Smoke scattered throughout the mountainside

ਵੈਨਕੂਵਰ ਕੋਸਟਲ ਹੈਲਥ ਵਿਖੇ 30,000 ਤੋਂ ਵੱਧ ਸਟਾਫ਼, ਮੈਡੀਕਲ ਸਟਾਫ਼ ਅਤੇ ਵਲੰਟੀਅਰਾਂ ਦੀ ਸਾਡੀ ਟੀਮ 1.25 ਮਿਲੀਅਨ ਤੋਂ ਵੱਧ ਲੋਕਾਂ ਨੂੰ ਦੇਖਭਾਲ ਪ੍ਰਦਾਨ ਕਰਦੀ ਹੈ।

ਹਰ ਰੋਜ਼, ਸਾਡਾ ਸਟਾਫ਼ ਅਤੇ ਮੈਡੀਕਲ ਸਟਾਫ਼ ਸਿਹਤ ਸੰਭਾਲ ਵਿੱਚ ਮੌਜੂਦਾ ਸਮੇਂ ਵਿੱਚ ਸਾਡੇ ਸਾਹਮਣੇ ਆਉਣ ਵਾਲੀਆਂ ਕੁਝ ਵੱਡੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਇਕੱਠੇ ਹੁੰਦੇ ਹਨ, ਉਹ ਭਾਵੇਂ ਗੈਰ-ਨਿਯੰਤ੍ਰਿਤ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਨੂੰ ਸੰਬੋਧਿਤ ਕਰਨਾ ਹੋਵੇ, ਜਲਵਾਯੂ ਤਬਦੀਲੀ ਦੇ ਸਿਹਤ ਪ੍ਰਭਾਵ ਨੂੰ ਘਟਾਉਣਾ ਹੋਵੇ, ਸਿਹਤ ਸੰਭਾਲ ਵਿੱਚ ਨਿਰਪੱਖਤਾ ਨੂੰ ਬਿਹਤਰ ਬਣਾਉਣਾ ਹੋਵੇ ਜਾਂ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਨਾ।

2023/24 VCH ਪ੍ਰਭਾਵ ਰਿਪੋਰਟ ਪਿਛਲੇ ਸਾਲ ਦੇ ਸਾਡੇ ਕੰਮ ਨੂੰ ਉਜਾਗਰ ਕਰਦੀ ਹੈ ਅਤੇ ਸਾਡੇ ਹੈਲਥ-ਕੇਅਰ ਸਿਸਟਮ ਅਤੇ ਇਸ ਖੇਤਰ ਵਿੱਚ ਰਹਿਣ ਵਾਲੇ ਹਰੇਕ ਉਸ ਵਿਅਕਤੀ ਦੇ ਜੀਵਨ 'ਤੇ ਇਸ ਕੰਮ ਦੇ ਪਏ ਪ੍ਰਭਾਵ ਨੂੰ ਉਜਾਗਰ ਕਰਦੀ ਹੈ, ਜੋ ਹੁਣ ਅਤੇ ਭਵਿੱਖ ਵਿੱਚ ਸਭ ਤੋਂ ਵਧੀਆ ਗੁਣਵੱਤਾ ਦੀ ਦੇਖਭਾਲ ਪ੍ਰਦਾਨ ਕਰਨ ਲਈ ਸਾਡੇ 'ਤੇ ਭਰੋਸਾ ਕਰਦੇ ਹਨ।  ਇਸ ਕੰਮ ਵਿੱਚ ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਨਾ ਅਤੇ ਸੁਧਾਰ ਕਰਨਾ ਸ਼ਾਮਲ ਹੈ ਜਿਵੇਂ ਕਿ ਬੱਚਿਆਂ ਅਤੇ ਨੌਜਵਾਨਾਂ ਲਈ ਮਾਨਸਿਕ ਸਿਹਤ ਸੇਵਾਵਾਂ ਤੱਕ ਹੋਰ ਆਸਾਨ ਪਹੁੰਚ, ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰਾਂ ਦੇ ਸਾਡੇ ਨੈਟਵਰਕ ਦਾ ਵਿਸਤਾਰ ਕਰਨਾ ਜਾਂ ਇੰਡੀਜਨਸ ਪਰਿਵਾਰਾਂ ਨੂੰ ਵਿਸ਼ੇਸ਼ ਜਣੇਪਾ ਸੰਭਾਲ ਨਾਲ ਜੋੜਨਾ।

ਅਸੀਂ ਆਪਣੇ ਮਰੀਜ਼ਾਂ, ਗਾਹਕਾਂ, ਵਸਨੀਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਧਿਆਨ ਕੇਂਦਰਿਤ ਰੱਖਣਾ ਜਾਰੀ ਰੱਖ ਰਹੇ ਹਾਂ। ਇਸ ਰਿਪੋਰਟ ਦੇ ਦੌਰਾਨ, ਤੁਸੀਂ ਇਸ ਚੀਜ਼ ਦੀਆਂ ਉਦਾਹਰਣਾਂ ਦੇਖੋਗੇ ਕਿ ਅਸੀਂ ਮਰੀਜ਼ਾਂ ਦੇ ਤਜਰਬਿਆਂ ਨੂੰ ਕਿਵੇਂ ਬਿਹਤਰ ਬਣਾ ਰਹੇ ਹਾਂ। ਇਸ ਵਿੱਚ ਸਾਡੇ ਸਿਹਤ-ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ, ਉਸ ਦਾ ਵਿਸਤਾਰ ਕਰਨ ਅਤੇ ਵਾਧਾ ਕਰਨ ਲਈ ਮਹੱਤਵਪੂਰਨ ਨਿਵੇਸ਼ ਕਰਨਾ, ਵਧੇਰੇ ਸੁਆਗਤਯੋਗ, ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਥਾਵਾਂ ਬਣਾਉਣ ਲਈ ਕਲਾ ਨੂੰ ਸ਼ਾਮਲ ਕਰਨਾ ਅਤੇ ਰਵਾਇਤੀ ਇਲਾਜ ਪੱਧਤੀਆਂ ਅਤੇ ਸੱਭਿਆਚਾਰਕ ਲੋੜਾਂ 'ਤੇ ਧਿਆਨ ਕੇਂਦਰਿਤ ਕਰਨ ਵਾਲੇ ਪ੍ਰੋਗਰਾਮਾਂ ਦਾ ਵਿਸਤਾਰ ਕਰਨਾ ਸ਼ਾਮਲ ਹੈ।

ਮੈਂ ਤੁਹਾਡਾ, ਸਾਡੇ ਮਰੀਜ਼ਾਂ, ਗਾਹਕਾਂ, ਵਸਨੀਕਾਂ ਅਤੇ ਪਰਿਵਾਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਸਿਹਤ-ਸੰਭਾਲ ਪੇਸ਼ੇਵਰਾਂ, ਮੈਡੀਕਲ ਸਟਾਫ, ਸਹਾਇਤਾ ਸਟਾਫ ਅਤੇ ਵਲੰਟੀਅਰਾਂ ਦੀ ਸਾਡੀ ਉਸ ਸ਼ਾਨਦਾਰ ਟੀਮ ‘ਤੇ ਭਰੋਸਾ ਰੱਖਦੇ ਹਨ ਜੋ ਸਿਹਤਮੰਦ ਭਾਈਚਾਰਿਆਂ ਵਿੱਚ ਸਿਹਤਮੰਦ ਜੀਵਨ ਯਕੀਨੀ ਬਣਾਉਣ ਦੇ ਉੱਚ ਉਦੇਸ਼ ਨੂੰ ਪੂਰਾ ਕਰਨ ਲਈ ਕੰਮ ਕਰਨ ਲਈ ਆਉਂਦੇ ਹਨ।