ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
ਯੰਗ ਬੀਅਰਜ਼ ਲੌਜ, ਨਸ਼ਿਆਂ ਜਾਂ ਸ਼ਰਾਬ ਨਾਲ ਆਪਣੇ ਰਿਸ਼ਤੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਸਵਦੇਸ਼ੀ ਨੌਜਵਾਨਾਂ ਲਈ ਸੱਭਿਆਚਾਰ 'ਤੇ ਆਧਾਰਿਤ, ਸੰਪੂਰਨ ਇਲਾਜ ਕਰਨ ਵਾਲਾ ਲੌਜ ਹੈ।
ਕੀ ਉਮੀਦ ਰੱਖਣੀ ਹੈ
ਯੰਗ ਬੀਅਰਜ਼ ਲੌਜ ਦੱਖਣੀ ਵੈਨਕੂਵਰ ਵਿੱਚ 13 ਤੋਂ 18 ਸਾਲ ਦੀ ਉਮਰ ਦੇ ਸਾਰੇ ਲਿੰਗਾਂ ਦੇ ਸਵਦੇਸ਼ੀ ਨੌਜਵਾਨਾਂ ਲਈ ਪੰਜ ਸਥਾਨਾਂ ਵਾਲਾ ਇੱਕ ਰਿਹਾਇਸ਼ੀ ਪ੍ਰੋਗਰਾਮ ਹੈ। ਤੁਹਾਡੀਆਂ ਲੋੜਾਂ ਅਤੇ ਟੀਚਿਆਂ ਦੇ ਅਨੁਸਾਰ, ਤੁਸੀਂ ਇੱਕ ਤੋਂ ਚਾਰ ਮਹੀਨਿਆਂ ਲਈ ਪ੍ਰੋਗਰਾਮ ਵਿੱਚ ਰਹਿਣ ਦੀ ਚੋਣ ਕਰ ਸਕਦੇ ਹੋ।
ਸੇਵਾਵਾਂ ਉਹਨਾਂ ਤਬਦੀਲੀਆਂ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ ਜੋ ਵਿਅਕਤੀ ਕਰਨਾ ਚਾਹੁੰਦੇ ਹਨ ਅਤੇ ਤਬਦੀਲੀਆਂ ਕਰਨ ਦੀ ਪ੍ਰਕਿਰਿਆ ਦੌਰਾਨ ਉਹਨਾਂ ਦਾ ਸਮਰਥਨ ਕਰਦੀਆਂ ਹਨ। ਲੌਜ ਗਾਹਕ ਨੂੰ ਸਹਾਇਕ ਸਟਾਫ ਦੇ ਨਾਲ ਇੱਕ ਸੁਰੱਖਿਅਤ ਅਤੇ ਆਦਰਪੂਰਣ ਵਾਤਾਵਰਣ ਪ੍ਰਦਾਨ ਕਰੇਗਾ ਜੋ ਮਹੱਤਵਪੂਰਨ ਤਬਦੀਲੀਆਂ ਕਰਨ ਵਿੱਚ ਮਦਦ ਕਰਨ ਲਈ ਲੋੜੀਂਦੇ ਪ੍ਰੋਤਸਾਹਨ ਅਤੇ ਸਰੋਤ ਪ੍ਰਦਾਨ ਕਰੇਗਾ।
ਵਸੀਲੇ
-
-
Urban Native Youth Association
-
ਇਸ ਸੇਵਾ ਤੱਕ ਕਿਵੇਂ ਪਹੁੰਚਣਾ ਹੈ
ਰੈਫਰਲ ਲੋੜੀਂਦੇ ਹਨ ਅਤੇ ਗਾਹਕ ਦੇ ਸਹਿਯੋਗ ਨਾਲ ਇੱਕ ਕਮਿਊਨਿਟੀ ਕੌਂਸਲਰ ਜਾਂ ਸਿਹਤ-ਸੰਭਾਲ ਪੇਸ਼ੇਵਰ ਦੁਆਰਾ ਪੂਰੇ ਕੀਤੇ ਜਾਂਦੇ ਹਨ। ਇੱਕ ਵਾਰ ਰੈਫਰਲ ਪ੍ਰਾਪਤ ਹੋਣ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਗਾਹਕ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਸੁਵਿਧਾ ਨਾਲ ਮੇਲ ਖਾਂਦੇ ਹਨ, ਇਸਦੀ ਸੰਪੂਰਨਤਾ ਲਈ ਸੈਂਟਰਲ ਐਡਿਕਸ਼ਨ ਇਨਟੇਕ ਟੀਮ (CAIT) ਕੰਨਕਰੰਟ ਡਿਸਆਰਡਰ ਕਾਉਂਸਲਰ ਦੁਆਰਾ ਸਮੀਖਿਆ ਕੀਤੀ ਜਾਂਦੀ ਹੈ ।
ਇਸ ਪ੍ਰੋਗਰਾਮ ਤੱਕ ਸੈਂਟਰਲ ਐਡਿਕਸ਼ਨ ਇਨਟੇਕ ਟੀਮ(CAIT) ਦੁਆਰਾ ਪਹੁੰਚ ਕਰੋ ।