Three people standing on a blanket.

ਆਨਲਾਈਨ ਪਹਿਲੀ ਕਲਿੱਕ ਤੋਂ ਲੈ ਕੇ ਫੈਸਿਲਟੀ ਵਿੱਚ ਮਰੀਜ਼ਾਂ ਦੀ ਸੰਭਾਲ ਤੱਕ ਹਰ ਸੰਪਰਕ ਗੱਲਬਾਤ ਅਤੇ ਸਟਾਫ ਦੀ ਸਭਿਆਚਾਰਕ ਯੋਗਤਾ ਨਾਲ ਮੂਲਵਾਸੀ (Indigenous) ਮਰੀਜ਼ਾਂ ਦੇ ਅਨੁਭਵ ਦਾ ਹਿੱਸਾ ਬਣਦਾ ਹੈ। 

ਇਨਡਿਜੀਨਸ (Indigenous) ਕਲਚਰਲ ਸੇਫਟੀ (ਆਈ ਸੀ ਐੱਸ) ਦੀ ਟੀਮ ਸਾਡੇ ਸਟਾਫ, ਮੈਡੀਕਲ ਸਟਾਫ ਅਤੇ ਫਰੰਟਲਾਈਨ ਵਰਕਰਾਂ ਨੂੰ ਆਈ ਸੀ ਐੱਸ ਹਮਿੰਗਬਰਡ ਐਜੂਕੇਸ਼ਨ ਪ੍ਰੋਗਰਾਮ ਦੀ ਪੜ੍ਹਾਈ ਲਗਾਤਾਰ ਕਰਾ ਰਹੀ ਹੈ। ਹਮਿੰਗਬਰਡ ਪ੍ਰੋਗਰਾਮ ਆਈ ਸੀ ਐੱਸ ਦੇ ਪਾਠਕ੍ਰਮ ਦੇ ਚਾਰ ਪੱਧਰਾਂ ਵਿੱਚੋਂ ਪਹਿਲਾ ਪੱਧਰ ਹੈ ਜਿਸ ਵਿੱਚ ਚਾਰ ਘੰਟਿਆਂ ਦੀ ਆਨਲਾਈਨ ਪੜ੍ਹਾਈ ਅਤੇ ਛੇ ਘੰਟਿਆਂ ਦੀ ਵਿਸਤ੍ਰਿਤ ਵਿਅਕਤੀਗਤ (ਇਨ-ਪਰਸਨ) ਸਿਖਲਾਈ ਸ਼ਾਮਲ ਹੈ। ਪਿਛਲੇ ਸਾਲ, ਆਈ ਸੀ ਐੱਸ ਦੀ ਟੀਮ ਅਤੇ ਇਨਡਿਜੀਨਸ (Indigenous) ਹੈਲਥ ਰਿਸਰਚ ਟੀਮ ਨੇ ਬਹੁਗਿਣਤੀ ਨਰਸਾਂ, ਰਜਿਸਟ੍ਰੇਸ਼ਨ ਕਰਨ ਵਾਲੇ ਕਲਰਕਾਂ ਅਤੇ ਅਲਾਈਡ ਹੈਲਥ ਪ੍ਰੋਫੈਸ਼ਨਲ ਨੂੰ ਪ੍ਰਦਾਨ ਕੀਤੇ ਹਮਿੰਗਬਰਡ ਪ੍ਰੋਗਰਾਮ ਦੇ ਲਾਗੂ ਕੀਤੇ ਜਾਣ ਦੇ ਅਮਲ ਅਤੇ ਉਸ ਦੇ ਨਤੀਜਿਆਂ ਦਾ ਮੁੱਲਾਂਕਣ ਕਰਨ ਲਈ ਵੀ ਜੀ ਐੱਚ ਦੇ ਐਮਰਜੰਸੀ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਸੀ। ਮੁੱਢਲੇ ਨਤੀਜੇ ਸਾਡੇ ਸੰਭਾਲ ਕਰਨ ਵਾਲਿਆਂ ਦੀ ਸਮਝ, ਵਿਹਾਰਾਂ ਅਤੇ ਵਤੀਰਿਆਂ ਵਿੱਚ ਸੁਧਾਰ ਦਰਸਾਉਂਦੇ ਹਨ।

2022 ਵਿੱਚ ਅਸੀਂ ਹਮਿੰਗਬਰਡ ਪ੍ਰੋਗਰਾਮ ਦੇ ਆਨਲਾਈਨ ਆਪ ਪੜ੍ਹਾਈ ਕਰਨ ਦੇ ਮੌਡਿਊਲ ਤੱਕ ਪਹੁੰਚ ਨੂੰ ਵਧਾਇਆ, ਜਿਸ ਦੇ ਨਤੀਜੇ ਵੱਜੋਂ ਵੀ ਸੀ ਐੱਚ ਦੇ 5000 ਤੋਂ ਵੱਧ ਕਰਮਚਾਰੀਆਂ ਨੇ ਇਹ ਸਿਖਲਾਈ ਪੂਰੀ ਕਰ ਲਈ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਆਈ ਸੀ ਐੱਸ ਦੀ ਸਿਖਲਾਈ ਰਾਹੀਂ ਅਸੀਂ ਆਪਣੇ ਸੰਭਾਲ ਪ੍ਰਦਾਨ ਕਰਨ ਵਾਲਿਆਂ ਦੀ ਸਭਿਆਚਾਰਕ ਯੋਗਤਾ ਵਿੱਚ ਵਾਧਾ ਕਰ ਰਹੇ ਹਾਂ ਜਿਸ ਨਾਲ ਅਸੀਂ ਮੂਲਵਾਸੀ (Indigenous) ਮਰੀਜ਼ਾਂ ਅਤੇ ਪਰਿਵਾਰਾਂ ਲਈ ਸੰਭਾਲ ਅਤੇ ਨਤੀਜਿਆਂ ਵਿੱਚ ਸੁਧਾਰ ਕਰਨ ਦੇ ਯੋਗ ਹੋ ਰਹੇ ਹਾਂ। 

"ਅਸੀਂ ਬਸਤੀਵਾਦ ਅਤੇ ਮੂਲਵਾਸੀ (Indigenous) ਵਸੋਂ ਦੀ ਸਿਹਤ ਅਤੇ ਭਲਾਈ `ਤੇ ਇਸ ਦੇ ਅਸਰਾਂ ਬਾਰੇ ਸਿੱਖਣ ਲਈ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹਾਂ।" - ਬ੍ਰਿਟਨੀ ਬਿੰਘਮ, ਡਾਇਰੈਕਟਰ ਆਫ ਰਿਸਰਚ, ਵੈਨਕੂਵਰ ਕੋਸਟਲ ਹੈਲਥ

ਅਸੀਂ ਸ਼ਮੂਲੀਅਤ ਵਿੱਚ ਵਾਧਾ ਕਰਨ ਲਈ ਅਤੇ ਮੂਲਵਾਸੀ (Indigenous) ਮਰੀਜ਼ਾਂ ਅਤੇ ਉਹਨਾਂ ਦੇ ਸਭਿਆਚਾਰ ਦਾ ਸਤਿਕਾਰ ਕਰਨ ਲਈ ਆਪਣੀ ਭਾਸ਼ਾ ਵਿੱਚ ਤਬਦੀਲੀਆਂ ਕਰ ਰਹੇ ਹਾਂ। ਇਸ ਵਿੱਚ ਸ਼ਬਦਾਂ ਦੇ ਵਿਸ਼ਵ ਮਿਆਰ ਅਤੇ ਮੂਲਵਾਸੀ (Indigenous) ਲੋਕਾਂ ਦੇ ਅਧਿਕਾਰਾਂ ਬਾਰੇ ਯੂਨਾਈਟਿਡ ਨੇਸ਼ਨਜ਼ ਦੇ ਐਲਾਨਨਾਮੇ ਨਾਲ ਮੇਲਣ ਲਈ ਅੰਗਰੇਜ਼ੀ ਦੇ ਸ਼ਬਦ "Aboriginal (ਆਦਿਵਾਸੀ)" ਦੀ ਥਾਂ "Indigenous (ਮੂਲਵਾਸੀ )" ਸ਼ਬਦ ਦੀ ਵਰਤੋਂ ਕਰਨਾ ਸ਼ਾਮਲ ਹੈ। ਮੂਲਵਾਸੀ (Indigenous) ਲੋਕਾਂ ਦੀ ਸਭਿਆਚਾਰਕ ਸੁਰੱਖਿਆ ਵਿੱਚ ਸੁਧਾਰ ਕਰਨਾ ਸਿਰਫ ਸੇਵਾਵਾਂ ਤੱਕ ਸੀਮਤ ਨਹੀਂ ਹੈ। ਮਹੱਤਵਪੂਰਨ ਸ਼ਬਦਾਂ ਨੂੰ ਮੰਨਦਿਆਂ ਅਤੇ ਸਤਿਕਾਰ ਦਿੰਦਿਆਂ ਸਾਬਕਾ Powell River ਜਨਰਲ ਹਸਪਤਾਲ ਦਾ ਦੁਬਾਰਾ ਨਾਂ ਰੱਖਦੇ ਸਮੇਂ ਅਸੀਂ Tla’amin Nation ਨਾਲ ਮਿਲ ਕੇ ਕੰਮ ਕੀਤਾ। Tla’amin Nation ਨੇ ਖੁੱਲ੍ਹਦਿਲੀ ਨਾਲ ਵੀ ਸੀ ਐੱਚ ਨੂੰ qathet ਨਾਂ ਦਾ ਤੋਹਫਾ ਦਿੱਤਾ, ਜਿਸ ਦਾ ਮਤਲਬ "ਮਿਲ ਕੇ ਕੰਮ ਕਰਨਾ" ਹੈ। 25 ਜੁਲਾਈ 2022 ਨੂੰ, qathet ਜਨਰਲ ਹਸਪਤਾਲ ਦੇ ਨਾਂ ਦਾ ਐਲਾਨ ਕੀਤਾ ਗਿਆ।

ਇਸ ਚੀਜ਼ ਬਾਰੇ ਹੋਰ ਪੜ੍ਹੋ ਕਿ ਅਸੀਂ ਕਿਵੇਂ ਸਦਾ ਸਿੱਖ ਰਹੇ ਹਾਂ

ਤੁਹਾਡੀ ਆਵਾਜ਼ ਦਾ ਮਹੱਤਵ ਹੈ: ਹੈਲਥ ਕੇਅਰ ਵਿਚ ਹਿੱਸਾ ਲੈਣ ਦੇ ਮੌਕੇ

ਸਿਹਤਮੰਦ ਵਾਤਾਵਰਣ ਅਤੇ ਜਲਵਾਯੂ ਵਿਚ ਤਬਦੀਲੀ

ਰਿਚਮੰਡ ਹਸਪਤਾਲ ਦੇ ਸਭ ਤੋਂ ਛੋਟੀ ਉਮਰ ਦੇ ਮਰੀਜ਼ਾਂ ਦੇ ਮਾਪਿਆਂ ਦੇ ਆਪਣੇ ਬਾਲਾਂ ਨਾਲ ਨਵੇਂ ਕੋਨੈਕਸ਼ਨ ਹੋਏ