Group of people standing next to each other.

ਵੀ ਸੀ ਐੱਚ ਦੀ ਕਮਿਊਨਟੀ ਇਨਗੇਜਮੈਂਟ ਟੀਮ, ਵੀ ਸੀ ਐੱਚ ਅਤੇ ਸਾਡੀਆਂ ਕਮਿਊਨਟੀਆਂ ਵਿਚਕਾਰ ਗੱਲਬਾਤ ਕਰਵਾਉਂਦੀ ਹੈ ਸਾਡੇ ਸਿਹਤ ਇਲਾਕੇ ਅਤੇ ਸੰਭਾਲ ਦੇ ਸਾਰੇ ਖੇਤਰਾਂ ਵਿਚ ਕੰਮ ਕਰਦੀ ਹੈ। ਕਮਿਊਨਟੀ ਦੀ ਰਾਇ ਨਾਲ ਤਕੜਾ ਕੋਨੈਕਸ਼ਨ ਹੈਲਥ ਕੇਅਰ ਦੇ ਸਾਡੇ ਪ੍ਰੋਗਰਾਮਾਂ, ਪ੍ਰੋਜੈਕਟਾਂ ਅਤੇ ਮਦਦਾਂ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ, ਅਤੇ ਸਥਾਨਕ ਭਾਈਚਾਰਿਆਂ ਦੀਆਂ ਵਿਲੱਖਣ ਲੋੜਾਂ ਦਾ ਅਕਸ ਦਿਖਾਉਂਦਾ ਹੈ।

ਸਾਲ 2022 ਵਿਚ, ਅਸੀਂ ਵੱਖ ਵੱਖ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਭਾਈਚਾਰਿਆਂ ਨਾਲ ਸਲਾਹ-ਮਸ਼ਵਰਾ ਕੀਤਾ ਜਿਨ੍ਹਾਂ ਵਿਚ ਇਹ ਸ਼ਾਮਲ ਸਨ:

  • ਟੈਰੀਟਰੀ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਪ੍ਰੋਗਰਾਮ ਦੇ ਆਦੇਸ਼ ਦੀ ਪੜਚੋਲ ਕਰਨ ਲਈ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜੁੜਨਾ।
  • ਨਵੇਂ, ਸਭਿਆਚਾਰਕ ਤੌਰ `ਤੇ ਢੁਕਵੇਂ ਨਾਂ ਦੀ ਪਛਾਣ ਕਰਨ ਲਈ George Pearson ਸੈਂਟਰ ਦੇ ਵਸਨੀਕਾਂ ਅਤੇ ਕਮਿਊਨਟੀ ਵਿਚਲੇ ਹਿੱਸੇਦਾਰਾਂ ਨਾਲ ਸਹਿਯੋਗ ਕਰਨਾ।
  • ਰਿਚਮੰਡ ਹਸਪਤਾਲ ਅਤੇ ਲਾਇਨਜ਼ ਗੇਟ ਹਸਪਤਾਲ (Lions Gate Hospital) ਵਿਖੇ ਦੁਬਾਰਾ ਡਿਵੈਲਪਮੈਂਟ ਦੇ ਪ੍ਰੋਜੈਕਟਾਂ ਬਾਰੇ ਰਾਇ ਲੈਣ ਲਈ ਮਰੀਜ਼ਾਂ ਦੇ ਸਲਾਹਕਾਰਾਂ ਨੂੰ ਸੱਦਾ ਦੇਣਾ।
  • ਸਾਡੇ ਵੈੱਬਸਾਈਟ, vch.ca ਦੇ ਦੁਬਾਰਾ ਡਿਜ਼ਾਇਨ `ਤੇ ਰਾਇ ਦੇਣਾ ਜਿਸ ਦਾ ਨਤੀਜਾ ਜ਼ਿਆਦਾ ਪਹੁੰਚਯੋਗਤਾ, ਆਦਿਵਾਸੀ ਲੋਕਾਂ ਦੀ ਨੁਮਾਇੰਦਗੀ ਵਿਚ ਨਿਕਲਿਆ ਹੈ ਅਤੇ ਇਸ ਦੇ ਨਾਲ ਨਾਲ ਸਾਮੱਗਰੀ ਲੱਭਣਾ ਅਤੇ ਇਸ ਨੂੰ ਸਮਝਣਾ ਸੌਖਾ ਬਣਿਆ ਹੈ।  
  • ਆਰਟ ਦੇ ਕਈ ਪ੍ਰੋਜੈਕਟਾਂ ਬਾਰੇ ਰਾਇ ਲੈਣ ਲਈ ਆਦਿਵਾਸੀ ਭਾਈਚਾਰਿਆਂ ਨਾਲ ਕੰਮ ਕਰਨਾ ਜਿਹੜਾ ਆਦਿਵਾਸੀ ਆਰਟ ਅਤੇ ਸਭਿਆਚਾਰ ਨੂੰ ਸਾਡੇ ਸੰਭਾਲ ਕਰਨ ਵਾਲੇ ਸਥਾਨਾਂ ਵਿਚ ਦਿਖਾਉਣ ਵਿਚ ਮਦਦ ਕਰਦਾ ਹੈ।
Group of people standing next to each other.

ਕੁੱਲ ਰੂਪ ਵਿਚ, ਕਮਿਊਨਟੀ ਦੇ ਮੈਂਬਰਾਂ ਨੇ ਹੈਲਥ ਕੇਅਰ ਦੇ 45 ਪ੍ਰੋਜੈਕਟਾਂ ਵਿਚ ਮਦਦ ਕੀਤੀ ਅਤੇ ਡਿਜੀਟਲ ਸਰਵਿਆਂ, ਇੰਟਰਵਿਊਆਂ, ਫੋਕਸ ਗਰੁੱਪਾਂ ਅਤੇ ਸਲਾਹਕਾਰੀ ਭਰਤੀਆਂ ਰਾਹੀਂ ਸਾਨੂੰ 2,000 ਨਾਲੋਂ ਜ਼ਿਆਦਾ ਵਿਅਕਤੀਆਂ ਦੀ ਰਾਇ ਮਿਲੀ।

ਵੀ ਸੀ ਐੱਚ ਨੂੰ ਸ਼ਮੂਲੀਅਤ ਬਾਰੇ ਜਾਣਕਾਰੀ ਦੇਣ ਵਾਲੇ ਅਨੁਵਾਦ ਅਤੇ ਵਿਆਖਿਆ ਕਰਨ ਦੀਆਂ ਸੇਵਾਵਾਂ (engagements informing translation and interpretation services) ਲਈ ਦੋ ਅੰਤਰਰਾਸ਼ਟਰੀ ਪੁਰਸਕਾਰ ਮਿਲੇ ਹਨ।

ਇਸ ਕੰਮ ਨੇ ਅੰਗਰੇਜ਼ੀ ਦੇ ਸੀਮਤ ਗਿਆਨ ਵਾਲੇ ਵੀ ਸੀ ਐੱਚ ਦੇ ਭਾਈਚਾਰਿਆਂ ਨੂੰ ਸਿਹਤ ਬਾਰੇ ਜਾਣਕਾਰੀ ਦੇਣ ਲਈ ਵੀ ਸੀ ਐੱਚ ਵਿਖੇ ਅਨੁਵਾਦ ਦੇ ਅਮਲਾਂ ਦਾ ਮਿਆਰੀਕਰਨ ਕੀਤਾ ਹੈ।

VCH IAP2 CORE VALUES AWARDS

ਹਿੱਸਾ ਲੈਣ ਵਿਚ ਦਿਲਚਸਪੀ ਰੱਖਦੇ ਹੋ?

ਕਮਿਊਨਟੀ ਲਈ ਸ਼ਮੂਲੀਅਤ ਦੇ ਮੌਕਿਆਂ ਬਾਰੇ ਜ਼ਿਆਦਾ Engage.vch.ca `ਤੇ ਜਾਣੋ।

engage.vch.ca

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਸਦਾ ਸਿੱਖ ਰਹੇ ਹਾਂ

ਸਿਹਤਮੰਦ ਵਾਤਾਵਰਣ ਅਤੇ ਜਲਵਾਯੂ ਵਿਚ ਤਬਦੀਲੀ

ਰਿਚਮੰਡ ਹਸਪਤਾਲ ਦੇ ਸਭ ਤੋਂ ਛੋਟੀ ਉਮਰ ਦੇ ਮਰੀਜ਼ਾਂ ਦੇ ਮਾਪਿਆਂ ਦੇ ਆਪਣੇ ਬਾਲਾਂ ਨਾਲ ਨਵੇਂ ਕੋਨੈਕਸ਼ਨ ਹੋਏ

ਬੋਲੀ ਦੀਆਂ ਸੇਵਾਵਾਂ ਮਰੀਜ਼ਾਂ ਲਈ ਰੁਕਾਵਟਾਂ ਘਟਾਉਂਦੀਆਂ ਹਨ