ਸ਼ੁਰੂਆਤੀ ਬਚਪਨ ਲਈ ਮਾਨਸਿਕ ਸਿਹਤ ਸੇਵਾਵਾਂ
Related topics: Child and youth mental health and substance use Early years Mental health Mental health and substance use Pregnancy and early childhood Richmond mental health and substance use services
ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
ਸ਼ੁਰੂਆਤੀ ਬਚਪਨ ਲਈ ਮਾਨਸਿਕ ਸਿਹਤ ਸੇਵਾਵਾਂ ਉਹਨਾਂ ਪਰਿਵਾਰਾਂ ਨੂੰ ਇਲਾਜ ਅਤੇ ਸਹਾਇਤਾ ਪ੍ਰਦਾਨ ਕਰਦੀਆਂ ਹਨ ਜੋ
ਸ਼ੁਰੂਆਤੀ ਬਚਪਨ ਲਈ ਮਾਨਸਿਕ ਸਿਹਤ ਪ੍ਰੋਗਰਾਮ ਬੱਚਿਆਂ ਲਈ ਅੰਤਰ-ਅਨੁਸ਼ਾਸਨੀ ਵਿਵਹਾਰਕ ਅਤੇ ਮਾਨਸਿਕ ਸਿਹਤ ਮੁਲਾਂਕਣ ਅਤੇ ਇਲਾਜ ਸੇਵਾਵਾਂ ਪ੍ਰਦਾਨ ਕਰਦੇ ਹਨ। ਅਸੀਂ ਵਿਵਹਾਰ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ-ਨਾਲ ਪਾਲਣ-ਪੋਸ਼ਣ ਸੰਬੰਧੀ ਚਿੰਤਾਵਾਂ ਵਾਲੇ ਬੱਚਿਆਂ ਦਾ ਇਲਾਜ ਕਰਦੇ ਹਾਂ, ਜਿਸ ਵਿੱਚ ਸ਼ਾਮਲ ਹਨ:
- ਲਗਾਵ
- ਮਾਤਾ-ਪਿਤਾ ਅਤੇ ਬੱਚੇ ਵਿਚਲੇ ਰਿਸ਼ਤੇ ਦੀਆਂ ਚਿੰਤਾਵਾਂ
- ਲੜਾਕੂ ਵਿਵਹਾਰ
- ਵੱਖ ਹੋਣ ਦੀ ਚਿੰਤਾ
- ਸਮਾਜਿਕ ਚਿੰਤਾ, ਅਤੇ ਹੋਰ ਬਹੁਤ ਕੁਝ
ਯੋਗਤਾ ਅਤੇ ਰੈਫਰਲ ਪ੍ਰਕਿਰਿਆ ਲਈ ਸਥਾਨਾਂ ਬਾਰੇ ਪਤਾ ਕਰੋ।
ਕੀ ਉਮੀਦ ਰੱਖਣੀ ਹੈ
ਵਿਆਪਕ ਮੁਲਾਂਕਣ ਅਤੇ ਇਲਾਜ ਪਰਿਵਾਰ ਦੇ ਨਾਲ ਕੀਤਾ ਜਾਂਦਾ ਹੈ ਅਤੇ ਹੋਰ ਭਾਈਚਾਰਕ ਭਾਈਵਾਲਾਂ ਤੱਕ ਪਹੁੰਚ ਕਰਦਾ ਹੈ ਜਿਨ੍ਹਾਂ ਨਾਲ ਬੱਚੇ ਦੀ ਸਾਂਝ ਹੋ ਸਕਦੀ ਹੈ। ਸੇਵਾਵਾਂ ਇੱਕ ਬਹੁ-ਅਨੁਸ਼ਾਸਨੀ ਟੀਮ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਆਪਣੀ ਟੀਮ ਲੱਭੋ
VCH ਰਿਚਮੰਡ ਅਤੇ ਵੈਨਕੂਵਰ ਵਿੱਚ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਮਾਨਸਿਕ ਸਿਹਤ ਲਈ ਦਾਖਲਾ ਪ੍ਰਦਾਨ ਕਰਦਾ ਹੈ - ਸਥਾਨਾਂ ਅਤੇ ਪਹੁੰਚ ਦੇ ਤਰੀਕਿਆਂ ਬਾਰੇ ਵੇਰਵੇ ਹੇਠਾਂ ਵੇਖੋ।
ਜੇਕਰ ਤੁਸੀਂ ਤੱਟ ਜਾਂ ਨੌਰਥ ਸ਼ੋਅਰ 'ਤੇ ਰਹਿੰਦੇ ਹੋ, ਤਾਂ ਚਾਈਲਡ ਐਂਡ ਯੂਥ ਮੈਟਲ ਹੈਲਥ ਇਨਟੇਕ ਕਲੀਨਿਕਾਂ ਤੋਂ ਸਹਾਇਤਾ ਉਪਲਬਧ ਹੈ ਜੋ ਬਾਲ ਅਤੇ ਪਰਿਵਾਰ ਵਿਕਾਸ ਮੰਤਰਾਲੇ ਦੁਆਰਾ ਸੰਚਾਲਿਤ ਹੈ।ਸਵਦੇਸ਼ੀਆਂ ਲਈ ਵਿਸ਼ੇਸ਼ ਸਹਾਇਤਾ ਫਰਸਟ ਨੇਸ਼ਨਜ਼ ਹੈਲਥ ਅਥਾਰਟੀ ਜਾਂ ਕਮਿਊਨਿਟੀ ਦੇ ਅੰਦਰ ਸਥਾਨਕ ਫਸਟ ਨੇਸ਼ਨ ਦੁਆਰਾ ਵੀ ਉਪਲਬਧ ਹੈ।
ਇਹ ਸਰਵਿਸ ਆਪਣੇ ਨੇੜੇ ਲੱਭੋ
-
ਕਮਿਊਨਟੀ ਹੈਲਥ ਸੈਂਟਰ
ਐਲਨ ਕੈਸ਼ਮੋਰ ਸੈਂਟਰ - ਸ਼ਿਸ਼ੂ ਅਤੇ ਬਚਪਨ ਮਾਨਸਿਕ ਸਿਹਤ ਸੇਵਾ
#420 - 1669 East Broadway Vancouver -
ਹੋਰ
ਰਿਚਮੰਡ ਪਲੇਸ - 8100 ਗ੍ਰੈਨਵਿਲ ਐਵੇਨਿਊ ਵਿਖੇ ਅਰਲੀ ਚਾਈਲਡਹੁੱਡ ਮੈਂਟਲ ਹੈਲਥ ਸਰਵਿਸਿਜ਼
620 – 8100 Granville Avenue Richmond