Reception area at Foundry Richmond. There is a large rainbow Pride flag hung at the reception desk.

On this page

ਫਾਊਂਡਰੀ ਰਿਚਮੰਡ ਨੇ ਨੌਜਵਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ

ਇੱਕ ਅਸਥਾਈ ਥਾਂ 'ਤੇ ਸੇਵਾਵਾਂ ਪ੍ਰਦਾਨ ਕਰਨ ਤੋਂ ਬਾਅਦ, VCH ਨੇ 101-5811 Cooney Rd ਵਿਖੇ ਫਾਊਂਡਰੀ ਰਿਚਮੰਡ ਦੀ ਸਥਾਈ ਲੋਕੇਸ਼ਨ ਖੋਲ੍ਹੀ।  ਫਾਊਂਡਰੀ ਰਿਚਮੰਡ 12 ਤੋਂ 24 ਸਾਲ ਦੇ ਨੌਜਵਾਨਾਂ, ਅਤੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀਆਂ ਵਿਲੱਖਣ ਲੋੜਾਂ ਨੂੰ ਪੂਰਾ ਕਰਨ ਲਈ ਮੁਫਤ ਅਤੇ ਗੁਪਤ ਉਮਰ-ਅਨੁਕੂਲ ਸੇਵਾਵਾਂ ਪ੍ਰਦਾਨ ਕਰਦੀ ਹੈ, ਜਿਵੇਂ ਕਿ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਲਾਹ, ਡਾਕਟਰੀ ਸੇਵਾਵਾਂ, ਪੀਅਰ ਸੁਪੋਰਟ ਅਤੇ ਸਮਾਜਿਕ ਸੇਵਾਵਾਂ।

ਇਸ ਤੋਂ ਇਲਾਵਾ, ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਖੇਤਰ ਭਰ ਵਿੱਚ ਵਧੇਰੇ ਫਾਊਂਡਰੀ ਸੈਂਟਰਾਂ ਦੇ ਖੁੱਲਣ ਨਾਲ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ ਤੱਕ ਪਹੁੰਚ ਹੋਵੇਗੀ। ਇਹ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਦੇਖਭਾਲ ਦੀ ਇੱਕ ਵਿਆਪਕ ਪ੍ਰਣਾਲੀ ਬਣਾਉਣ ਲਈ ਬੀ ਸੀ ਦੇ ਰੋਡਮੈਪ, ਏ ਪਾਥਵੇ ਟੂ ਹੋਪ ਦਾ ਇੱਕ ਅਹਿਮ ਅੰਗ ਹੈ।

Entrance of Foundry Richmond located at 101-5811 Cooney Road

ਫਾਊਂਡਰੀ ਰਿਚਮੰਡ ਦਾ ਪ੍ਰਵੇਸ਼ ਦੁਆਰ, 101-5811 Cooney Rd. 'ਤੇ ਸਥਿਤ ਹੈ।

Reception area at Foundry Richmond. There is a large rainbow Pride flag hung at the reception desk.

12-24 ਸਾਲ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਸੁਆਗਤਯੋਗ, ਸੰਮਿਲਿਤ ਅਤੇ ਪਹੁੰਚਯੋਗ ਜਗ੍ਹਾ।

Client room at Foundry Richmond.

ਫਾਊਂਡਰੀ ਰਿਚਮੰਡ ਵਿਖੇ ਕਲਾਇੰਟ ਰੂਮ।

Child and Youth Mental Health Campaign Launch Event

“ਸਾਡੀ ਜ਼ਿੰਦਗੀ ਵਿਚ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਦੇ ਸੰਕੇਤਾਂ ਨੂੰ ਜਾਣਨ ਅਤੇ ਮਦਦ ਕਰਨ ਵਿਚ ਸਾਡੀ ਸਾਰਿਆਂ ਦੀ ਭੂਮਿਕਾ ਹੈ। ਨੌਜਵਾਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਮਦਦ ਮੰਗਣਾ ਸਹੀ ਹੈ,” VCH ਦੇ ਕਮਿਊਨਿਟੀ ਸਰਵਿਸਿਜ਼ ਦੇ ਵਾਈਸ ਪ੍ਰੈਜ਼ੀਡੈਂਟ, Yasmin Jetha ਨੇ ਕਿਹਾ। "ਇਹ ਮਹੱਤਵਪੂਰਨ ਹੈ ਕਿ ਅਸੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਬਾਰੇ ਗੱਲ ਕਰਨ ਅਤੇ ਪਰਿਵਾਰਾਂ, ਦੇਖਭਾਲ ਕਰਨ ਵਾਲਿਆਂ ਅਤੇ ਹੋਰ ਸ਼ਾਮਲ ਬਾਲਗਾਂ ਨੂੰ ਮਦਦ ਲਈ ਸਾਧਨਾਂ ਅਤੇ ਸਰੋਤਾਂ ਨਾਲ ਸਮਰੱਥ ਬਣਾਉਣ ਲਈ ਉਤਸ਼ਾਹਿਤ ਕਰੀਏ।"

Child deep in thought with illustrations representing common worries floating around their head

ਔਨ ਯੂਅਰ ਮਾਈਂਡ (On Your Mind): ਬੱਚਿਆਂ ਅਤੇ ਨੌਜਵਾਨਾਂ ਲਈ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ

ਵਿਸ਼ਵ ਮਾਨਸਿਕ ਸਿਹਤ ਦਿਵਸ (World Mental Health Day) 'ਤੇ, VCH ਨੇ ਔਨ ਯੂਅਰ ਮਾਈਂਡ (On Your Mind) ਨਾਂ ਦੀ, ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਜਨਤਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜੋ ਮਾਨਸਿਕ ਸਿਹਤ ਚੁਣੌਤੀਆਂ ਦੇ ਸ਼ੁਰੂਆਤੀ ਲੱਛਣਾਂ ਅਤੇ ਸੰਕੇਤਾਂ ਦੀ ਸ਼ੁਰੂਆਤੀ ਦਖਲਅੰਦਾਜ਼ੀ ਅਤੇ ਪਛਾਣ 'ਤੇ ਕੇਂਦਰਿਤ ਸੀ। ਇਸ ਨੇ VCH ਖੇਤਰ ਦੇ ਅੰਦਰ ਪੇਸ਼ ਕੀਤੀਆਂ ਜਾਂਦੀਆਂ ਸਹਾਇਤਾਵਾਂ ਅਤੇ ਸਰੋਤਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਇੰਡੀਜਨਸ ਲੋਕਾਂ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਅਤੇ ਟਰੌਮਾ ਇਨਫੌਰਮਡ ਪ੍ਰੋਗਰਾਮਾਂ (ਸਦਮੇ ਦੇ ਪ੍ਰਭਾਵ ਦੀ ਸਮਝ ਅਤੇ ਇਸ ਪ੍ਰਤੀ ਪਹੁੰਚ 'ਤੇ ਅਧਾਰਿਤ ਪ੍ਰੈਗਰਾਮ) ਅਤੇ ਸੇਵਾਵਾਂ ਸ਼ਾਮਲ ਹਨ। ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਜਾਣਕਾਰੀ, ਸੁਝਾਅ ਅਤੇ ਸਰੋਤਾਂ ਦਾ 11 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ VCH ਭਰ ਵਿੱਚ ਇੰਡੀਜਨਸ ਭਾਈਚਾਰਿਆਂ ਵਿੱਚ ਜਾਣਕਾਰੀ ਵੰਡੀ ਗਈ ਹੈ।

ਪਹਿਲੀ ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ (DTES) ਇਲਾਕੇ ਵਿੱਚ ਹਾਊਸਿੰਗ ਅਸਥਿਰਤਾ, ਮਾਨਸਿਕ ਅਤੇ ਸਰੀਰਕ-ਸਿਹਤ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਨੌਜਵਾਨਾਂ ਕੋਲ ਹੁਣ ਪਹਿਲੀ DTES ਯੂਥ ਆਊਟਰੀਚ ਟੀਮ ਦੀ ਸ਼ੁਰੂਆਤ ਨਾਲ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਧੇਰੇ ਅਤੇ ਬਿਹਤਰ ਸਹਾਇਤਾ ਤੱਕ ਪਹੁੰਚ ਹੈ। 

"ਇਸ ਪਹੁੰਚ ਵਿੱਚ ਨੌਜਵਾਨਾਂ ਦੁਆਰਾ ਯੋਗਦਾਨ ਪਾਇਆ ਗਿਆ ਹੈ," ਕਮਿਊਨਿਟੀ ਹੈਲਥ ਏਰੀਆ ਛੇ ਦੇ ਔਪ੍ਰੇਸ਼ਨਸ ਡਾਇਰੈਕਟਰ ਅਤੇ ਬਾਲਗਾਂ, ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਪ੍ਰੋਗਰਾਮ ਲੀਡ, Lizzy Ambler ਨੇ ਕਿਹਾ। "ਨੌਜਵਾਨਾਂ ਨੇ ਇਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਕਿ ਉਹ ਕਿਸ ਤਰ੍ਹਾਂ ਦੀ ਦੇਖਭਾਲ ਚਾਹੁੰਦੇ ਹਨ, ਅਤੇ ਇੱਕ ਅਜਿਹੀ ਜਗ੍ਹਾ ਦੀ ਬੇਨਤੀ ਕੀਤੀ ਜਿੱਥੇ ਉਹ ਉਦੋਂ ਜਾ ਸਕਣ ਜਦੋਂ ਉਹ ਹੋਰ ਸਹਾਇਤਾ ਚਾਹੁੰਦੇ ਹਨ।"  

ਇਹ ਨਵੀਂ ਪਹੁੰਚ ਡਾਊਨਟਾਊਨ ਈਸਟਸਾਈਡ ਵਿੱਚ 15-24 ਸਾਲ ਦੀ ਉਮਰ ਦੇ ਉਹਨਾਂ ਨੌਜਵਾਨਾਂ ਨੂੰ ਸੇਵਾਵਾਂ ਦੇਣ 'ਤੇ ਕੇਂਦਰਿਤ ਹੈ, ਜੋ ਬੇਘਰ ਹਨ ਜਾਂ ਜਿਨ੍ਹਾਂ ਨੂੰ ਬੇਘਰ ਹੋਣ ਦਾ ਜੋਖਮ ਹੈ, ਅਤੇ ਜੋ ਦੇਖਭਾਲ ਜਾਂ ਸਹਾਇਤਾ ਲਈ ਪਹੁੰਚ ਕਰਨ ਬਾਰੇ ਅਨਿਸ਼ਚਿਤ ਸੋਚ ਰੱਖਦੇ ਹਨ। ਜਿਨ੍ਹਾਂ ਨੌਜਵਾਨਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ, ਦੇਖਭਾਲ ਦੀ ਭਾਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਨਹੀਂ ਪਾਈ ਜਾਂਦੀ। ਆਊਟਰੀਚ ਸਟਾਫ ਉਹਨਾਂ ਕੋਲ ਜਾਂਦਾ ਹੈ ਅਤੇ ਤਾਲਮੇਲ ਅਤੇ ਵਿਸ਼ਵਾਸ ਬਣਾਉਣਾ ਸ਼ੁਰੂ ਕਰਦਾ ਹੈ, ਜਿਸ ਨਾਲ ਕੋਈ ਨੌਜਵਾਨ ਵਿਅਕਤੀ ਮਦਦ ਸਵੀਕਾਰ ਕਰ ਸਕੇ।

"ਪਹਿਲਾਂ ਅਸੀਂ ਦੇਖਦੇ ਹਾਂ ਕਿ ਅਸੀਂ ਉਹਨਾਂ ਦੇ ਆਸ-ਪਾਸ ਦੇ ਮਾਹੌਲ ਵਿੱਚ ਅਤੇ ਜਿੱਥੇ ਉਹ ਅਰਾਮਦੇਹ ਹਨ, ਉੱਥੇ ਉਹਨਾਂ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਾਂ," ਯੂਥ ਸਬਸਟੈਂਸ ਯੂਜ਼ ਸਰਵਿਸਿਜ਼ ਦੇ ਕਲੀਨਿਕਲ ਪਲਾਨਰ, Emily Giguere ਨੇ ਕਿਹਾ। "ਅਤੇ ਫਿਰ ਕਿਸੇ ਸਮੇਂ, ਹੋ ਸਕਦਾ ਹੈ ਕਿ ਉਹ ਇੱਥੇ ਪਾਉਲ ਸਟ੍ਰੀਟ 'ਤੇ ਸਾਡੀ ਆਊਟਰੀਚ ਸਪੇਸ ਵਿੱਚ ਆਉਣ, ਜਿੱਥੇ ਉਹ ਕਈ ਤਰ੍ਹਾਂ ਦੀ ਦੇਖਭਾਲ ਅਤੇ ਸਹਾਇਤਾ ਤੱਕ ਪਹੁੰਚ ਕਰ ਸਕਦੇ ਹਨ।"

Colourful mural at the Downtown Eastside Youth Outreach space at 786 Powell Street

ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ ਨੇ ਨੌਜਵਾਨਾਂ ਨੂੰ ਸਿਹਤ-ਸੰਭਾਲ ਸੇਵਾਵਾਂ ਨਾਲ ਜੋੜਨ ਲਈ ਇਲਾਕੇ ਵਿੱਚ ਜਗ੍ਹਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।

Murals by Indigenous artists in the Downtown Eastside Youth Outreach space at 786 Powell Street

ਦੇਖਭਾਲ ਪ੍ਰਾਪਤ ਕਰਨ ਵਾਲੇ ਲੋਕਾਂ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਅਤੇ ਸੁਆਗਤ ਕਰਨ ਵਾਲਾ ਮਾਹੌਲ ਬਣਾਉਣ ਲਈ ਥਾਂ ਦੇ ਆਲੇ-ਦੁਆਲੇ ਮਿਊਰਲ (ਕੰਧ ‘ਤੇ ਬਣਾਏ ਜਾਂਦੇ ਚਿੱਤਰ)ਦੇਖੇ ਜਾ ਸਕਦੇ ਹਨ।

Client room at the Downtown Eastside youth outreach space at 786 Powell Street.

786 Powell Street‘ਤੇ ਸਥਿਤ ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਸਪੇਸ ਦਾ ਕਲਾਇੰਟ ਰੂਮ।