ਫਾਊਂਡਰੀ ਵਰਕਸ
Related topics: Child and youth mental health and substance use Children and youth health
ਫਾਊਂਡਰੀ ਵਰਕਸ ਉਹਨਾਂ ਨੌਜਵਾਨਾਂ ਲਈ ਇੱਕ ਨਵਾਂ ਸਮਰਥਿਤ ਰੁਜ਼ਗਾਰ ਅਤੇ ਸਿੱਖਿਆ ਪ੍ਰੋਗਰਾਮ ਹੈ ਜੋ ਕੰਮ ਕਰਨ, ਸਕੂਲ ਜਾਣ, ਜਾਂ ਸਿਖਲਾਈ ਪ੍ਰੋਗਰਾਮ ਨੂੰ ਪੂਰਾ ਕਰਨ ਵਿੱਚ ਦਿਲਚਸਪੀ ਰੱਖਦੇ ਹਨ।
ਫਾਊਂਡਰੀ ਵਰਕਸ ਨੌਜਵਾਨਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਹੁਨਰ ਅਤੇ ਅਨੁਭਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਇਹ ਪ੍ਰੋਗਰਾਮ 15-24 ਸਾਲ ਦੀ ਉਮਰ ਦੇ ਬੀ.ਸੀ. ਦੇ ਨੌਜਵਾਨਾਂ ਲਈ ਉਪਲਬਧ ਹੈ ਜੋ ਵਰਤਮਾਨ ਵਿੱਚ ਰੁਜ਼ਗਾਰ ਵਿੱਚ ਨਹੀਂ ਹਨ ਜਾਂ ਕਿਸੇ ਹੋਰ ਰੁਜ਼ਗਾਰ ਪ੍ਰੋਗਰਾਮ ਵਿੱਚ ਦਾਖਲ ਨਹੀਂ ਹਨ।
ਇਹ ਸਹਾਇਤਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ
- ਰੁਚੀਆਂ ਅਤੇ ਮੌਜੂਦਾ ਚੁਣੌਤੀਆਂ ਦੀ ਪੜਚੋਲ ਕਰਨ ਲਈ ਵਿਅਕਤੀਗਤ ਰੁਜ਼ਗਾਰ ਸਲਾਹ,
- ਰੈਜ਼ਿਊਮੇ, ਕਵਰ ਲੈਟਰ ਅਤੇ ਅਰਜ਼ੀ ਪ੍ਰਕਿਰਿਆਵਾਂ ਲਈ ਸਿੱਧੀ ਸਹਾਇਤਾ,
- ਵਿੱਤੀ ਸਰੋਤ ਜਾਂ ਸਹਾਇਤਾ,
- ਪੋਸਟ-ਸੈਕੰਡਰੀ ਸਿੱਖਿਆ ਜਾਂ ਪ੍ਰਮਾਣੀਕਰਣ ਪ੍ਰੋਗਰਾਮਾਂ ਲਈ ਸੰਭਵ ਮਾਰਗਾਂ ਲਈ ਮਾਰਗਦਰਸ਼ਨ,
- ਹੋਰ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਜੁੜਨ ਵਿੱਚ ਸਹਾਇਤਾ, ਅਤੇ
- ਨੌਕਰੀ, ਸਕੂਲ ਜਾਂ ਪ੍ਰੋਗਰਾਮ ਸਹਾਇਤਾ।
ਵਸੀਲੇ
-
-
Foundry Works
-