A food service staff member bringing a seated patient their meal in a hospital room.

ਡਿਪਾਰਟਮੈਂਟ ਔਫ ਐਨੱਸਥੀਸੀਆ ਨੂੰ ਵੈਨਕੂਵਰ ਫਿਜ਼ੀਸ਼ੀਅਨ ਸਟਾਫ ਐਸੋਸੀਏਸ਼ਨ ਤੋਂ ਗ੍ਰਾਂਟ ਮਿਲਣ ਤੋਂ ਬਾਅਦ, ਡਾਕਟਰਾਂ ਦੀ ਇੱਕ ਕਮੇਟੀ ਨੇ ਮਰੀਜ਼ਾਂ ਦੀ ਉੱਚ ਗੁਣਵੱਤਾ ਵਾਲੀ ਸੰਭਾਲ ਨੂੰ ਬਰਕਰਾਰ ਰੱਖਦੇ ਹੋਏ VCH ਦੇ ਵਾਤਾਵਰਨ ਉੱਤੇ ਪ੍ਰਭਾਵ ਨੂੰ ਘਟਾਉਣ ਦੇ ਮੌਕਿਆਂ ਦੀ ਭਾਲ ਕੀਤੀ।

ਪਹਿਲਾਂ, ਉਹਨਾਂ ਨੇ ਵੈਨਕੂਵਰ ਜਨਰਲ ਹਸਪਤਾਲ (VGH) ਵਿੱਚ ਡੇਸਫਲੂਰੇਨ (desflurane) ਨੂੰ ਖਤਮ ਕੀਤਾ, ਜੋ ਕਿ ਆਮ ਤੌਰ 'ਤੇ ਬਾਲਗਾਂ ਵਿੱਚ ਇਨਪੇਸ਼ੈਂਟ ਅਤੇ ਆਊਟਪੇਸ਼ੈਂਟ ਸਰਜਰੀ ਲਈ ਵਰਤੀ ਜਾਣ ਵਾਲੀ ਬੇਹੋਸ਼ ਕਰਨ ਵਾਲੀ ਗੈਸ ਹੈ। ਡੇਸਫਲੂਰੇਨ ਦਾ ਗਲੋਬਲ ਵਾਰਮਿੰਗ ਪ੍ਰਭਾਵ ਕਾਰਬਨ ਡਾਈਆਕਸਾਈਡ ਨਾਲੋਂ 2,500 ਗੁਣਾ ਵੱਧ ਹੈ ਅਤੇ ਸਾਹ ਰਾਹੀਂ ਅੰਦਰ ਜਾਣ ਵਾਲੀਆਂ ਬੇਹੋਸ਼ ਕਰਨ ਵਾਲੀਆਂ ਹੋਰ ਗੈਸਾਂ ਨਾਲੋਂ 26 ਗੁਣਾ ਜ਼ਿਆਦਾ ਮਾੜਾ ਹੈ। VCH ਵਿਖੇ ਇੱਕ ਸਰਜਨ ਅਤੇ ਪਲੈਨੇਟਰੀ ਹੈਲਥ ਦੇ ਖੇਤਰੀ ਮੈਡੀਕਲ ਡਾਇਰੈਕਟਰ, Dr. Andrea MacNeill, ਨੇ ਦਿਖਾਇਆ ਕਿ ਹਸਪਤਾਲ ਵਿੱਚ ਡੇਸਫਲੂਰੇਨ ਦੀ ਵਰਤੋਂ ਦਾ ਸਾਰੇ ਓਪਰੇਟਿੰਗ ਰੂਮ ਦੀਆਂ ਊਰਜਾ ਲੋੜਾਂ ਅਤੇ ਖਪਤਯੋਗ ਸਮੱਗਰੀਆਂ ਦੇ ਜੋੜ ਨਾਲੋਂ ਗਲੋਬਲ ਵਾਰਮਿੰਗ ‘ਤੇ ਜ਼ਿਆਦਾ ਵੱਡਾ ਪ੍ਰਭਾਵ ਸੀ।   VGH ਦੀ ਅਨੱਸਥੀਸੀਆ ਟੀਮ ਨੇ ਤੇਜ਼ੀ ਨਾਲ ਕੰਮ ਕੀਤਾ ਅਤੇ ਡੇਸਫਲੂਰੇਨ ਦੀ ਵਰਤੋਂ ਬੰਦ ਕਰ ਦਿੱਤੀ।

ਕਮੇਟੀ ਨਾਈਟਰਸ ਔਕਸਾਈਡ (nitrous oxide) ਦੀ ਵਰਤੋਂ ਨੂੰ ਵੀ ਘਟਾਉਣਾ ਚਾਹੁੰਦੀ ਸੀ, ਜਿਸ ਨੂੰ "ਲਾਫਿੰਗ ਗੈਸ" ਵੀ ਕਿਹਾ ਜਾਂਦਾ ਹੈ। ਇਸ ਨੂੰ ਹੱਲ ਕਰਨ ਲਈ, ਕਮੇਟੀ ਨੇ VGH ਵਿਖੇ ਮੌਜੂਦਾ ਪਾਈਪਡ-ਇਨ ਨੈੱਟਵਰਕ ਨੂੰ ਇੱਕ ਛੋਟੀ ਸਥਾਨਕ ਸਪਲਾਈ ਨਾਲ ਬਦਲ ਦਿੱਤਾ। ਇਸ ਕਦਮ ਦਾ ਵਿਆਪਕ ਤੌਰ 'ਤੇ ਸਮਰਥਨ ਕੀਤਾ ਗਿਆ ਸੀ ਅਤੇ ਇਸਦਾ ਪ੍ਰਭਾਵ ਸਾਲਾਨਾ 57 ਕਾਰਾਂ ਨੂੰ ਸੜਕ ਤੋਂ ਹਟਾਉਣ ਦੇ ਬਰਾਬਰ ਹੈ।

"ਮੈਂ ਕਿਸੇ ਵੀ ਸਿਹਤ-ਸੰਭਾਲ ਪ੍ਰਦਾਤਾ ਨੂੰ ਨਹੀਂ ਮਿਲਿਆ ਜੋ ਸਾਡੇ ਕੰਮ ਦੇ ਕਾਰਨ ਵਾਤਾਵਰਨ ਦੇ ਪ੍ਰਭਾਵ ਤੋਂ ਨਿਰਾਸ਼ ਨਾ ਹੋਏ ਹੋਣ,"  ਨਾਈਟਰਸ ਔਕਸਾਈਡ ਪ੍ਰੋਜੈਕਟ 'ਤੇ ਕੰਮ ਕਰ ਰਹੇ Dr. Stewart Brown ਨੇ ਕਿਹਾ। "ਜਿੱਥੇ ਅਸੀਂ ਇਸ ਨੂੰ ਸੁਧਾਰਨ ਦੇ ਤਰੀਕੇ ਲੱਭ ਸਕਦੇ ਹਾਂ, ਉੱਥੇ ਸਮਰਥਨ ਸ਼ਾਨਦਾਰ ਹੈ।" 

ਗ੍ਰਹਿ ਦੀ ਤੰਦਰੁਸਤੀ ਕੀ ਹੈ?

ਗ੍ਰਹਿ ਦੀ ਤੰਦਰੁਸਤੀ ਇਹ ਵਿਚਾਰ ਹੈ ਕਿ ਮਨੁੱਖੀ ਸਿਹਤ ਇੱਕ ਸਿਹਤਮੰਦ ਵਾਤਾਵਰਨ 'ਤੇ ਨਿਰਭਰ ਕਰਦੀ ਹੈ। ਦੂਜੇ ਸ਼ਬਦਾਂ ਵਿੱਚ, ਸਾਡੀ ਤੰਦਰੁਸਤੀ ਸਾਫ਼ ਹਵਾ, ਸਾਫ਼ ਪਾਣੀ, ਸਾਫ਼ ਮਿੱਟੀ ਅਤੇ ਸਥਿਰ ਮਾਹੌਲ 'ਤੇ ਨਿਰਭਰ ਕਰਦੀ ਹੈ। ਜਲਵਾਯੂ ਤਬਦੀਲੀ ਇਹਨਾਂ ਚੀਜ਼ਾਂ ਨੂੰ ਖਤਰੇ ਵਿੱਚ ਪਾਉਂਦੀ ਹੈ, ਅਤੇ ਇਹਨਾਂ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ ਜਾਂ ਪ੍ਰਫੁੱਲਤ ਨਹੀਂ ਹੋ ਸਕਦੇ।

ਇੱਕ ਹੋਰ VCH ਪਹਿਲਕਦਮੀ VGH ਵਿਖੇ ਇੱਕ ਨਵੇਂ ਗ੍ਰਹਿ ਤੰਦਰੁਸਤੀ ਕੇਂਦਰਿਤ ਮੈਨਿਊ (ਭੋਜਨ ਸੂਚੀ) ਦੇ ਨਾਲ ਇਸਦੇ ਵਾਤਾਵਰਨ ਸੰਬੰਧੀ ਪ੍ਰਭਾਵ ਨੂੰ ਸੀਮਤ ਕਰ ਰਹੀ ਹੈ। ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ (UBC) ਵਿੱਚ ਸਰਜੀਕਲ ਰੈਜ਼ੀਡੈਂਟ ਤੇ ਰੀਸੋਰਸਿਜ਼, ਇੰਵਾਇਰਨਮੈਂਟ ਅਤੇ ਸਸਟੇਨੇਬਿਲਿਟੀ ਵਿੱਚ PhD ਵਿਦਿਆਰਥੀ, Dr. Annie Lalande, ਅਤੇ VCH ਵਿਖੇ ਡਾਇਰੈਕਟਰ, ਫੂਡ ਸਰਵਿਸ ਟਰਾਂਸਫਾਰਮੇਸ਼ਨ ਅਤੇ ਸਟ੍ਰੈਟਜਿਕ ਪ੍ਰੋਜੈਕਟਸ, Tiffany Chiang ਨੇ 2023 ਵਿੱਚ, ਫੂਡ ਸਰਵਿਸ ਸਟਾਫ, ਡਾਇਟੀਸ਼ੀਅਨ, ਕਲਿਨੀਸ਼ੀਅਨ ਅਤੇ ਗ੍ਰਹਿ ਤੰਦਰੁਸਤੀ ਦੇ ਮਾਹਰਾਂ ਨੂੰ ਮੈਨਿਊ ਆਈਟਮਾਂ ਨੂੰ ਵਿਕਸਤ ਕਰਨ ਵਿੱਚ ਮਾਹਰ, ਮਸ਼ਹੂਰ ਸ਼ੈੱਫ ਅਤੇ ਸਸਟੇਨੇਬਲ ਫੂਡ ਚੈਂਪੀਅਨ, Ned Bell ਦੇ ਨਾਲ ਕੰਮ ਕਰਨ ਲਈ ਇਕੱਠਾ ਕੀਤਾ।  ਮਰੀਜ਼ਾਂ ਨੂੰ ਵਿਕਲਪਾਂ ਦੀ ਵਿਭਿੰਨਤਾ ਦੀ ਪੇਸ਼ਕਸ਼ ਕਰਨ ਲਈ 20 ਤੋਂ ਵੱਧ ਨਵੀਆਂ ਮੈਨਿਊ ਆਈਟਮਾਂ ਵਿਕਸਿਤ ਕੀਤੀਆਂ ਗਈਆਂ ਹਨ, ਅਤੇ ਮਰੀਜ਼ਾਂ ਦੀਆਂ ਤਰਜੀਹਾਂ ਅਤੇ ਵਾਤਾਵਰਨ ‘ਤੇ ਘੱਟ ਪ੍ਰਭਾਵਾਂ ਵਾਲੇ ਤੱਤਾਂ ਨੂੰ ਸ਼ਾਮਲ ਕੀਤਾ ਗਿਆ ਹੈ।

Steelhead trout with tomato miso dressing on a white plate on a serving tray

ਪੋਸ਼ਣ ਬੀਮਾਰੀ ਅਤੇ ਸੱਟ ਤੋਂ ਠੀਕ ਹੋਣ ਦਾ ਇੱਕ ਜ਼ਰੂਰੀ ਹਿੱਸਾ ਹੈ, ਅਤੇ ਚੰਗਾ ਭੋਜਨ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਰਾਮ ਪ੍ਰਦਾਨ ਕਰ ਸਕਦਾ ਹੈ। ਚੁਣੀਆਂ ਗਈਆਂ ਸਮੱਗਰੀਆਂ ਸਾਡੇ ਗ੍ਰਹਿ ਦੀ ਤੰਦਰੁਸਤੀ 'ਤੇ ਵੀ ਅਸਰ ਪਾ ਸਕਦੀਆਂ ਹਨ। ਭੋਜਨ ਦੀ ਨਵੀਂ ਸੂਚੀ ਵੱਖ-ਵੱਖ ਭਾਈਚਾਰਿਆਂ ਅਤੇ ਮਰੀਜ਼ਾਂ ਨੂੰ ਦਰਸਾਉਣ ਲਈ ਵਧੇਰੇ ਪੌਦਿਆਂ ‘ਤੇ ਅਧਾਰਿਤ ਪ੍ਰੋਟੀਨ ਸਰੋਤ ਅਤੇ ਭੋਜਨ ਅਤੇ ਸੁਆਦਾਂ ਦੀਆਂ ਵਧੇਰੇ ਕਿਸਮਾਂ ਦੀ ਪੇਸ਼ਕਸ਼ ਕਰਦੀ ਹੈ। ਸਥਿਰਤਾ 'ਤੇ ਅਟੱਲ ਨਜ਼ਰ ਦੇ ਨਾਲ, ਇਹ ਮੈਨਿਊ ਭੋਜਨ ਦੀ ਰਹਿੰਦ-ਖੂੰਹਦ ਨੂੰ ਘਟਾਉਣ, ਮਰੀਜ਼ਾਂ ਦੀ ਸੰਤੁਸ਼ਟੀ ਨੂੰ ਵਧਾਉਣ ਅਤੇ ਸਿਹਤਮੰਦ, ਵਾਤਾਵਰਨਕ ਤੌਰ 'ਤੇ ਜ਼ਿੰਮੇਵਾਰ ਅਭਿਆਸਾਂ ਲਈ ਇੱਕ ਯੋਜਨਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।