L-R: Leonie Streeter (Tsleil-Waututh Nation), Sierra Roberts (VCH), Dr. Anis Lakha (VCH), and Andrea Aleck (Tsleil-Waututh Nation) receiving the Quality Awards.

ਇੰਡੀਜਨਸ ਲੋਕ ਪੈਲੀਏਟਿਵ ਦੇਖਭਾਲ ਤੱਕ ਪਹੁੰਚ ਕਰਦੇ ਸਮੇਂ ਰੁਕਾਵਟਾਂ ਦਾ ਅਨੁਭਵ ਕਰ ਸਕਦੇ ਹਨ, ਜਿਸ ਵਿੱਚ ਨਾਕਾਫੀ ਦੇਖਭਾਲ ਤਾਲਮੇਲ, ਸਿਹਤ-ਸੰਭਾਲ ਥਾਂਵਾਂ ਵਿਚਕਾਰ ਮਾੜੀ ਤਬਦੀਲੀ ਅਤੇ ਫਰਸਟ ਨੇਸ਼ਨਜ਼ ਕਮਿਊਨਿਟੀਆਂ ਵਿੱਚ ਪੈਲੀਏਟਿਵ ਦੇਖਭਾਲ ਸੇਵਾਵਾਂ ਤੱਕ ਸੀਮਤ ਪਹੁੰਚ ਸ਼ਾਮਲ ਹੈ। ਨਸਲਵਾਦ ਅਤੇ ਵਿਤਕਰੇ ਦੇ ਤਜਰਬਿਆਂ ਤੋਂ ਪੈਦਾ ਹੋਈ ਸਿਹਤ ਪ੍ਰਣਾਲੀ ਦਾ ਡਰ ਅਤੇ ਅਵਿਸ਼ਵਾਸ ਵੀ ਹੈ।

ਦੇਖਭਾਲ ਸੰਬੰਧੀ ਗੱਲਬਾਤ ਛੇਤੀ ਕਰਨ ਨਾਲ ਮਰੀਜ਼ ਅਤੇ ਦੇਖਭਾਲ ਪ੍ਰਦਾਤਾ ਮਿਲ ਕੇ ਯੋਜਨਾ ਬਣਾ ਪਾਉਂਦੇ ਹਨ ਤਾਂ ਜੋ ਅੰਤਿਮ ਇੱਛਾਵਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਇਸ ਨਾਲ ਉੱਚ ਗੁਣਵੱਤਾ ਵਾਲੀ ਪੈਲੀਏਟਿਵ ਦੇਖਭਾਲ ਪ੍ਰਦਾਨ ਕੀਤੀ ਜਾ ਸਕਦੀ ਹੈ, ਅਤੇ ਇਹ ਵਿਅਕਤੀਆਂ ਨੂੰ ਆਪਣੀ ਦੇਖਭਾਲ ਦੀ ਅਜਿਹੇ ਤਰੀਕੇ ਨਾਲ ਅਗਵਾਈ ਕਰਨ ਲਈ ਸਮਰੱਥ  ਕਰਦਾ ਹੈ ਜੋ ਉਹਨਾਂ ਦੀਆਂ ਕਦਰਾਂ-ਕੀਮਤਾਂ ਅਤੇ ਤਰਜੀਹਾਂ ਨੂੰ ਦਰਸਾਉਂਦਾ ਹੈ, ਅਤੇ ਪੈਲੀਏਟਿਵ ਦੇਖਭਾਲ ਪੇਸ਼ੇਵਰਾਂ ਨੂੰ ਇਹਨਾਂ ਇੱਛਾਵਾਂ ਦਾ ਸਮਰਥਨ ਕਰਨ ਲਈ ਗਿਆਨ ਪ੍ਰਦਾਨ ਕਰਦੀ ਹੈ। 

ਟੂ-ਆਈਡ ਸੀਇੰਗ (Two-Eyed Seeing) ਇੰਡੀਜਨਸ ਪੈਲੀਏਟਿਵ ਕੇਅਰ ਪ੍ਰੋਜੈਕਟਾਂ ਦੀ ਬੁਨਿਆਦ ਹੈ, ਜੋ ਕਿ VCH ਦੀ ਨੌਰਥ ਸ਼ੋਰ ਪੈਲੀਏਟਿਵ ਕੇਅਰ ਟੀਮ ਅਤੇ Tsleil-Waututh ਵਿਚਕਾਰ ਇੱਕ ਸਾਂਝੇਦਾਰੀ ਹੈ ਤਾਂ ਜੋ ਇਸ ਖੇਤਰ ਵਿੱਚ ਇੰਡੀਜਨਸ ਲੋਕਾਂ ਲਈ ਅਤੇ ਉਹਨਾਂ ਦੇ ਨਾਲ ਪੈਲੀਏਟਿਵ ਦੇਖਭਾਲ ਸੇਵਾਵਾਂ ਵਿੱਚ ਸੁਧਾਰ ਕੀਤਾ ਜਾ ਸਕੇ।  

ਟੂ-ਆਈਡ ਸੀਇੰਗ ਕੀ ਹੈ?

Tsleil-Waututh Nation ਟੂ-ਆਈਡ ਸੀਇੰਗ ਨੂੰ ਇੱਕ ਅਜਿਹੀ ਪਹੁੰਚ ਵਜੋਂ ਪਰਿਭਾਸ਼ਿਤ ਕਰਦਾ ਹੈ ਜਿਸ ਵਿੱਚ ਲੋਕ ਇੱਕ ਇੰਡੀਜਨਸ ਅਤੇ ਪੱਛਮੀ ਦ੍ਰਿਸ਼ਟੀਕੋਣ ਨੂੰ ਇੱਕੋ ਸਮੇਂ ‘ਤੇ ਦੇਖਣ ਲਈ ਇਕੱਠੇ ਹੁੰਦੇ ਹਨ।

“ਇਹ ਸਿਰਫ ਪ੍ਰਮਾਣਿਕ ਭਾਈਵਾਲੀ ਦੁਆਰਾ ਹੈ ਕਿ ਅਸੀਂ, ਨੇਸ਼ਨ ਅਤੇ ਸਿਹਤ ਅਥਾਰਟੀ ਟੀਮਾਂ, ਕਮਿਊਨਿਟੀ ਮੈਂਬਰਾਂ ਨੂੰ ਕਿਸੇ ਵੀ ਪੱਧਰ ਅਤੇ ਦੇਖਭਾਲ ਨਿਰੰਤਰਤਾ ਵਿੱਚ ਉੱਚ-ਗੁਣਵੱਤਾ, ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਪੈਲੀਏਟਿਵ ਦੇਖਭਾਲ ਪ੍ਰਦਾਨ ਕਰਨ ਲਈ ਇਕੱਠੇ ਸਫ਼ਰ ਕਰ ਸਕਦੇ ਹਾਂ,” VCH ਦੇ ਇੰਡੀਜਨਸ ਪੈਲੀਏਟਿਵ ਕੇਅਰ ਪ੍ਰੋਜੈਕਟਸ ਅਤੇ ਨੌਰਥ ਸ਼ੋਰ ਪੈਲੀਏਟਿਵ ਕੇਅਰ ਪ੍ਰੋਗਰਾਮ ਲਈ ਪ੍ਰੋਜੈਕਟ ਮੈਨੇਜਰ, Sierra Roberts ਨੇ ਕਿਹਾ। 

Tsleil-Waututh Nation ਅਤੇ VCH ਨੇ ਪੈਲੀਏਟਿਵ ਦੇਖਭਾਲ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਕਮੀਆਂ, ਰੁਕਾਵਟਾਂ ਅਤੇ ਤਰਜੀਹਾਂ ਦੀ ਪਛਾਣ ਕੀਤੀ ਅਤੇ ਫਿਰ VCH ਅਤੇ Tsleil-Waututh Nation ਸਰੋਤਾਂ ਨੂੰ ਏਕੀਕ੍ਰਿਤ ਕਰਨ ਦੀ ਯੋਜਨਾ ਬਣਾਈ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਅੰਤਮ ਯਾਤਰਾ ਵਿੱਚ ਸਹਾਇਤਾ ਦਿੱਤੀ ਜਾ ਸਕੇ।   ਦੇਖਭਾਲ ਬਾਰੇ ਗੱਲਬਾਤ ਦੇ ਟੀਚੇ ਕਲਾਇੰਟ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਗੱਲ 'ਤੇ ਵਿਚਾਰ ਕਰਨ ਅਤੇ ਖਿਆਲ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ ਕਿ ਉਨ੍ਹਾਂ ਦੀ ਦੇਖਭਾਲ ਲਈ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਕੀ ਹੈ, ਜਿਸ ਵਿੱਚ ਸੱਭਿਆਚਾਰਕ ਪ੍ਰੋਟੋਕੋਲ ਅਤੇ ਪਰਿਵਾਰਕ ਪਰੰਪਰਾਵਾਂ ਸ਼ਾਮਲ ਹਨ।

“ਅਸੀਂ ਆਪਣੇ ਪੁਰਖਿਆਂ ਅਤੇ ਬਜ਼ੁਰਗਾਂ ਦੀਆਂ ਆਵਾਜ਼ਾਂ ਸੁਣਦੇ ਹਾਂ ਅਤੇ ਗਿਆਨ ਰੱਖਿਅਕਾਂ ਦੁਆਰਾ ਉਸ ਚੀਜ਼ ਨੂੰ ਮੁੜ ਪ੍ਰਾਪਤ ਕਰਨ ਲਈ ਮਾਰਗ ਦਰਸ਼ਨ ਕਰਦੇ ਹਾਂ ਜੋ Tsleil-Waututh Nation ਲੋਕਾਂ ਵਜੋਂ ਸਾਡਾ ਹੱਕ ਹੈ,” Tsleil-Waututh Nation ਦੇ ਹੈਲਥ ਅਤੇ ਵੈਲਨੇਸ ਦੇ ਨੈਸ਼ਨਲ ਡਾਇਰੈਕਟਰ, Andrea Aleck ਨੇ ਕਿਹਾ। ”ਇਸ ਅਧਿਆਤਮਿਕ ਮਾਰਗਦਰਸ਼ਨ ਅਤੇ ਪੁਰਖਿਆਂ ਦੀ ਮੌਜੂਦਗੀ ਨਾਲ ਹੀ ਅਸੀਂ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਇਹ ਯਕੀਨੀ ਬਣਾਉਂਦੇ ਹਾਂ ਕਿ ਸਾਡੀਆਂ ਪੈਲੀਏਟਿਵ ਦੇਖਭਾਲ ਸੇਵਾਵਾਂ ਵਿੱਚ ਸਾਡੇ ਜਾਣਨ ਅਤੇ ਹੋਣ ਦੇ ਇੰਡੀਜਨਸ ਤਰੀਕਿਆਂ ਦੁਆਰਾ ਸੱਭਿਆਚਾਰਕ ਅਤੇ ਅਧਿਆਤਮਿਕ ਤੌਰ 'ਤੇ ਯੋਗਦਾਨ ਪਾਇਆ ਜਾਵੇ।“

L-R: Leonie Streeter (Tsleil-Waututh Nation), Sierra Roberts (VCH), Dr. Anis Lakha (VCH), and Andrea Aleck (Tsleil-Waututh Nation) receiving the Quality Awards.

ਇਕੱਠੇ ਮਿਲ ਕੇ, Tsleil-Waututh Nation ਅਤੇ VCH ਨੇ ਕਮਿਊਨਿਟੀ ਮੈਂਬਰਾਂ ਨੂੰ ਉੱਚ-ਗੁਣਵੱਤਾ, ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਪੈਲੀਏਟਿਵ ਦੇਖਭਾਲ ਪ੍ਰਦਾਨ ਕਰਨ ਲਈ ਉਹਨਾਂ ਦੇ ਕੰਮ ਲਈ "ਜੀਵਨ ਵਿੱਚ ਤਬਦੀਲੀ ਦਾ ਮੁਕਾਬਲਾ" (Coping with Transition from Life) ਸ਼੍ਰੇਣੀ ਵਿੱਚ 2023 ਬੀ ਸੀ ਕੁਆਲਿਟੀ ਅਵਾਰਡ ਪ੍ਰਾਪਤ ਕੀਤਾ। ਖੱਬੇ ਤੋਂ ਸੱਜੇ: Leonie Streeter (Tsleil-Waututh Nation), Sierra Roberts (VCH), Dr. Anis Lakha (VCH), and Andrea Aleck (Tsleil-Waututh Nation) ਕੁਆਲਿਟੀ ਅਵਾਰਡ ਲੈਂਦੇ ਹੋਏ।