VCH's Transfusion Medicine team.

ਯੂਜ਼ਿੰਗ ਬਲੱਡ ਵਾਈਜ਼ਲੀ ਦਾ ਟਾਈਟਲ ਹਾਸਲ ਕਰਨਾ ਵੀ ਜੀ ਐੱਚ ਦੀ ਟ੍ਰਾਂਸਫਿਊਜ਼ਨ ਮੈਡੀਸੀਨ ਟੀਮ ਦੇ ਕੰਮ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਨੇ ਪਿਛਲੇ ਪੰਜ ਸਾਲ, ਮਰੀਜ਼ਾਂ ਦੀ ਸੇਫਟੀ ਵਿਚ ਸੁਧਾਰ ਕਰਨ ਲਈ ਖੂਨ ਦੇ ਲਾਲ ਸੈੱਲਾਂ ਦੀ ਤਬਦੀਲੀ ਦੇ ਪ੍ਰੋਗਰਾਮ ਨੂੰ ਅਪਡੇਟ ਕਰਨ ਲਈ ਸਮਰਪਿਤ ਕੀਤੇ ਹਨ ਅਤੇ ਇਸੇ ਸਮੇਂ ਦੌਰਾਨ ਦਾਨ ਹੋਏ ਖੂਨ ਦੀ ਸਪਲਾਈ ਨੂੰ ਜ਼ਿੰਮੇਵਾਰੀ ਨਾਲ ਵਰਤਿਆ ਹੈ, ਜੋ ਕਿ ਇਕ ਅਜਿਹਾ ਕੀਮਤੀ ਸਰੋਤ ਹੈ ਜਿਸ ਦੀ ਬਹੁਤ ਮੰਗ ਹੈ। 

ਯੂਜ਼ਿੰਗ ਬਲੱਡ ਵਾਈਜ਼ਲੀ ਰੁਤਬੇ ਦੇ ਕਾਰਜ ਦੇ ਹਿੱਸੇ ਵਜੋਂ, ਟ੍ਰਾਂਸਿਫਊਜ਼ਨ ਮੈਡੀਸੀਨ ਟੀਮ ਨੇ ਇਸ ਉੱਦਮ ਦੀ ਪ੍ਰਭਾਵਕਤਾ ਨੂੰ ਰਾਸ਼ਟਰੀ ਮਾਪਦੰਡਾਂ ਨਾਲ ਮਾਪਿਆ ਹੈ। ਨਤੀਜਿਆਂ ਨੇ ਇਹ ਦਿਖਾਇਆ ਹੈ ਕਿ ਵੀ ਜੀ ਐੱਚ ਦਾ ਰੈੱਡ ਬਲੱਡ ਸੈੱਲ ਟ੍ਰਾਂਸਫਿਊਜ਼ਨ ਪ੍ਰੋਗਰਾਮ ਇਹ ਮਿਆਰ ਪੂਰੇ ਕਰਦਾ ਹੈ ਅਤੇ ਅਕਸਰ ਇਨ੍ਹਾਂ ਮਿਆਰਾਂ ਤੋਂ ਅਗਾਂਹ ਜਾਂਦਾ ਹੈ।

VCH's Transfusion Medicine team.

“ਇਹ ਰੁਤਬਾ ਖੂਨ ਚੜ੍ਹਾਉਣ ਦੀ ਕੁਆਲਟੀ ਵਿਚ ਸੁਧਾਰ ਦੇ ਉਨ੍ਹਾਂ ਉੱਦਮਾਂ ਦੀ ਅਸਰਦਾਇਕਤਾ ਦੀ ਪੁਸ਼ਟੀ ਕਰਦਾ ਹੈ ਜਿਹੜੇ ਅਸੀਂ ਡਿਜ਼ਾਇਨ ਅਤੇ ਲਾਗੂ ਕੀਤੇ ਹਨ। ਇਹ ਸਾਨੂੰ ਹੌਸਲਾ ਦਿੰਦਾ ਹੈ ਕਿ ਇਕ ਹਸਪਤਾਲ ਵਜੋਂ, ਅਸੀਂ ਖੂਨ ਚੜ੍ਹਾਉਣ ਦੇ ਢੁਕਵੇਂ ਅਤੇ ਜ਼ਿੰਮੇਵਾਰ ਅਮਲ ਲਈ ਵਚਨਬੱਧ ਹਾਂ।”

– ਡਾਕਟਰKrista Marcon, ਹੇਮਾਟੋਪੈਥੋਲੋਜਿਸਟ ਅਤੇ ਵੀ ਜੀ ਐੱਚ ਦੀ ਯੂਜ਼ਿੰਗ ਬਲੱਡ ਵਾਈਜ਼ਲੀ ਦਾ ਡਾਕਟਰ ਚੈਂਪੀਅਨ।

ਪ੍ਰੋਗਰਾਮ ਦੀ ਕਾਮਯਾਬੀ ਟੀਮ ਦੇ ਯਤਨਾਂ ਦਾ ਨਤੀਜਾ ਹੈ: ਹੈਲਥ ਕੇਅਰ ਸਟਾਫ ਅਤੇ ਮੈਡੀਕਲ ਸਟਾਫ ਨੇ ਅਪਡੇਟ ਕੀਤੇ ਹੋਏ ਵਰਕਫਲੋਅਜ਼ ਅਤੇ ਅਮਲਾਂ ਨੂੰ ਅਪਣਾ ਕੇ ਇਕ ਮਹੱਤਵਪੂਰਨ ਰੋਲ ਨਿਭਾਇਆ ਹੈ। ਵੀ ਜੀ ਐੱਚ ਦਾ ਯੂਜ਼ਿੰਗ ਬਲੱਡ ਵਾਈਜ਼ਲੀ ਦਾ ਰੁਤਬਾ ਮਰੀਜ਼ ਦੀ ਸੇਫਟੀ ਅਤੇ ਖੂਨ ਦੇ ਲਾਲ ਸੈੱਲਾਂ ਦੀ ਟ੍ਰਾਂਸਫਿਊਜ਼ਨਜ਼ ਦੀ ਢੁਕਵੀਂ ਵਰਤੋਂ ਲਈ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ।  

ਵੀ ਜੀ ਐੱਚ ਦੇ ਰੈੱਡ ਬਲੱਡ ਸੈੱਲ ਟ੍ਰਾਂਸਫਿਊਜ਼ਨ ਪ੍ਰੋਗਰਾਮ ਦਾ ਮਾਡਲ ਹੁਣ ਵੀ ਸੀ ਐੱਚ ਦੇ ਹੋਰ ਹਸਪਤਾਲਾਂ ਤੱਕ ਵਧਾਇਆ ਜਾ ਰਿਹਾ ਹੈ। 

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਬਿਹਤਰ ਨਤੀਜਿਆਂ ਲਈ ਵਾਹ ਲਾ ਰਹੇ ਹਾਂ

ਹੈਲਥ ਕੇਅਰ ਦੇ ਵਾਤਾਵਰਣ ’ਤੇ ਅਸਰ ਦੇ ਹੱਲ ਲੱਭਣਾ

ਵੀ ਸੀ ਐੱਚ ਨੂੰ ਵਾਤਾਵਰਣ ਦੇ ਤੌਰ `ਤੇ ਕਾਇਮ ਰੱਖਣ ਯੋਗ ਅਤੇ ਜਲਵਾਯੂ ਲਈ ਲਚਕੀਲਾ ਬਣਾਉਣਾ

ਇਲਾਜ ਨੂੰ ਘਰ ਦੇ ਨੇੜੇ ਲਿਆਉਣ ਵਿਚ ਸੁਧਾਰ ਕਰਨ ਲਈ ਆਪਣੇ ਹਸਪਤਾਲਾਂ ਦੀ ਕਾਇਆ ਕਲਪ ਕਰਨਾ