![Elder Dennis](/sites/default/files/styles/square/public/2024-05/MicrosoftTeams-image%20%285%29.png?itok=ZBs3-4bg)
ਅਸੀਂ 1.25 ਮਿਲੀਅਨ ਲੋਕਾਂ ਨੂੰ ਬੇਮਿਸਾਲ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਇਸ ਵਿੱਚ Heiltsuk, Kitasoo-Xai’xais, Lil’wat, Musqueam, N’Quatqua, Nuxalk, Samahquam, shíshálh, Skatin, Squamish, Tla’amin, Tsleil-Waututh, Wuikinuxv ਅਤੇ Xa’xtsa ਦੇ ਰਵਾਇਤੀ ਖੇਤਰਾਂ ਦੇ ਫਰਸਟ ਨੇਸ਼ਨਜ਼ (First Nations), Métis ਅਤੇ Inuit ਸ਼ਾਮਲ ਹਨ।
![Dr. Penny Ballem](/sites/default/files/styles/portrait_7_8_768/public/2024-05/Penny%20%281%29.png?itok=qRrdRNRV)
ਵੈਨਕੂਵਰ ਕੋਸਟਲ ਹੈਲਥ ਦੇ ਬੋਰਡ ਚੇਅਰ Dr. Penny Ballem ਦਾ ਸੁਨੇਹਾ
ਹੋਰ ਪੜ੍ਹੋ![Vivian Eliopoulos](/sites/default/files/styles/portrait_7_8_768/public/2024-05/Vivian.png?itok=nd_D49j5)
ਵੈਨਕੂਵਰ ਕੋਸਟਲ ਹੈਲਥ ਦੇ ਪ੍ਰੈਜ਼ੀਡੈਂਟ ਅਤੇ ਸੀ ਈ ਓ Vivian Eliopoulos ਦਾ ਸੁਨੇਹਾ
ਹੋਰ ਪੜ੍ਹੋ![Physician has his hand on patient shoulder](/sites/default/files/2023-12/Recruitment-Physician-Photoshoot-2023%20%2830%20of%2056%29.jpg)
ਹਸਪਤਾਲ ਫਾਊਂਡੇਸ਼ਨ ਨੂੰ ਦਾਨ ਦੇਕੇ, VCH ਦੇ ਮਹੱਤਵਪੂਰਨ ਕੰਮ ਵਿੱਚ ਯੋਗਦਾਨ ਪਾ ਕੇ ਸਥਾਈ ਪ੍ਰਭਾਵ ਬਣਾਉਣ ਬਾਰੇ ਵਿਚਾਰ ਕਰੋ। ਦਾਨ ਵਿਸ਼ੇਸ਼ ਸਾਜ਼ੋ-ਸਮਾਨ ਲਈ ਭੁਗਤਾਨ ਕਰਨ, ਮੈਡੀਕਲ ਖੋਜ ਵਿੱਚ ਸਹਿਯੋਗ ਦੇਣ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਹਰ ਦਾਨ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਜੀਵਨ ਵਿੱਚ ਇੱਕ ਫਰਕ ਲਿਆਉਂਦਾ ਹੈ।
Donateਸਾਡੀ ਦੂਰਦ੍ਰਿਸ਼ਟੀ
ਸਿਹਤਮੰਦ ਭਾਈਚਾਰਿਆਂ ਵਿੱਚ ਸਿਹਤਮੰਦ ਜੀਵਨ
ਸਾਡੀਆਂ ਕਦਰਾਂ ਕੀਮਤਾਂ
VCH ਵਿਖੇ, ਕਦਰਾਂ-ਕੀਮਤਾਂ ਵਿਵਹਾਰ ਦਾ ਮਾਰਗਦਰਸ਼ਨ ਕਰਦੀਆਂ ਹਨ ਅਤੇ ਇੱਕ ਅਜਿਹੀ ਕੰਮ ਵਾਲੀ ਥਾਂ ਬਣਾਉਂਦੀਆਂ ਹਨ ਜਿੱਥੇ ਹਰ ਕੋਈ ਇੱਕ ਸਾਂਝੇ ਉਦੇਸ਼ ਵੱਲ ਇੱਕੋ ਦਿਸ਼ਾ ਵੱਲ ਚੱਲ ਰਿਹਾ ਹੈ – ਜੋ ਹੈ ਸਾਰਿਆਂ ਲਈ ਦੇਖਭਾਲ ਦਾ ਇੱਕ ਬੇਮਿਸਾਲ ਅਨੁਭਵ ਪ੍ਰਦਾਨ ਕਰਨਾ।
ਸਾਡੇ ਥੰਮ੍ਹ
ਸਾਰਿਆਂ ਲਈ ਇੱਕ ਬੇਮਿਸਾਲ ਦੇਖਭਾਲ ਦਾ ਤਜਰਬਾ ਪ੍ਰਦਾਨ ਕਰਨ ਲਈ VCH ਦੀ ਵਚਨਬੱਧਤਾ ਦੇ ਹਿੱਸੇ ਵਜੋਂ, ਅਸੀਂ ਲਗਾਤਾਰ ਸਾਡੇ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਤਰੀਕੇ ਲੱਭਦੇ ਰਹਿੰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ, ਸਤਿਕਾਰਯੋਗ ਅਤੇ ਢੁਕਵੇਂ ਹਨ, ਅਤੇ ਸਿਹਤ ਸੰਭਾਲ ਵਿੱਚ ਨਿਰਪੱਖਤਾ ਨੂੰ ਅੱਗੇ ਵਧਾਉਂਦੇ ਹਨ। VCH ਦੇ ਥੰਮ੍ਹ ਲੋਕਾਂ ਦੀ ਦੇਖਭਾਲ ਲਈ ਨਿਰਪੱਖਤਾ ਦੀ ਅਗਵਾਈ ਵਾਲੀ, ਅੰਤਰ-ਸੰਗਠਿਤ ਪਹੁੰਚ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਸੁਰੱਖਿਅਤ, ਗੁਣਵੱਤਾ ਵਾਲੀ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨ ਵਿੱਚ ਸਾਡੀ ਅਗਵਾਈ ਕਰਦੇ ਹਨ।
-
-
ਇੰਡੀਜਨਸ ਸੱਭਿਆਚਾਰਕ ਸੁਰੱਖਿਆ
ਰਿਕੰਸੀਲੀਏਸ਼ਨ (ਮੇਲ-ਮਿਲਾਪ) ਅਤੇ ਸਿੱਖਣ ਲਈ ਵਚਨਬੱਧਤਾ, ਅਤੇ ਇੰਡੀਜਨਸ ਲੋਕਾਂ ਦੇ ਇਤਿਹਾਸ ਅਤੇ ਸੱਭਿਆਚਾਰ ‘ਤੇ ਅਧਾਰਿਤ ਸਭ ਤੋਂ ਵਧੀਆ ਦੇਖਭਾਲ ਪ੍ਰਦਾਨ ਕਰਨਾ।
ਹੋਰ ਪੜ੍ਹੋ -
ਨਿਰਪੱਖਤਾ, ਵਿਭਿੰਨਤਾ ਅਤੇ ਸ਼ਮੂਲੀਅਤ
ਆਪਣੇਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਤਾਂਕਿ ਅਸੀਂ ਸਾਰੇ ਆਪਣੀ ਅਸਲ ਪਛਾਣ ਦੇ ਨਾਲ VCH ਵਿਖੇ ਆ ਸਕੀਏ।
ਹੋਰ ਪੜ੍ਹੋ -
ਨਸਲਵਾਦ- ਵਿਰੋਧ
ਇੱਕ ਅਜਿਹਾ ਭਾਈਚਾਰਾ ਬਣਾਉਣਾ ਜਿੱਥੇ ਅਸੀਂ ਉਹਨਾਂ ਰਵੱਈਏ, ਅਭਿਆਸਾਂ ਅਤੇ ਪ੍ਰਕਿਰਿਆਵਾਂ ਨੂੰ ਖਤਮ ਕਰੀਏ ਜੋ ਲੋਕਾਂ ਨੂੰ ਉਹਨਾਂ ਦੀ ਨਸਲ ਜਾਂ ਜਾਤ ਦੇ ਅਧਾਰ ਤੇ ਪ੍ਰਭਾਵਿਤ ਕਰਦੇ ਹਨ।
ਹੋਰ ਪੜ੍ਹੋ -
ਗ੍ਰਹਿ ਤੰਦਰੁਸਤੀ
ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰਫੁੱਲਤ ਵਾਤਾਵਰਨ ਨੂੰ ਬਹਾਲ ਕਰਨਾ, ਉਸ ਦੀ ਦੇਖਭਾਲ ਕਰਨਾ ਅਤੇ ਉਸ ਨੂੰ ਸੰਭਾਲਣਾ।
ਹੋਰ ਪੜ੍ਹੋ
-