The Indigenous Health Outreach team standing in front of a mural

VCH ਵਿਖੇ ਇੰਡੀਜਨਸ ਹੈਲਥ ਆਊਟਰੀਚ ਟੀਮ ਉਹਨਾਂ ਲੋਕਾਂ ਦੀ ਹਿਮਾਇਤ ਕਰਦੀ ਹੈ ਅਤੇ ਉਹਨਾਂ ਦੀ ਸਹਾਇਤਾ ਕਰਦੀ ਹੈ ਜੋ ਇੰਡੀਜਨਸ ਵਜੋਂ ਆਪਣੀ ਪਛਾਣ ਕਰਦੇ ਹਨ। ਇਸ ਵਿੱਚ ਉਹਨਾਂ ਨੂੰ ਸੱਭਿਆਚਾਰਕ ਸਹਾਇਤਾ ਅਤੇ ਸਿਹਤ ਸੇਵਾਵਾਂ ਨਾਲ ਜੋੜਨਾ ਸ਼ਾਮਲ ਹੈ, ਜਿਸ ਵਿੱਚ ਮੌਜੂਦਾ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਪ੍ਰੋਗਰਾਮ ਅਤੇ ਪ੍ਰਾਇਮਰੀ ਕੇਅਰ ਸ਼ਾਮਲ ਹਨ। ਛੇ ਇੰਡੀਜਨਸ ਕਲਚਰਲ ਪ੍ਰੈਕਟੀਸ਼ਨਰਾਂ ਦੀ ਮੌਜੂਦਾ ਟੀਮ ਅਪ੍ਰੈਲ 2023 ਤੋਂ ਇੰਡੀਜਨਸ ਲੋਕਾਂ ਨਾਲ ਆਊਟਰੀਚ ਅਤੇ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਸੰਬੰਧਾਂ ਦਾ ਨਿਰਮਾਣ ਕਰ ਰਹੀ ਹੈ। 

Doris Prest, ਟੀਮ ਦੇ ਨਾਲ ਇੱਕ ਇੰਡੀਜਨਸ ਕਲਚਰਲ ਪ੍ਰੈਕਟੀਸ਼ਨਰ, ਨੇ ਧਿਆਨ ਦਵਾਇਆ ਕਿ ਜਦੋਂ ਇੱਕ ਕੁਨੈਕਸ਼ਨ ਬਣਾਇਆ ਜਾਂਦਾ ਹੈ, ਇਹ ਜਸ਼ਨ ਮਨਾਉਣ ਦਾ ਇੱਕ ਪਲ ਹੁੰਦਾ ਹੈ। "ਇਹ ਦੁਨੀਆ ਦਾ ਸਭ ਤੋਂ ਵਧੀਆ ਦਿਨ ਹੈ," ਉਸਨੇ ਕਿਹਾ, ਅਤੇ ਇਹ ਵੀ ਕਿ ਟੀਮ ਗਾਹਕਾਂ ਨੂੰ ਸਿਸਟਮ ਤੱਕ ਪਹੁੰਚ ਕਰਨ ਵਿੱਚ ਮਾਰਗਦਰਸ਼ਨ ਦੇਣ ਵਿੱਚ ਸਹਿਯੋਗ ਅਤੇ ਮਦਦ ਕਰਨ ਲਈ ਮੌਜੂਦ ਹੈ। 

The Indigenous Health Outreach team standing in front of a mural

ਇੰਡੀਜੀਨਸ ਹੈਲਥ ਆਊਟਰੀਚ ਟੀਮ

ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ, ਟੀਮ ਨੇ ਦੇਖਭਾਲ ਦੇ ਹੋਰ ਪਹਿਲੂਆਂ ਲਈ ਰੈਫਰਲ ਦੇ ਨਾਲ 409 ਤੋਂ ਵੱਧ ਲੋਕਾਂ ਨੂੰ ਸੱਭਿਆਚਾਰਕ ਅਤੇ ਸੰਬੰਧਤ ਸਮਰੱਥਾ-ਅਧਾਰਿਤ ਦੇਖਭਾਲ ਪ੍ਰਦਾਨ ਕੀਤੀ ਹੈ।

“ਅਸਲ ਵਿੱਚ ਇਹ ਮੇਲ ਜੋੜ ਵਾਲੀ ਸੰਭਾਲ ਹੈ ਜੋ ਮਹੱਤਵਪੂਰਨ ਹੈ, ਜਿਸ ਵਿੱਚ ਲੋਕਾਂ ਨੂੰ ਸੁਣਿਆ, ਅਤੇ ਸਮਝਿਆ ਜਾਂਦਾ ਹੈ,” ਇੰਡੀਜਨਸ ਮਾਨਸਿਕ ਤੰਦਰੁਸਤੀ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ, ਅਤੇ ਭਾਈਚਾਰਕ ਸੇਵਾਵਾਂ ਦੇ ਡਾਇਰੈਕਟਰ, Dr. Lindsay Farrell, ਨੇ ਕਿਹਾ। "ਇੱਕ ਅਜਿਹੀ ਸੇਵਾ ਹੋਣਾ ਜੋ ਇੰਡੀਜਨਸ-ਅਗਵਾਈ ਵਾਲੀ ਹੈ ਅਤੇ ਜਿਸ ਵਿੱਚ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਅਭਿਆਸਾਂ ਦੁਆਰਾ ਯੋਗਦਾਨ ਪਾਇਆ ਜਾਂਦਾ ਹੈ, ਜਿਸ ਦੀ ਅਗਵਾਈ ਸਭਿਆਚਾਰ ‘ਤੇ ਅਧਾਰਿਤ ਹੈ ਅਤੇ ਇੱਕ ਮੇਲ ਜੋੜ ਵਾਲੀ ਸਮਰੱਥਾ ‘ਤੇ ਅਧਾਰਿਤ ਪਹੁੰਚ, ਉਸ ਆਬਾਦੀ ਲਈ ਮਹੱਤਵਪੂਰਨ ਹੈ ਜਿਸ ਨੂੰ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ।"

ਟੀਮ ਵਿੱਚ ਇੱਕ ਇੰਡੀਜਨਸ ਕਲਚਰਲ ਪ੍ਰੈਕਟਿਸ਼ਨਰ, Paulette Nyce, ਨੇ ਟੀਮ ਦੇ ਕੰਮ ਦੇ ਨਤੀਜਿਆਂ ਨੂੰ ਖੁਦ ਦੇਖਿਆ ਹੈ। “ਕੋਈ ਵਿਅਕਤੀ ਜੋ ਬਹੁਤ ਸ਼ਰਮੀਲਾ ਹੈ ਅਤੇ ਬਹੁਤਾ ਬੋਲਦਾ ਜਾਂ ਸਾਂਝਾ ਨਹੀਂ ਕਰਦਾ, ਪਿਛਲੇ ਹਫ਼ਤੇ ਪਹਿਲੀ ਵਾਰ ਮੇਰੇ ਕੋਲ ਆਇਆ। ਮੈਂ ਉਹਨਾਂ ਲੋਕਾਂ ਨੂੰ ਆਕਰਸ਼ਿਤ ਕਰ ਸਕਿਆ ਹਾਂ ਜੋ ਕਿਸੇ ਵੀ ਸਿਹਤ ਦੇਖਭਾਲ ਵਿੱਚ ਸ਼ਾਮਲ ਨਹੀਂ ਹੁੰਦੇ, ਉਹਨਾਂ ਨੂੰ ਪ੍ਰਾਇਮਰੀ ਕੇਅਰ ਦੁਆਰਾ ਦੇਖਿਆ ਜਾਂਦਾ ਹੈ ਅਤੇ ਉਹਨਾਂ ਨਾਲ ਚੈੱਕ-ਇਨ ਕਰਨ ਲਈ ਸੰਬੰਧਤ ਅਤੇ ਨਿਰੰਤਰ ਮੁਲਾਕਾਤਾਂ ਦੁਆਰਾ ਹੋਰ ਲੋੜਾਂ ਪੂਰੀਆਂ ਹੁੰਦੀਆਂ ਹਨ,” ਉਸਨੇ ਕਿਹਾ।