾਇੰਟਾਂ ਲਈ ਸੰਭਾਲ ਦੀਆਂ ਸਭਿਆਚਾਰਕ ਤੌਰ `ਤੇ ਸੁਰੱਖਿਅਤ ਚੋਣਾਂ ਵਿਚ ਵਾਧਾ ਕਰਨ ਲਈ ਅਸੀਂ ਹਿੱਸੇਦਾਰਾਂ ਦੇ ਆਪਣੇ ਬਹੁਭਾਂਤੀ ਨੈੱਟਵਰਕ ਨੂੰ ਵੀ ਵੱਡਾ ਕਰ ਰਹੇ ਹਾਂ।

ਪਿਛਲੇ ਸਾਲ, ਅਸੀਂ ਉਨ੍ਹਾਂ ਆਦਿਵਾਸੀ ਔਰਤਾਂ ਲਈ ਨਸਲਵਾਦ ਵਿਰੋਧੀ, ਸਦਮੇ ਤੋਂ ਜਾਣੂ, ਸਭਿਆਚਾਰਕ ਤੌਰ `ਤੇ ਸੁਰੱਖਿਅਤ ਸੰਭਾਲ ਪ੍ਰਦਾਨ ਕਰਨ ਵਿਚ ਮਦਦ ਲਈ ਸ਼ੀਵੇਅ (Sheway) ਨਾਲ ਹਿੱਸੇਦਾਰੀ ਕੀਤੀ ਜਿਹੜੀਆਂ ਗਰਭਵਤੀ ਹਨ ਅਤੇ ਨਸ਼ਿਆਂ ਦੀ ਵਰਤੋਂ ਕਰਦੀਆਂ ਹਨ ਅਤੇ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ (Vancouver's Downtown Eastside) ਵਿਚ ਰਹਿੰਦੀਆਂ ਹਨ। ਸ਼ੀਵੇਅ ਵਿਚ ਸੇਵਾਵਾਂ ਲੈ ਰਹੇ ਦੋ-ਤਿਹਾਈ ਕਲਾਇੰਟ ਆਪਣੀ ਪਛਾਣ ਆਦਿਵਾਸੀ ਵਜੋਂ ਕਰਵਾਉਂਦੇ ਹਨ। ਅਸੀਂ ਬੱਚਿਆਂ ਅਤੇ ਪਰਿਵਾਰਾਂ ਲਈ ਉਪਲਬਧ ਅਨੁਭਵਾਂ ਅਤੇ ਮਦਦ ਵਿਚ ਵਾਧਾ ਕਰਨ ਵਾਸਤੇ ਆਦਿਵਾਸੀ ਕਲਾ ਅਤੇ ਸਭਿਆਚਾਰ, ਆਦਿਵਾਸੀਆਂ ਬਾਰੇ ਜਾਣਕਾਰੀ ਦੇਣ ਵਾਲੇ ਪ੍ਰੋਗਰਾਮ ਅਤੇ ਟੀਮ ਮੈਂਬਰ ਵਧਾਉਣ ਲਈ ਸ਼ੀਵੇਅ ਨਾਲ ਸਹਿਯੋਗ ਕਰਨਾ ਜਾਰੀ ਰੱਖਾਂਗੇ। ਸਾਡੇ ਲਈ, ਇਹ ਜ਼ਰੂਰੀ ਹੈ ਕਿ ਆਦਿਵਾਸੀ ਭਾਈਚਾਰੇ ਦਾ ਹਰ ਮੈਂਬਰ ਸੰਭਾਲ ਜਾਂ ਮਦਦ ਲੈਣ ਵੇਲੇ ਸੁਰੱਖਿਅਤ ਅਤੇ ਸੁਆਗਤ ਹੁੰਦਾ ਮਹਿਸੂਸ ਕਰੇ।   

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਹਰ ਇਕ ਦੀ ਸੰਭਾਲ ਕਰਦੇ ਹਾਂ

Matriarchs ਅਤੇ Knowledge Keepers ਸਿਹਤ ਅਤੇ ਤੰਦਰੁਸਤੀ ਦੇ ਆਦਿਵਾਸੀ ਤਰੀਕਿਆਂ ਨੰ ਵਾਪਸ ਲਿਆ ਰਹੇ ਹਨ।

ਜਵਾਨ ਲੋਕਾਂ ਦੀ ਅਗੇਤੀ ਮਦਦ ਕਰਨ ਲਈ ਮਨੋਰੋਗਾਂ ਲਈ ਸਰਵਿਸ ਵਿਚ ਵਾਧਾ

ਵੀ ਸੀ ਐੱਚ ਦੀਆਂ ਵੈਕਸੀਨ ਦੀਆਂ ਮੁਹਿੰਮਾਂ ਨਾਲ ਅਸਰ ਪਾਉਣਾ