ਅਰਲੀ ਸਾਈਕੋਸਿਸ ਇੰਟਰਵੈਂਸ਼ਨ (ਈਪੀਆਈ) ਪ੍ਰੋਗਰਾਮਜ਼
Related topics: Mental health Mental health and substance use Psychosis and thought disorders Richmond mental health and substance use services Vancouver mental health and substance use services
ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
ਅਰਲੀ ਸਾਈਕੋਸਿਸ ਇੰਟਰਵੈਂਸ਼ਨ (ਈਪੀਆਈ) ਪ੍ਰੋਗਰਾਮ ਮਨੋਵਿਕਾਰ ਦੀ ਸ਼ੁਰੂਆਤੀ ਪਛਾਣ ਅਤੇ ਇਲਾਜ ਪ੍ਰਦਾਨ ਕਰਦੇ ਹਨ ਤਾਂ ਜੋ ਲੱਛਣ ਕਿਸੇ ਵਿਅਕਤੀ ਦੇ ਜੀਵਨ ਲਈ ਬਹੁਤ ਬੇਕਾਬੂ ਅਤੇ ਵਿਘਨਕਾਰੀ ਨਾ ਬਣ ਜਾਣ।
VCH ਵਿਖੇ, ਤਿੰਨ ਪ੍ਰੋਗਰਾਮ ਸਥਾਨ ਹਨ: ਵੈਨਕੂਵਰ, ਰਿਚਮੰਡ ਅਤੇ ਕੋਸਟਲ (ਨੌਰਥ ਸ਼ੋਅਰ)। ਕਿਰਪਾ ਕਰਕੇ ਉਹਨਾਂ ਦੀ ਸੰਪਰਕ ਜਾਣਕਾਰੀ ਹੇਠਾਂ ਵੇਖੋ। EPI ਪ੍ਰੋਗਰਾਮਾਂ ਵਿੱਚ 13-30 ਸਾਲ ਦੀ ਉਮਰ ਦੇ ਸ਼ੱਕੀ ਜਾਂ ਪ੍ਰਮਾਣਿਤ ਮਨੋਵਿਕਾਰ ਵਾਲੇ ਵਿਅਕਤੀਆਂ ਨੂੰ ਦੇਖਿਆ ਜਾਂਦਾ ਹੈ ਜੋ VCH ਸਿਹਤ ਖੇਤਰ ਵਿੱਚ ਰਹਿੰਦੇ ਹਨ, ਸਿਵਾਏ ਉਸ ਸੂਰਤ ਵਿੱਚ ਜਦੋਂ ਇਹ ਕਿਸੇ ਹੋਰ ਡਾਕਟਰੀ ਸਥਿਤੀ ਕਾਰਨ ਹੋਵੇ।
ਕੀ ਉਮੀਦ ਰੱਖਣੀ ਹੈ
VCH EPI ਪ੍ਰੋਗਰਾਮ ਮਨੋਵਿਕਾਰ ਦੇ ਇਲਾਜ ਲਈ ਸੂਬੇ ਦੇ ਸਭ ਤੋਂ ਵਧੀਆ ਕਾਰਜ ਮਾਪਦੰਡਾਂ ਦੇ ਨਾਲ ਮੇਲ ਖਾਂਦਾ ਵਿਆਪਕ ਅਤੇ ਵਿਸ਼ੇਸ਼ ਇਲਾਜ ਪ੍ਰਦਾਨ ਕਰਦੇ ਹਨ।
ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਕੁਝ ਸੇਵਾਵਾਂ ਵਿੱਚ ਸ਼ਾਮਲ ਹਨ:
- ਵਿਅਕਤੀਗਤ ਇਲਾਜ ਅਤੇ ਸਹਾਇਤਾ,
- ਪਰਿਵਾਰਕ ਮੀਟਿੰਗਾਂ,
- ਸਮੂਹਿਕ ਸੈਸ਼ਨ ਅਤੇ
- ਕਿੱਤਾਮੁਖੀ ਸਹਾਇਤਾ|
ਹੋਰ ਜਾਣਨ ਲਈ ਪ੍ਰੋਵਿੰਸ਼ੀਅਲ ਅਰਲੀ ਸਾਈਕੋਸਿਸ ਇੰਟਰਵੈਂਸ਼ਨ (ਈਪੀਆਈ) ਦੀ ਵੈੱਬਸਾਈਟ 'ਤੇ ਜਾਓ।
ਮਨੋਵਿਕਾਰ ਕੀ ਹੈ?
ਮਨੋਵਿਕਾਰ ਇੱਕ ਇਲਾਜਯੋਗ ਡਾਕਟਰੀ ਸਥਿਤੀ ਹੈ ਜੋ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਵਿੱਚ ਅਸਲੀਅਤ ਨਾਲ ਸੰਪਰਕ ਕੁਝ ਹੱਦ ਤੱਕ ਟੁੱਟ ਜਾਂਦਾ ਹੈ।
ਮਨੋਵਿਕਾਰ ਹਰੇਕ ਵਿਅਕਤੀ ਵਿੱਚ ਵੱਖਰਾ ਹੁੰਦਾ ਹੈ, ਪਰ ਇਸ ਵਿੱਚ ਆਮ ਤੌਰ 'ਤੇ ਭਰਮ, ਭੁਲੇਖੇ ਅਤੇ/ਜਾਂ ਸੋਚਣ ਵਿੱਚ ਮੁਸ਼ਕਲਾਂ ਸ਼ਾਮਲ ਹੁੰਦੀਆਂ ਹਨ। ਪ੍ਰੋਵਿੰਸ਼ੀਅਲ ਅਰਲੀ ਸਾਈਕੋਸਿਸ ਇੰਟਰਵੈਂਸ਼ਨ (ਈਪੀਆਈ) ਵੈੱਬਸਾਈਟ ਤੋਂ ਮਨੋਵਿਕਾਰ ਅਤੇ ਸ਼ੁਰੂਆਤੀ ਦਖਲ ਦੀ ਮਹੱਤਤਾ ਬਾਰੇ ਹੋਰ ਜਾਣੋ।
ਵਸੀਲੇ
-
-
Provincial Early Psychosis Intervention (EPI) Website
-
BC Schizophrenia Society
-
Canadian Mental Health Association: BC Division
-
Canadian Consortium for Early Intervention in Psychosis
-
Mental Health Act
-
Coast Mental Health
-
Open Door Group
-
-
-
Early Psychosis Intervention (EPI) Program brochure
-
ਕਿਵੇਂ ਪਹੁੰਚ ਕਰਨੀ ਹੈ
ਆਪਣੇ ਬਾਰੇ ਜਾਂ ਕਿਸੇ ਹੋਰ ਦੀ ਤਰਫ਼ੋਂ ਚਿੰਤਾਵਾਂ ਵਾਲੇ ਲੋਕ ਸਿੱਧੇ VCH EPI ਪ੍ਰੋਗਰਾਮ ਨਾਲ ਸੰਪਰਕ ਕਰ ਸਕਦੇ ਹਨ। ਚਿੰਤਾ ਕਰਨ ਵਾਲਾ ਕੋਈ ਪਰਿਵਾਰ, ਦੋਸਤ, ਡਾਕਟਰ, ਅਧਿਆਪਕ, ਸਕੂਲ ਸਲਾਹਕਾਰ ਅਤੇ ਨੌਜਵਾਨ ਵਰਕਰ ਹੋ ਸਕਦਾ ਹੈ।
ਇਸ ਸੇਵਾ ਤੱਕ ਪਹੁੰਚ ਕਰਨ ਬਾਰੇ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦਾ ਸਥਾਨ ਲੱਭੋ।
ਜੇਕਰ ਸਕੁਐਮਿਸ਼, ਪੇਮਬਰਟਨ, ਵਿਸਲਰ, ਬੇਲਾ ਬੇਲਾ, ਬੇਲਾ ਕੂਲਾ, ਸਨਸ਼ਾਈਨ ਕੋਸਟ ਜਾਂ ਪਾਵੇਲ ਰਿਵਰ ਵਿੱਚ ਰਹਿੰਦੇ ਹੋ, ਤਾਂ ਕਿਰਪਾ ਕਰਕੇ ਕਿਸੇ ਸਥਾਨਕ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾ ਨਾਲ ਸੰਪਰਕ ਕਰੋ।
ਇਹ ਸਰਵਿਸ ਆਪਣੇ ਨੇੜੇ ਲੱਭੋ
-
ਹੋਰ
Early Psychosis Intervention (EPI) Richmond
8100 Granville Avenue, Suite 115 on 1st Floor Richmond -
Early Psychosis Intervention (EPI) Coastal
Hope Centre, 3rd Floor, 1337 St. Andrews Ave North Vancouver -
ਮੈਂਟਲ ਹੈਲਥ ਕਲੀਨਿਕ
Early Psychosis Intervention (EPI) Vancouver
2750 East Hastings Street, Unit 333 Vancouver