Group of people standing next to qathet General Hospital sign.

ਇਸ ਸਾਲ, ਅਸੀਂ ਵੈਨਕੂਵਰ ਜਨਰਲ ਹਸਪਤਾਲ (Vancouver General Hospital) ਅਤੇ 50 ਤਰਜੀਹੀ ਕਲੀਨਿਕਾਂ ਵਿਚ ਅਕਿਊਟ ਕੇਅਰ ਜਾਂ ਹਸਪਤਾਲ ਵਿਚ ਦਾਖਲ ਹੋ ਕੇ ਲਈਆਂ ਜਾਣ ਵਾਲੀਆਂ ਸੇਵਾਵਾਂ ਲਈ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਇਹ ਪੁੱਛਣ ਦਾ ਇਕ ਪ੍ਰੋਗਰਾਮ ਸ਼ੁਰੂ ਕੀਤਾ ਕਿ ਕੀ ਉਹ ਰਜਿਸਟਰੇਸ਼ਨ ਦੀ ਕਾਰਵਾਈ ਦੌਰਾਨ ਆਦਿਵਾਸੀ ਵਜੋਂ ਸਵੈ-ਪਛਾਣ ਕਰਵਾਉਣਾ ਚਾਹੁੰਦੇ ਹਨ। ਆਪਣੇ ਨਵੇਂ CST Cerner ਡਿਜੀਟਲ ਪੇਸ਼ੈਂਟ ਰਿਕਾਰਡਜ਼ ਸਿਸਟਮ ਦੀ ਵਰਤੋਂ ਕਰਦੇ ਹੋਏ, ਹੁਣ ਅਸੀਂ ਸੌਖ ਨਾਲ ਹੀ ਸਵੈ-ਪਛਾਣ ਦਾ ਪਤਾ ਲਾ ਸਕਦੇ ਹਾਂ, ਜੋ ਕਿ ਇਕ ਸਚੇਤ, ਮਰਜ਼ੀ ਵਾਲਾ ਅਤੇ ਸ਼ਾਮਲ ਕਰਨ ਵਾਲਾ ਤਰੀਕਾ ਹੈ। ਇਹ ਜਾਣਕਾਰੀ ਹੁਣ ਮਰੀਜ਼ ਦੇ ਰਿਕਾਰਡ ਵਿਚ ਸ਼ਾਮਲ ਹੋਣ ਨਾਲ, ਸਾਡੀਆਂ ਟੀਮਾਂ ਇਲਾਜ ਦੀ ਨਿੱਜੀ ਪਲੈਨ ਦੇ ਹਿੱਸੇ ਵਜੋਂ ਸਭਿਆਚਾਰਕ ਤੌਰ 'ਤੇ ਸੁਰੱਖਿਅਤ ਸੰਭਾਲ ਅਤੇ ਮਦਦਾਂ ਪ੍ਰਦਾਨ ਕਰਨ ਦੇ ਬਿਹਤਰ ਯੋਗ ਹਨ।

ਮਰੀਜ਼ ਦੇ ਰਿਕਾਰਡ ਵਿਚ ਆਦਿਵਾਸੀ ਹੋਣ ਦੀ ਸਵੈ-ਪਛਾਣ, ਸਟਾਫ ਦੀ ਸਭਿਆਚਾਰਕ ਸੁਰੱਖਿਆ ਬਾਰੇ ਟਰੇਨਿੰਗ ਨਾਲ ਰਲ ਕੇ, ਆਦਿਵਾਸੀ ਲੋਕਾਂ ਦੀਆਂ ਸਿਹਤ ਲੋੜਾਂ ਬਾਰੇ ਗਿਆਨ ਵਧਾਇਆ ਹੈ।

ਨਤੀਜੇ ਵਜੋਂ, ਸਾਡੀ ਆਦਿਵਾਸੀ ਮਰੀਜ਼ਾਂ ਦੇ ਅਨੁਭਵ ਦੀ ਟੀਮ ਨੂੰ ਰੈਫਰਲਜ਼ 2022 ਦੇ ਪਿਛਲੇ ਕੁਝ ਮਹੀਨਿਆਂ ਵਿਚ ਦੁੱਗਣੀਆਂ ਤੋਂ ਵਧ ਹੋ ਗਈਆਂ ਹਨ ਅਤੇ ਅਸੀਂ ਸਭਿਆਚਾਰਕ ਮਦਦ ਲਈ ਐਲਡਰਜ਼ (Elders) ਨੂੰ ਰੈਫਰਲਜ਼ ਵਿਚ ਵਾਧਾ ਦੇਖਿਆ ਹੈ।

ਅਸੀਂ ਆਪਣੀ ਆਦਿਵਾਸੀ ਮਰੀਜ਼ਾਂ ਦੇ ਅਨੁਭਵ ਦੀ ਟੀਮ (Indigenous Patient Experience team) ਵਿਚ ਵਾਧਾ ਕਰਨਾ ਜਾਰੀ ਰੱਖ ਰਹੇ ਹਾਂ, ਅਤੇ ਅਗੇਤਾ ਡੈਟਾ ਇਹ ਇਸ਼ਾਰਾ ਕਰ ਰਿਹਾ ਹੈ ਕਿ ਉਨ੍ਹਾਂ ਦੇ ਕੰਮ ਨੇ ਸ਼ਿਕਾਇਤਾਂ ਦੀ ਗਿਣਤੀ ਘਟਾਉਣੀ ਸ਼ੁਰੂ ਕਰ ਦਿੱਤੀ ਹੈ।

  • ਹੋਰ ਇਨਡਿਜਨੈਸ ਪੇਸ਼ੈਟ ਨੈਵੀਗੇਟਰਜ਼ (ਆਈ ਪੀ ਐੱਨਜ਼) (Indigenous Patient Navigators (IPNs)) ਰੱਖੇ ਹਨ ਅਤੇ ਐਲਡਰਜ਼ ਇਨ ਰੈਜ਼ੀਡੈਂਸ ਕੋਆਰਡੀਨੇਟਰ ਲਈ ਇਕ ਫੁੱਲ-ਟਾਈਮ ਜੌਬ ਸ਼ੁਰੂ ਕੀਤੀ ਹੈ।
  • ਆਈ ਪੀ ਐੱਨਜ਼ ਸ਼ਹਿਰੀ ਹਸਪਤਾਲਾਂ ਵਿਚ ਕੁਝ ਸਮੇਂ ਤੋਂ ਮਰੀਜ਼ਾਂ ਦੀ ਮਦਦ ਕਰ ਰਹੇ ਹਨ ਅਤੇ ਅਸੀਂ ਹੁਣ ਸੇਵਾਵਾਂ Bella Bella, Bella Coola, Sechelt/shíshálh ਅਤੇ qathet ਇਲਾਕੇ ਤੱਕ ਵਧਾਈਆਂ ਹਨ।
  • ਸ਼ਹਿਰੀ ਇਲਾਕਿਆਂ ਵਿਚ ਕੰਮ ਕਰਦੇ ਆਈ ਪੀ ਐੱਨਜ਼ ਨੇ ਆਪਣੇ ਘੰਟੇ ਵਧਾਏ ਹਨ ਅਤੇ ਉਹ ਹਫਤੇ ਦੇ ਸੱਤੇ ਦਿਨ ਉਪਲਬਧ ਹਨ।
  • ਆਈ ਪੀ ਐੱਨਜ਼ (IPNs) ਦੋ ਇਨਡਿਜਨੈਸ ਪੇਸ਼ੈਂਟ ਕੁਆਲਟੀ ਲੀਏਜ਼ਾਨਜ਼ (Indigenous Patient Quality Liaisons) ਦੇ ਯਤਨਾਂ ਵਿਚ ਵਾਧਾ ਕਰਦੇ ਹਨ ਜਿਹੜੇ ਆਦਿਵਾਸੀ ਮਰੀਜ਼ਾਂ ਦੀਆਂ ਸ਼ਿਕਾਇਤਾਂ ਦਾ ਸਭਿਆਚਾਰਕ ਤੌਰ `ਤੇ ਸੁਰੱਖਿਅਤ, ਨਿਰਪੱਖ ਅਤੇ ਰਾਜ਼ੀ ਕਰਨ ਵਾਲੇ ਤਰੀਕੇ ਨਾਲ ਹੱਲ ਕਰਨ ਵਿਚ ਮਦਦ ਕਰਨ ਲਈ 2021 ਵਿਚ ਵੀ ਸੀ ਐੱਚ ਨਾਲ ਜੁੜੇ।  

      ਸਾਡੇ ਮੂਲ ਆਧਾਰਾਂ ਬਾਰੇ ਹੋਰ ਪੜ੍ਹੋ

      ਸਵੈ-ਪਛਾਣ ਅਤੇ ਕੰਮ ਦੀ ਥਾਂ ਦੇ ਤਜਰਬੇ ਦਾ ਸਰਵੇ

      ਨਸਲਵਾਦ ਵਿਰੋਧੀ ਸੰਸਥਾ ਬਣਾਉਣਾ

      ਹੈਲਥ ਕੇਅਰ ਵਿਚ ਕਾਇਮ ਰਹਿਣ ਯੋਗਤਾ ਨੂੰ ਜੋੜਨਾ