ਯੂਥ ਡੇ ਟ੍ਰੀਟਮੈਂਟ ਪ੍ਰੋਗਰਾਮ
Related topics: Child and youth mental health and substance use Children and youth health Mental health and substance use Substance use Vancouver mental health and substance use services Youth substance use services
ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
ਯੂਥ ਡੇ ਟ੍ਰੀਟਮੈਂਟ ਪ੍ਰੋਗਰਾਮ ਵੈਨਕੂਵਰ ਕੋਸਟਲ ਹੈਲਥ (ਵੀਸੀਐਚ) ਖੇਤਰ ਵਿੱਚ 16 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇੱਕ ਹਸਪਤਾਲ ਤੋਂ ਬਾਹਰ ਦਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਇਲਾਜ ਪ੍ਰੋਗਰਾਮ ਹੈ ਜੋ ਆਪਣੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।
ਪੇਸ਼ ਕੀਤੀਆਂ ਸੇਵਾਵਾਂ ਵਿੱਚ ਵਿੱਚ ਸ਼ਾਮਲ ਹਨ
- ਕੇਸ ਪ੍ਰਬੰਧਨ,
- ਸਹਿਵਰਤੀ ਡਾਕਟਰ ਨਾਲ ਹਫਤਾਵਾਰੀ 1-1 ਸੈਸ਼ਨ,
- ਮੁੱਢਲੀ ਦੇਖਭਾਲ ਤੱਕ ਪਹੁੰਚ,
- ਦੁਪਹਿਰ ਦਾ ਖਾਣਾ ਅਤੇ ਨਾਸ਼ਤਾ,
- ਸੱਭਿਆਚਾਰਕ ਅਤੇ ਅਧਿਆਤਮਿਕ ਸਹਾਇਤਾ,
- ਭਾਈਚਾਰੇ ਵਿੱਚ ਪਹੁੰਚ,
- ਸੇਵਾਵਾਂ ਨਾਲ ਜੁੜਨ ਵਿੱਚ ਮਦਦ, ਜਿਸ ਵਿੱਚ ਲੰਬੇ ਸਮੇਂ ਲਈ ਭਾਈਚਾਰਕ ਸਹਾਇਤਾ ਸ਼ਾਮਲ ਹੈ,
- ਕਮਿਊਨਿਟੀ ਸੇਵਾਵਾਂ ਅਤੇ ਹਸਪਤਾਲ ਵਿੱਚ ਰਹਿ ਕੇ ਇਲਾਜ ਲਈ ਰੈਫਰਲ, ਅਤੇ
- ਨੁਕਸਾਨ ਘਟਾਉਣ ਲਈ ਸਮੱਗਰੀ ਅਤੇ ਸਿੱਖਿਆ.
ਕੀ ਉਮੀਦ ਕਰਨੀ ਹੈ
VCH ਯੂਥ ਡੇ ਟ੍ਰੀਟਮੈਂਟ ਪ੍ਰੋਗਰਾਮ ਹਫ਼ਤੇ ਵਿੱਚ ਚਾਰ ਵਾਰ ਗਰੁੱਪ ਥੈਰੇਪੀ, ਅਤੇ ਗਾਹਕਾਂ ਦੁਆਰਾ ਲੋੜ ਅਨੁਸਾਰ ਵਿਅਕਤੀਗਤ ਥੈਰੇਪੀ ਦੀ ਪੇਸ਼ਕਸ਼ ਕਰਦਾ ਹੈ। ਸਟਾਫ ਵਿੱਚ ਇੱਕ ਇਨਟੇਕ ਕਲੀਨੀਸ਼ੀਅਨ, ਕੰਨਕਰੰਟ ਡਿਸਆਰਡਰ ਕਲੀਨੀਸ਼ੀਅਨ, ਅਤੇ ਸੋਸ਼ਲ ਵਰਕਰ ਸ਼ਾਮਲ ਹਨ।
ਡੇ ਟ੍ਰੀਟਮੈਂਟ ਪ੍ਰੋਗਰਾਮ ਲਈ ਸਾਰੇ ਦਾਖਲੇ ਸਵੈਇੱਛਤ ਹਨ ਅਤੇ ਅਸੀਂ ਘੱਟ ਰੁਕਾਵਟ ਵਾਲੀ, ਪਹੁੰਚਯੋਗ ਪ੍ਰੋਗਰਾਮਿੰਗ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪ੍ਰੋਗਰਾਮ ਦਾ ਢਾਂਚਾ ਇਸ ਤਰ੍ਹਾਂ ਬਣਾਇਆ ਗਿਆ ਹੈ ਤਾਂ ਜੋ ਨੌਜਵਾਨ ਆਪਣੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਟੀਚਿਆਂ 'ਤੇ ਕੰਮ ਕਰਦੇ ਹੋਏ ਸਕੂਲ, ਰੁਜ਼ਗਾਰ ਜਾਂ ਹੋਰ ਪ੍ਰੋਗਰਾਮਾਂ ਵਿੱਚ ਜਾਣਾ ਜਾਰੀ ਰੱਖ ਸਕਣ।
ਨੌਜਵਾਨਾਂ ਨੂੰ ਉਨ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਆਲੇ-ਦੁਆਲੇ ਕੁਝ ਟੀਚੇ ਰੱਖਣ ਲਈ ਕਿਹਾ ਜਾਂਦਾ ਹੈ, ਜੋ ਲਚਕਦਾਰ ਹੋ ਸਕਦੇ ਹਨ। ਪ੍ਰੋਗਰਾਮ ਨੁਕਸਾਨ ਘਟਾਉਣ ਦੇ ਟੀਚਿਆਂ, ਪਰਹੇਜ਼ ਦੇ ਟੀਚਿਆਂ, ਅਤੇ ਵਿਚਕਾਰਲੀ ਹਰ ਚੀਜ਼ ਦੀ ਪਛਾਣ ਕਰਦੇ ਹੋਏ ਨੌਜਵਾਨਾਂ ਦੇ ਨਾਲ ਕੰਮ ਕਰਦਾ ਹੈ। ਇਹ ਪ੍ਰੋਗਰਾਮ ਬਹੁ-ਰੁਕਾਵਟ ਵਾਲੇ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਕੰਮ ਕਰਦਾ ਹੈ, ਜਿਸ ਵਿੱਚ ਬੇਘਰ ਹੋਣ ਵਾਲੇ, ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਅਤੇ ਸਦਮੇ ਦਾ ਅਨੁਭਵ ਕਰਨ ਵਾਲੇ ਸ਼ਾਮਲ ਹਨ।
ਸਿਹਤਮੰਦ ਰਿਸ਼ਤੇ, ਮੁੜ ਨਸ਼ਿਆਂ ਦੇ ਸੇਵਨ ਦੀ ਰੋਕਥਾਮ, ਅਤੇ ਸਿਹਤਮੰਦ ਭਾਈਚਾਰਾ ਬਣਾਉਣ ਵਰਗੇ ਵਿਸ਼ਿਆਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਸਮੂਹਿਕ ਕੰਮ ਅਤੇ ਵਿਅਕਤੀਗਤ ਕੰਮ ਦੋਵੇਂ ਪੇਸ਼ ਕੀਤੇ ਜਾਂਦੇ ਹਨ।
ਪ੍ਰੋਗਰਾਮ ਵਿੱਚ ਡਾਕਟਰੀ ਕਰਮਚਾਰੀ ਕਈ ਤਰ੍ਹਾਂ ਦੇ ਇਲਾਜ ਦੇ ਢੰਗਾਂ ਵਿੱਚ ਨਿਪੁੰਨ ਹੁੰਦੇ ਹਨ, ਅਤੇ ਇੱਕ ਸਦਮਾ-ਸੂਚਿਤ ਨਜ਼ਰੀਏ ਨਾਲ ਕੰਮ ਕਰਦੇ ਹਨ। ਡੇ ਟ੍ਰੀਟਮੈਂਟ ਪ੍ਰੋਗਰਾਮ ਨਸ਼ੀਲੇ ਪਦਾਰਥਾਂ ਦੀ ਵਰਤੋਂ, ਅਤੇ ਭਾਗੀਦਾਰਾਂ 'ਤੇ ਇਸ ਦੇ ਪ੍ਰਭਾਵ ਬਾਰੇ ਪਹੁੰਚਯੋਗ ਅਤੇ ਅਨੁਕੂਲ ਪ੍ਰੋਗਰਾਮਿੰਗ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇੱਕ ਸੰਪੂਰਨ ਅਤੇ ਸਦਮੇ ਨੂੰ ਸੂਚਿਤ ਕਰਨ ਵਾਲੇ ਅਤੇ ਨੁਕਸਾਨ ਘਟਾਉਣ ਵਾਲੇ ਮਾਡਲ ਦੇ ਆਧਾਰ 'ਤੇ, ਨੌਜਵਾਨ ਵਿਅਕਤੀਗਤ ਇਲਾਜ ਯੋਜਨਾਵਾਂ ਅਤੇ ਟੀਚਾ ਨਿਰਧਾਰਨ ਦੁਆਰਾ ਇਲਾਜ ਸੰਬੰਧੀ ਰਾਬਤਾ ਅਤੇ ਸਹਾਇਤਾ ਪ੍ਰਦਾਨ ਕਰਨ ਵਾਲੀ ਵਿਭਿੰਨ ਸਮੱਗਰੀ ਵਿੱਚ ਸ਼ਾਮਲ ਹੋਣਗੇ।
ਪ੍ਰੋਗਰਾਮ ਬਣਤਰ
ਮਨੋਵਿਦਿਅਕ ਸਮੂਹਾਂ, ਵਿਅਕਤੀਗਤ ਸੈਸ਼ਨਾਂ ਅਤੇ ਕਮਿਊਨਿਟੀ ਵਿੱਚ ਵਿਚਰਨ ਰਾਹੀਂ, ਨੌਜਵਾਨਾਂ ਨੂੰ ਇਕੱਠੇ ਸਿੱਖਣ ਅਤੇ ਉਹਨਾਂ ਦੇ ਆਪਣੇ ਢਾਂਚੇ ਵਾਲੇ ਟੀਚਿਆਂ 'ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਸਾਡਾ ਪ੍ਰੋਗਰਾਮ ਇੱਕ ਸਦਮਾ-ਸੂਚਿਤ ਨਜ਼ਰੀਏ ਨਾਲ ਚਲਾਇਆ ਜਾਂਦਾ ਹੈ ਅਤੇ ਇਸ ਵਿੱਚ ਇਲਾਜ ਅਤੇ ਹੁਨਰ-ਨਿਰਮਾਣ ਦੋਵੇਂ ਕੰਮ ਸ਼ਾਮਲ ਹੁੰਦੇ ਹਨ। .
ਡੇ ਟ੍ਰੀਟਮੈਂਟ ਪ੍ਰੋਗਰਾਮ 15 ਹਫ਼ਤਿਆਂ ਲਈ ਬੁੱਧਵਾਰ ਤੋਂ ਸ਼ੁੱਕਰਵਾਰ ਦੁਪਹਿਰ 2:00 ਵਜੇ ਤੋਂ ਸ਼ਾਮ 4:00 ਵਜੇ ਤੱਕ ਚੱਲਦਾ ਹੈ। ਪ੍ਰੋਗਰਾਮ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ, ਹਰ ਭਾਗ ਤਿੰਨ ਹਫ਼ਤੇ ਦਾ ਹੈ| ਹਰੇਕ ਸਮੂਹ ਲਗਭਗ ਦੋ ਘੰਟੇ ਚੱਲਦਾ ਹੈ ਅਤੇ ਇਸ ਵਿੱਚ ਬਰੇਕ, ਨਾਸ਼ਤਾ-ਪਾਣੀ ਅਤੇ ਸਿਗਰਟ ਪੀਣ ਦਾ ਸਮਾਂ ਸ਼ਾਮਲ ਹੁੰਦਾ ਹੈ।
ਸਮੂਹ ਦੇ ਵਿਸ਼ਿਆਂ ਵਿੱਚ ਸ਼ਾਮਲ ਹਨ:
- ਦੋਸ਼ ਅਤੇ ਸ਼ਰਮ ਦਾ ਪ੍ਰਬੰਧਨ ਕਰਨਾ
- ਧਿਆਨ
- ਮੁੜ ਨਸ਼ਿਆਂ ਦੇ ਸੇਵਨ ਦੀ ਰੋਕਥਾਮ
- ਸਦਮਾ ਏਕੀਕਰਣ
- ਸਿਹਤਮੰਦ ਰਿਸ਼ਤੇ
- ਸਵੈ-ਸੰਭਾਲ
- ਸ਼ੁਰੂਆਤੀ ਕਾਰਨਾਂ ਤੇ ਕੰਮ ਕਰਨਾ
- ਮੁਕਾਬਲਾ ਕਰਨ ਦੇ ਹੁਨਰ ਨੂੰ ਬਣਾਉਣਾ
ਇਸ ਸੇਵਾ ਤੱਕ ਕਿਵੇਂ ਪਹੁੰਚਣਾ ਹੈ
ਰੈਫਰਲ ਲੋੜੀਂਦੇ ਹਨ ਅਤੇ ਗਾਹਕ ਦੇ ਸਹਿਯੋਗ ਨਾਲ ਇੱਕ ਕਮਿਊਨਿਟੀ ਕੌਂਸਲਰ ਜਾਂ ਸਿਹਤ-ਸੰਭਾਲ ਪੇਸ਼ੇਵਰ ਦੁਆਰਾ ਪੂਰੇ ਕੀਤੇ ਜਾਂਦੇ ਹਨ। ਇੱਕ ਵਾਰ ਰੈਫਰਲ ਪ੍ਰਾਪਤ ਹੋਣ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਗਾਹਕ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਸੁਵਿਧਾ ਨਾਲ ਮੇਲ ਖਾਂਦੇ ਹਨ, ਇਸਦੀ ਸੰਪੂਰਨਤਾ ਲਈ ਸੈਂਟਰਲ ਐਡਿਕਸ਼ਨ ਇਨਟੇਕ ਟੀਮ (CAIT) ਕੰਨਕਰੰਟ ਡਿਸਆਰਡਰ ਕਾਉਂਸਲਰ ਦੁਆਰਾ ਸਮੀਖਿਆ ਕੀਤੀ ਜਾਂਦੀ ਹੈ ।
ਇਸ ਪ੍ਰੋਗਰਾਮ ਤੱਕ ਸੈਂਟਰਲ ਐਡਿਕਸ਼ਨ ਇਨਟੇਕ ਟੀਮ(CAIT) ਦੁਆਰਾ ਪਹੁੰਚ ਕਰੋ ।