ਸਨਸ਼ਾਈਨ ਕੋਸਟ ਯੂਥ ਪ੍ਰੋਗਰਾਮ (SCYP) ਨੌਜਵਾਨਾਂ ਨੂੰ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਸ ਦਾ ਉਦੇਸ਼ ਸੇਵਾ ਤੱਕ ਪਹੁੰਚ ਕਰਨ ਵਾਲੇ ਨੌਜਵਾਨਾਂ ਨੂੰ ਤੁਰੰਤ ਜਵਾਬ ਦੇਣਾ ਹੈ।

ਅਸੀਂ ਕੌਣ ਹਾਂ ਅਤੇ ਅਸੀਂ ਕੀ ਕਰਦੇ ਹਾਂ

ਸਨਸ਼ਾਈਨ ਕੋਸਟ ਯੂਥ ਪ੍ਰੋਗਰਾਮ ਨੌਜਵਾਨਾਂ ਨੂੰ ਨਵੀਨ, ਗਾਹਕ-ਕੇਂਦਰਿਤ, ਅਤੇ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਸੇਵਾਵਾਂ ਪ੍ਰਦਾਨ ਕਰਨ ਦੇ ਮਿਸ਼ਨ ਵਾਲੀ ਇੱਕ ਬਹੁ-ਅਨੁਸ਼ਾਸਨੀ ਟੀਮ ਹੈ। ਸਾਡੇ ਉਦੇਸ਼ਾਂ ਵਿੱਚ ਦੇਖਭਾਲ ਦੀ ਨਿਰੰਤਰਤਾ ਦੇ ਪੱਧਰ ਨੂੰ ਵਧਾਉਣਾ, ਨੌਜਵਾਨਾਂ ਨੂੰ ਆਪਣੀ ਦੇਖਭਾਲ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ, ਅਤੇ ਇੱਕ ਨੌਜਵਾਨ ਵਿਅਕਤੀ ਦੀ ਦੇਖਭਾਲ ਟੀਮ ਦੇ ਮੈਂਬਰਾਂ ਵਿੱਚ ਸੰਚਾਰ ਨੂੰ ਵਧਾਉਣਾ ਸ਼ਾਮਲ ਹੈ।  SCYP ਦਾ ਸਾਡੀ ਸੇਵਾ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਤੁਰੰਤ ਜਵਾਬ ਦੇਣ ਦਾ ਟੀਚਾ ਹੈ, ਖਾਸ ਤੌਰ 'ਤੇ ਉਹ ਜਿਹੜੇ ਯੂਥ ਹਸਪਤਾਲ ਸੰਪਰਕ ਰਾਹੀਂ ਸੀਸ਼ੇਲਟ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਆਉਂਦੇ ਹਨ।

ਵਸੀਲੇ

ਸਾਡੇ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ

  • ਸੀਸ਼ੇਲਟ ਹਸਪਤਾਲ ਦੇ ਐਮਰਜੈਂਸੀ ਰੂਮ (ਯੂਥ ਹਸਪਤਾਲ ਸੰਪਰਕ) ਲਈ ਜਵਾਬਦੇਹ
  • ਨੌਜਵਾਨਾਂ ਨਾਲ ਜ਼ੋਰਦਾਰ ਸ਼ਮੂਲੀਅਤ (ਯੂਥ ਆਊਟਰੀਚ ਵਰਕਰ)
  • ਭਾਈਚਾਰਕ ਦੇਖਭਾਲ ਪ੍ਰਦਾਤਾਵਾਂ ਅਤੇ ਸੇਵਾਵਾਂ ਦੇ ਨਾਲ ਨੌਜਵਾਨਾਂ ਦਾ ਸਹਿਯੋਗ, ਭਾਈਵਾਲੀ ਅਤੇ ਵਕਾਲਤ ਕਰਨਾ
  • ਯੁਵਕ ਦੇਖਭਾਲ ਯੋਜਨਾ (ਸੀਸ਼ੇਲਟ ਹਸਪਤਾਲ ਦੇ ਐਮਰਜੈਂਸੀ ਰੂਮ ਲਈ ਜਵਾਬਦੇਹ)
  • ਨੌਜਵਾਨਾਂ ਦਾ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ ਲਈ ਮਾਰਗਦਰਸ਼ਨ, ਰੈਫਰਲ ਸਹਾਇਤਾ ਸਮੇਤ
  • ਨਿਗਰਾਨੀ ਅਤੇ ਫਾਲੋ-ਅਪ ਸਹਾਇਤਾ (ਸੇਵਾਵਾਂ ਵਿਚਕਾਰ ਨਿੱਘਾ ਸਮਰਪਣ)
  • ਗੁੰਝਲਦਾਰ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਲੋੜਾਂ ਵਾਲੇ ਨੌਜਵਾਨਾਂ ਦੇ ਪ੍ਰਬੰਧਨ ਵਿੱਚ ਸਕੂਲ/ਕਮਿਊਨਿਟੀ ਦੇਖਭਾਲ ਪ੍ਰਦਾਤਾ ਦੀ ਯੋਗਤਾ ਅਤੇ ਵਿਸ਼ਵਾਸ ਦਾ ਵਿਕਾਸ
  • ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਦੇਖਭਾਲ ਲਈ ਸਬੂਤ-ਆਧਾਰਿਤ ਤੌਰ ਤਰੀਕੇ
This service is available at
This service is available at

ਸੀਸ਼ੇਲਟ ਹਸਪਤਾਲ ਵਿਖੇ ਸਨਸ਼ਾਈਨ ਕੋਸਟ ਯੂਥ ਪ੍ਰੋਗਰਾਮ (SCYP)

5542 Sunshine Coast Hwy, PO Box 949
Sechelt, BC V0N 3A0
See directions on Google Maps
See more details