Smoke scattered throughout the mountainside

ਭਾਵੇਂ ਕਿ ਜਲਵਾਯੂ ਵਿਚ ਤਬਦੀਲੀ ਦੇ ਮਨੁੱਖੀ ਸਿਹਤ ਅਤੇ ਇਲਾਜ ਦੀ ਡਲਿਵਰੀ ਉੱਪਰ ਅਸਰ ਸਪਸ਼ਟ ਹਨ, ਅਸੀਂ ਇਹ ਵੀ ਜਾਣਦੇ ਹਾਂ ਕਿ ਹੈਲਥ ਕੇਅਰ ਸਿਸਟਮ ਦਾ ਵੀ ਵਾਤਾਵਰਣ 'ਤੇ ਕਾਫੀ ਅਸਰ ਪੈਂਦਾ ਹੈ ਅਤੇ ਇਹ ਜਲਵਾਯੂ ਵਿਚ ਤਬਦੀਲੀ ਵਿਚ ਹਿੱਸਾ ਪਾਉਂਦਾ ਹੈ।

ਇਨ੍ਹਾਂ ਇੰਟਰਸੈਕਸ਼ਨਾਂ ਅਤੇ ਅਸਰਾਂ ਵੱਲ ਧਿਆਨ ਦੇਣ ਵਾਸਤੇ, ਵੀ ਸੀ ਐੱਚ ਗ੍ਰਹਿ ਦੀ ਸਿਹਤ ਨੂੰ ਆਪਣੀ ਜੁਗਤੀ ਪਲੈਨ ਵਿਚ ਸ਼ਾਮਲ ਕਰਨ ਲਈ, ਬੀ.ਸੀ. ਵਿਚ ਹੈਲਥ ਕੇਅਰ ਦੀ ਪਹਿਲੀ ਸੰਸਥਾ ਬਣ ਗਈ ਹੈ ਅਤੇ ਇਹ ਗ੍ਰਹਿ ਦੀ ਸਿਹਤ ਦੇ ਸਿਧਾਂਤਾਂ ਨੂੰ ਆਪਣੇ ਵਲੋਂ ਕੀਤੀ ਜਾ ਰਹੀ ਹਰ ਚੀਜ਼ ਵਿਚ ਜੋੜਨ ਲਈ ਵਚਨਬੱਧ ਹੈ; ਆਪਣੇ ਸਥਾਨਾਂ ਦੇ ਪ੍ਰਬੰਧ ਤੋਂ ਲੈ ਕੇ ਸੰਭਾਲ ਕਰਨ ਲਈ ਸਾਡੇ ਵਲੋਂ ਵਰਤੀਆਂ ਜਾਂਦੀਆਂ ਸਪਲਾਈਆਂ ਤੱਕ।   

Icon for VCH pillar of Planetary Health

ਗ੍ਰਹਿ ਦੀ ਸਿਹਤ (Planetary health) ਤੋਂ ਭਾਵ ਸਾਡੇ ਗ੍ਰਹਿ (ਪਲੈਨਿੱਟ) ਦੀ ਸਿਹਤ ਅਤੇ ਸਾਡੇ ਭਾਈਚਾਰਿਆਂ ਦੀ ਸਿਹਤ ਵਿਚਕਾਰ ਇਕ ਦੂਜੇ `ਤੇ ਨਿਰਭਰ ਸੰਬੰਧ ਤੋਂ ਹੈ।

ਇਹ ਉੱਦਮ ਓਨਾ ਹੀ ਜੋਸ਼ ਭਰਿਆ ਹੈ ਜਿੰਨਾ ਇਹ ਬੁਨਿਆਦੀ ਤੌਰ ’ਤੇ ਸਹਿਯੋਗ ਵਾਲਾ ਹੈ।

ਅਸੀਂ ਹਿੱਤ ਰੱਖਣ ਵਾਲੀਆਂ ਵੱਖ ਵੱਖ ਧਿਰਾਂ ਅਤੇ ਟੀਮਾਂ ਨੂੰ ਇਕੱਠਾ ਕਰ ਰਹੇ ਹਾਂ ਜਿਹੜੀਆਂ ਸਿਹਤਮੰਦ ਭਾਈਚਾਰਿਆਂ ਅਤੇ ਸਿਹਤਮੰਦ ਵਾਤਾਵਰਣ ਦੀ ਮਦਦ ਕਰਨ ਲਈ ਅਸਲੀ, ਅਰਥਪੂਰਨ ਤਬਦੀਲੀਆਂ ਕਰ ਰਹੀਆਂ ਹਨ।     

ਇਸ ਮਹੱਤਵਪੂਰਨ ਕੰਮ ਦੀ ਅਗਵਾਈ ਵੀ ਸੀ ਐੱਚ ਦਾ ਸਟਰੈਟਜੀ ਐਂਡ ਇਨੋਵੇਸ਼ਨ ਆਫਿਸ ਅਤੇ ਪਲੈਨਟੇਰੀ ਹੈਲਥ ਕੋਲੈਬਰੇਟਿਵ ਕਰ ਰਿਹਾ ਹੈ ਜੋ ਸਸਟੇਨੇਬਲ ਕਲਿਨੀਕਲ ਸਰਵਿਸਿਜ਼, ਪਬਲਿਕ ਹੈਲਥ ਐਂਡ ਐਨਰਜੀ ਐਂਡ ਇਨਵਾਇਰਨਮੈਂਟਲ ਸਸਟੇਨੇਬਿਲਟੀ ਵਿਚਲੇ ਸਟਾਫ ਅਤੇ ਮੈਡੀਕਲ ਸਟਾਫ ਤੋਂ ਬਣਿਆ ਹੋਇਆ ਹੈ।    

  • ਸਸਟੇਨੇਬਲ ਕਲਿਨੀਕਲ ਸਰਵਿਸਿਜ਼ ਟੀਮ ਇਹ ਪੱਕਾ ਕਰਦੀ ਹੈ ਕਿ ਅਸੀਂ ਵਾਤਾਵਰਣ ’ਤੇ ਆਪਣੇ ਅਸਰਾਂ ਨੂੰ ਸੀਮਤ ਕਰਨ ਲਈ ਕਲਿਨੀਕਲ ਫੈਸਲੇ ਕਰਦੇ ਹੋਏ ਅਤੇ ਕਾਰਜਾਂ ਵਿਚ ਸੁਧਾਰ ਕਰਦੇ ਹੋਏ ਉੱਚ ਪੱਧਰ ਦੀ, ਘੱਟ ਕਾਰਬਨ ਵਾਲੀ ਕੇਅਰ ਡਲਿਵਰ ਕਰ ਰਹੇ ਹਾਂ।
  • ਪਬਲਿਕ ਹੈਲਥ ਟੀਮ, ਜਲਵਾਯੂ ਵਿਚ ਤਬਦੀਲੀ ਨੂੰ ਘੱਟ ਕਰਨ, ਐਮਰਜੰਸੀ ਲਈ ਪਲੈਨਿੰਗ ਅਤੇ ਕਾਰਵਾਈ ਕਰਨ, ਹਵਾ ਅਤੇ ਪਾਣੀ ਦੀ ਕੁਆਲਟੀ ’ਤੇ ਨਿਗਰਾਨੀ ਅਤੇ ਹੋਰ ਚੀਜ਼ਾਂ ਵਿਚ ਮਦਦ ਲਈ ਆਪਣੀਆਂ ਸਥਾਨਕ ਸਰਕਾਰਾਂ ਅਤੇ ਕਮਿਊਨਟੀ ਵਿਚਲੇ ਹਿੱਸੇਦਾਰਾਂ ਨਾਲ ਰਲ ਕੇ ਕੰਮ ਕਰਦੀ ਹੈ।    
  • ਐਨਰਜੀ ਐਂਡ ਇਨਵਾਇਰਨਮੈਂਟਲ ਸਸਟੇਨੇਬਿਲਟੀ ਟੀਮ, ਵੀ ਸੀ ਐੱਚ ਦੇ ਸਾਰੇ ਸਥਾਨਾਂ ਵਿਚ ਐਨਰਜੀ ਦੀ ਖਪਤ, ਪਾਣੀ, ਰਹਿੰਦ-ਖੂੰਹਦ ਅਤੇ ਧੂੰਏਂ ਨੂੰ ਘੱਟ ਕਰਨ ਲਈ ਕੰਮ ਕਰਦੀ ਹੈ ਅਤੇ ਕਾਇਮ ਰਹਿਣ ਯੋਗ ਅਤੇ ਜਲਵਾਯੂ ਮੁਤਾਬਕ ਲਚਕੀਲੇ ਸਥਾਨਾਂ ਦੀ ਉਸਾਰੀ ਦੀ ਹਿਮਾਇਤ ਕਰਦੀ ਹੈ ਜਿਵੇਂ ਕਿ ਰਿਚਮੰਡ ਹਸਪਤਾਲ ਨੂੰ ਦੁਬਾਰਾ ਡਿਵੈਲਪ ਕਰਨਾ।

ਰਲ ਕੇ ਅਸੀਂ ਲਚਕਸ਼ੀਲ ਅਤੇ ਗ੍ਰਹਿ ਲਈ ਟਿਕਾਊ ਸੰਭਾਲ ਦੇਣ ਲਈ ਜਲਵਾਯੂ ਦੇ ਸੰਕਟ ਦਾ ਸਿੱਧਾ ਸਾਮ੍ਹਣਾ ਕਰ ਸਕਦੇ ਹਾਂ ਜਿਹੜੀ ਸੰਭਾਲ ਲੋਕਾਂ ਅਤੇ ਵਾਤਾਵਰਣ ਦੀ ਸਿਹਤ ਦੀ ਹਿਮਾਇਤ ਕਰਦੀ ਹੈ।

ਸਾਡੇ ਮੂਲ ਆਧਾਰਾਂ ਬਾਰੇ ਹੋਰ ਪੜ੍ਹੋ

ਸਭਿਆਚਾਰਕ ਤੌਰ 'ਤੇ ਸੁਰੱਖਿਅਤ ਸੰਭਾਲ ਤੱਕ ਪਹੁੰਚ ਵਿਚ ਵਾਧਾ ਕਰਨਾ

ਸਵੈ-ਪਛਾਣ ਅਤੇ ਕੰਮ ਦੀ ਥਾਂ ਦੇ ਤਜਰਬੇ ਦਾ ਸਰਵੇ

ਨਸਲਵਾਦ ਵਿਰੋਧੀ ਸੰਸਥਾ ਬਣਾਉਣਾ