Three Indigenous Patient Navigators walking down a hallway at Vancouver General Hospital

13 ਇੰਡੀਜਨਸ ਪੇਸ਼ੈਂਟ ਨੈਵੀਗੇਟਰਾਂ ਦੁਆਰਾ ਸਹਾਇਤਾ ਪ੍ਰਦਾਨ ਕਰਨ ਦੇ ਨਾਲ, ਦੇਖਭਾਲ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਸੰਖਿਆ ਪਿਛਲੇ ਤਿੰਨ ਸਾਲਾਂ ਵਿੱਚ ਸਾਲਾਨਾ ਦੁੱਗਣੀ ਤੋਂ ਵੱਧ ਹੋ ਗਈ ਹੈ ਅਤੇ ਲਗਾਤਾਰ ਵਧ ਰਹੀ ਹੈ। ਪਿਛਲੇ ਸਾਲ, IPNs ਨੇ ਦਾਖਲ ਮਰੀਜ਼ਾਂ ਦੇ ਠਹਿਰਨ ਦੌਰਾਨ 3,600 ਤੋਂ ਵੱਧ ਇੰਡੀਜਨਸ ਵਿਅਕਤੀਆਂ ਨੂੰ ਸਹਿਯੋਗ ਦਿੱਤਾ।

IPNs ਸੰਮਲਿਤ ਦੇਖਭਾਲ ਵਿੱਚ ਮਦਦ ਕਰਦੇ ਹਨ ਅਤੇ ਮਰੀਜ਼ਾਂ ਅਤੇ ਪਰਿਵਾਰਾਂ ਵਿੱਚ ਸੱਭਿਆਚਾਰਕ ਸੁਰੱਖਿਆ ਅਤੇ ਤੰਦਰੁਸਤੀ ਦੀ ਭਾਵਨਾ ਪੈਦਾ ਕਰਦੇ ਹਨ। IPN ਮਰੀਜ਼ ਦੀਆਂ ਲੋੜਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਬਜ਼ੁਰਗਾਂ ਅਤੇ ਰਸਮੀ ਥਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਉਹ ਮਰੀਜ਼ਾਂ ਅਤੇ ਪਰਿਵਾਰਾਂ ਦੀ ਸਿਹਤ-ਸੰਭਾਲ ਪ੍ਰਣਾਲੀ ਵਿੱਚ ਪਹੁੰਚ ਕਰਨ ਵਿੱਚ ਮਾਰਗਦਰਸ਼ਨ ਦੇਣ ਵਿੱਚ ਸਹਾਇਤਾ ਕਰਨ ਅਤੇ ਸਿਹਤ-ਸੰਭਾਲ ਟੀਮਾਂ ਨਾਲ ਸੰਬੰਧ ਬਣਾਉਣ ਵਿੱਚ ਮਦਦ ਕਰਦੇ ਹਨ, ਇੰਡੀਜਨਸ ਸਿਹਤ ਨੀਤੀਆਂ, ਅਭਿਆਸਾਂ ਅਤੇ ਵਿਸ਼ਵਾਸਾਂ ਨੂੰ ਲਾਗੂ ਕਰਨ ਲਈ ਸਮਝ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਨ। IPNs ਇੰਡੀਜਨਸ ਪੇਸ਼ੈਂਟ ਐਕਸੀਪੀਰੀਐਂਸ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ ਅਤੇ ਕੁਆਲਿਟੀ ਪ੍ਰੋਗਰਾਮ (Indigenous Patient Experience and Professional Practice and Quality program) ਦੇ ਬੇਮਿਸਾਲ ਕੰਮ ਦਾ ਹਿੱਸਾ ਹਨ।

"ਮੈਨੂੰ ਇਸ ਗੱਲ 'ਤੇ ਬਹੁਤ ਮਾਣ ਹੈ ਕਿ ਇਹ ਛੋਟੀ ਟੀਮ ਇੰਡੀਜਨਸ ਮਰੀਜ਼ਾਂ ਅਤੇ ਪਰਿਵਾਰਾਂ ਲਈ ਕੀ ਕਰਦੀ ਹੈ," ਇੰਡੀਜਨਸ ਪੇਸ਼ੈਂਟ ਐਕਸੀਪੀਰੀਐਂਸ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ ਅਤੇ ਕੁਆਲਿਟੀ ਪ੍ਰੋਗਰਾਮ ਦੇ ਮੈਨੇਜਰ Kelly Ball ਨੇ ਕਿਹਾ। “IPNs ਦਾ ਸਭ ਤੋਂ ਵੱਡਾ ਦਿਲ ਹੁੰਦਾ ਹਨ ਅਤੇ ਸੁਰੱਖਿਅਤ, ਗੁਣਵੱਤਾ ਵਾਲੀ ਸਿਹਤ ਸੰਭਾਲ ਲਈ ਉਹਨਾਂ ਦਾ ਉਤਸ਼ਾਹ ਪ੍ਰੇਰਣਾਦਾਇਕ ਹੁੰਦਾ ਹੈ। ਸਾਡੇ ਖੇਤਰ ਤੋਂ ਵੀ ਪਰੇ, ਉਹ ਉਹਨਾਂ ਮਰੀਜ਼ਾਂ ਦੀ ਦੇਖਭਾਲ ਦਾ ਤਾਲਮੇਲ ਕਰਦੇ ਹਨ ਜੋ ਸੂਬੇ ਦੇ ਦੂਜੇ ਹਿੱਸਿਆਂ ਅਤੇ ਇੱਥੋਂ ਤੱਕ ਕਿ ਕੈਨੇਡਾ ਭਰ ਤੋਂ VCH ਵਿੱਚ ਆਉਂਦੇ ਹਨ।

ਇੰਡੀਜਨਸ ਪੇਸ਼ੈਂਟ ਨੈਵੀਗੇਟਰਾਂ ਵਾਲੀਆਂ ਲੋਕੇਸ਼ਨਾਂ

  • ਵੈਨਕੂਵਰ ਜਨਰਲ ਹਸਪਤਾਲ (Vancouver General Hospital)
  • G.F. ਸਟਰੌਂਗ ਰਿਹੈਬਿਲਟੇਸ਼ਨ ਸੈਂਟਰ
  • ਜਾਰਜ ਪੀਅਰਸਨ ਸੈਂਟਰ
  • ਲਾਇਨਜ਼ ਗੇਟ ਹਸਪਤਾਲ
  • ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (UBC) ਹਸਪਤਾਲ
  • ਰਿਚਮੰਡ ਹਸਪਤਾਲ
  • ਸੀਸ਼ੈੱਲ ਹਸਪਤਾਲ
  • qathet ਜਨਰਲ ਹਸਪਤਾਲ
  • ਬੈਲਾ ਕੂਲਾ ਜਨਰਲ ਹਸਪਤਾਲ
  • ƛ̓uxválásu̓ilas Heiltsuk Hospital