SAFER

ਗੈਰ-ਕਾਨੂੰਨੀ ਨਸ਼ਿਆਂ ਦੀ ਮਿਲਾਵਟੀ ਸਪਲਾਈ ਇਕ ਵੱਡਾ ਫਿਕਰ ਹੈ, ਕਿਉਂਕਿ ਇਹ ਮਾਰੂ ਓਵਰਡੋਜ਼ ਦਾ ਖਤਰਾ ਵਧਾਉਂਦੀ ਹੈ। ਜਦ ਤੱਕ ਲੋਕਾਂ ਨੂੰ ਨਿਯਮਾਂ ਵਾਲੇ ਬਦਲਾਂ ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ, ਜਨਤਕ ਸਿਹਤ ਦੀ ਇਸ ਐਮਰਜੰਸੀ ਦਾ ਪੂਰੀ ਤਰ੍ਹਾਂ ਹੱਲ ਕਰਨਾ ਅਤੇ ਜ਼ਿੰਦਗੀਆਂ ਬਚਾਉਣਾ ਚੁਣੌਤੀਆਂ ਵਾਲਾ ਹੋਵੇਗਾ। ਵੀ ਸੀ ਐੱਚ ਵਿਖੇ, ਅਸੀਂ ਓਵਰਡੋਜ਼ ਦੇ ਜਿ਼ਆਦਾ ਖਤਰੇ ਵਾਲੇ ਲੋਕਾਂ ਲਈ ਦਵਾਈਆਂ ਦੇ ਬਦਲ ਪੇਸ਼ ਕਰਨ ਲਈ ਫੈਡਰਲ ਅਤੇ ਸੂਬਾਈ ਸਰਕਾਰਾਂ ਨਾਲ ਨੇੜਿਉਂ ਕੰਮ ਕਰ ਰਹੇ ਹਾਂ।

ਦਿੱਤੇ ਜਾਣ ਵਾਲੇ ਬਦਲਾਂ ਵਿਚ ਉਹ ਪਾਊਡਰ, ਗੋਲੀਆਂ, ਸ਼ੀਸ਼ੀਆਂ ਜਾਂ ਪੈਚ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਵਿਚ ਡਾਕਟਰੀ ਨਿਗਰਾਨੀ ਦੇ ਮਾਹੌਲਾਂ ਵਿਚ ਖਾਸ ਪ੍ਰਿਸਕ੍ਰਿਪਸ਼ਨ ਗਰੇਡ ਦੇ ਓਪੀਔਡਜ਼ ਦੇ ਜਾਣੇ ਜਾਂਦੇ ਤੱਤ ਸ਼ਾਮਲ ਹੋ ਸਕਦੇ ਹਨ।  ਇਕ ਉਦਾਹਰਣ ਵਿਚ ਸੇਫਰ (SAFER) ਸ਼ਾਮਲ ਹੈ, ਜੋ ਕਿ ਹੈਲਥ ਕੈਨੇਡਾ (Health Canada) ਦੇ ਫੰਡਾਂ ਨਾਲ 2021 ਵਿਚ ਸ਼ੁਰੂ ਕੀਤਾ ਗਿਆ ਵੀ ਸੀ ਐੱਚ ਦਾ ਇਕ ਪਾਇਲਟ ਪ੍ਰੋਗਰਾਮ ਸੀ। 

SAFER

ਸੇਫਰ (SAFER)

ਸੇਫਰ, ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਹੈ, ਜੋ ਇਕ ਕਲਿਨੀਕਲ ਮਾਡਲ ਦੀ ਵਰਤੋਂ ਕਰਦੇ ਹੋਏ ਕਲਾਇੰਟਾਂ ਨੂੰ ਫੈਂਟਾਨਿਲ ਵਾਲੀਆਂ ਵਸਤਾਂ ਦਿੰਦਾ ਹੈ ਅਤੇ ਪੀ ਐੱਚ ਐੱਸ ਕਮਿਊਨਟੀ ਸਰਵਿਸਿਜ਼ ਸੁਸਾਇਟੀ ਅਤੇ ਬੀ.ਸੀ. ਸੈਂਟਰ ਔਨ ਸਬਸਟੈਂਸ ਯੂਜ਼ (PHS Community Services Society and the B.C. Centre on Substance Use)ਵਿਚਕਾਰ ਭਾਈਵਾਲੀ ਵਜੋਂ ਚੱਲਦਾ ਹੈ।

ਜ਼ਰੂਰੀ, ਜ਼ਿੰਦਗੀ ਬਚਾਉਣ ਵਾਲੀਆਂ ਹੈਲਥ ਕੇਅਰ ਦੀਆਂ ਸੇਵਾਵਾਂ ਵਿਚ ਸ਼ਮੂਲੀਅਤ ਵਧਾਉਂਦੇ ਹਨ

ਫਾਰਮਾਸੂਟੀਕਲ-ਗਰੇਡ ਦੇ ਓਪੀਔਡਜ਼ ਦੇ ਇਲਾਵਾ, ਕਲਾਇੰਟਾਂ ਨੂੰ ਇਲਾਕੇ ਵਿਚ ਇਲਾਜ, ਨੁਕਸਾਨ ਘਟਾਉਣ ਅਤੇ ਰਾਜ਼ੀ ਹੋਣ ਲਈ ਮਦਦਾਂ ਨਾਲ ਵੀ ਜੋੜਿਆ ਜਾਂਦਾ ਹੈ। ਇਕ ਹੋਰ ਪ੍ਰੋਗਰਾਮ ਜਿਹੜਾ ਫਾਰਮਾਸੂਟੀਕਲ ਬਦਲ ਪ੍ਰਦਾਨ ਕਰਦਾ ਹੈ ਉਹ ਇਨਸਾਈਟ (Insite) ਹੈ ਜੋ ਕਿ ਨੌਰਥ ਅਮਰੀਕਾ ਦੀ ਨਸ਼ੇ ਲਈ ਪਹਿਲੀ ਨਿਗਰਾਨੀ ਵਾਲੀ ਥਾਂ ਹੈ। ਇਹ ਥਾਂ ਨੁਕਸਾਨ ਘਟਾਉਣ ਦੀਆਂ ਸੇਵਾਵਾਂ ਤੱਕ ਪਹੁੰਚ ਕਰ ਰਹੇ ਆਪਣੇ ਕੁਝ ਕਲਾਇੰਟਾਂ ਨੂੰ ਪ੍ਰਿਸਕਰਾਈਬਡ ਫੈਂਟਾਨਿਲ ਦੀਆਂ ਵਸਤਾਂ ਦੀ ਉਪਲਬਧੀ ਵਧਾ ਰਹੀ ਹੈ।  

ਸੇਫਰ ਅਤੇ ਇਨਸਾਈਟ `ਤੇ ਕਲਾਇੰਟ ਕੇਅਰ ਦੇ ਨਤੀਜੇ ਇਸ ਚੀਜ਼ ਬਾਰੇ ਸਬੂਤ ਪੈਦਾ ਕਰਨਗੇ ਕਿ ਕਿਵੇਂ ਫਾਰਮਾਸੂਟੀਕਲ ਬਦਲ ਕਮਿਊਨਟੀ ਵਿਚ ਜ਼ਿਆਦਾ ਵਿਆਪਕ ਤੌਰ `ਤੇ ਦਿੱਤੇ ਜਾ ਸਕਦੇ ਹਨ। ਜਦੋਂ ਕਿ ਇਹ ਕੰਮ ਜਾਰੀ ਹੈ, ਵੀ ਸੀ ਐੱਚ ਦੇ ਕਈ ਹੋਰ ਸਥਾਨ ਵੀ ਉਨ੍ਹਾਂ ਕਲਾਇੰਟਾਂ ਨੂੰ ਪ੍ਰਿਸਕ੍ਰਿਪਸ਼ਨ ਫੈਂਟਾਨਿਲ ਦੇ ਪੈਚ ਦਿੰਦੇ ਹਨ ਜਿਹੜੇ ਨਸ਼ਿਆਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿਚ ਕਮਿਊਨਟੀ ਹੈਲਥ ਸੈਂਟਰ ਅਤੇ ਵੀ ਸੀ ਐੱਚ ਦੇ ਫੰਡਾਂ ਵਾਲੇ ਹੋਰ ਸਥਾਨ ਵੀ ਸ਼ਾਮਲ ਹਨ। ਰਲ ਕੇ, ਇਹ ਕੰਮ ਗੈਰ-ਕਾਨੂੰਨੀ ਨਸ਼ਿਆਂ ਦੀ ਸਪਲਾਈ ਤੱਕ ਕਲਾਇੰਟਾਂ ਦੀ ਲੋੜ ਨੂੰ ਘਟਾਉਂਦਾ ਹੈ ਅਤੇ ਓਵਰਡੋਜ਼ ਹੋਣ ਦਾ ਉਨ੍ਹਾਂ ਦਾ ਖਤਰਾ ਘਟਾਉਂਦਾ ਹੈ। 

ਸੇਵਾਵਾਂ ਵਿਚ ਇਹ ਵਾਧੇ, ਰੋਕਥਾਮ ਕਰਨ, ਨੁਕਸਾਨ ਘਟਾਉਣ, ਇਲਾਜ ਅਤੇ ਰਿਕਵਰੀ ਦੀਆਂ ਸੇਵਾਵਾਂ ਦੇ ਨਾਲ ਨਾਲ, ਗੈਰ-ਕਾਨੂੰਨੀ ਨਸ਼ਿਆਂ ਦੀ ਜ਼ਹਿਰ ਦੀ ਪਬਲਿਕ ਹੈਲਥ ਐਮਰਜੰਸੀ ਲਈ ਵੀ ਸੀ ਐੱਚ ਦੇ ਜਵਾਬ ਦਾ ਇਕ ਜ਼ਰੂਰੀ ਹਿੱਸਾ ਹਨ। ਉਹ ਸਾਨੂੰ ਉਨ੍ਹਾਂ ਕਲਾਇੰਟਾਂ ਨੂੰ ਮਿਲਣ ਦੇ ਯੋਗ ਬਣਾਉਂਦੇ ਹਨ ਜਿਹੜੇ ਆਪਣੀ ਰਿਕਵਰੀ ਦੇ ਸਫ਼ਰ `ਤੇ ਹੁੰਦੇ ਹਨ ਅਤੇ ਉਹ ਜ਼ਰੂਰੀ, ਜ਼ਿੰਦਗੀ ਬਚਾਉਣ ਵਾਲੀਆਂ ਹੈਲਥ ਕੇਅਰ ਦੀਆਂ ਸੇਵਾਵਾਂ ਵਿਚ ਸ਼ਮੂਲੀਅਤ ਵਧਾਉਂਦੇ ਹਨ। 

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਹਰ ਇਕ ਦੀ ਸੰਭਾਲ ਕਰਦੇ ਹਾਂ

ਸਭਿਆਚਾਰਕ ਤੌਰ ’ਤੇ ਸੁਰੱਖਿਅਤ ਸੰਭਾਲ ਪ੍ਰਦਾਨ ਕਰਨ ਲਈ ਰਲ ਕੇ ਕੰਮ ਕਰਨਾ

Matriarchs ਅਤੇ Knowledge Keepers ਸਿਹਤ ਅਤੇ ਤੰਦਰੁਸਤੀ ਦੇ ਆਦਿਵਾਸੀ ਤਰੀਕਿਆਂ ਨੰ ਵਾਪਸ ਲਿਆ ਰਹੇ ਹਨ।

ਜਵਾਨ ਲੋਕਾਂ ਦੀ ਅਗੇਤੀ ਮਦਦ ਕਰਨ ਲਈ ਮਨੋਰੋਗਾਂ ਲਈ ਸਰਵਿਸ ਵਿਚ ਵਾਧਾ