Exterior of the new Dogwood Care Home in South Vancouver with house posts designed by artists Brent Sparrow and Thomas Cannell

ਲੌਂਗ-ਟਰਮ ਕੇਅਰ ਵਿੱਚ ਵਧੇਰੇ ਪ੍ਰਾਈਵੇਟ ਕਮਰੇ ਪ੍ਰਦਾਨ ਕਰਨ ਲਈ ਸੂਬਾਈ ਮੈਨਡੇਟ ਦੇ ਅਨੁਕੂਲ, ਨਵਾਂ ਡੌਗਵੁੱਡ ਕੇਅਰ ਹੋਮ ਵਸਨੀਕਾਂ ਨੂੰ ਇੱਕ ਨਿੱਜੀ ਬੈੱਡਰੂਮ ਅਤੇ ਬਾਥਰੂਮ ਪ੍ਰਦਾਨ ਕਰਦਾ ਹੈ, ਅਤੇ ਸਾਈਟ ਵਿੱਚ ਇੰਡੀਜਨਸ ਲੋਕਾਂ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਥਾਵਾਂ ਅਤੇ ਪਵਿੱਤਰ ਥਾਂ ਸ਼ਾਮਲ ਹਨ। ਇਹ ਡਿਜ਼ਾਈਨ ਭਵਿੱਖ ਦੀ ਦੇਖਭਾਲ ਦੀਆਂ ਲੋੜਾਂ ਮੁਤਾਬਕ ਢਲਣ ਦੀ ਸਮਰੱਥਾ ਦੇ ਨਾਲ ਘਰ ਵਰਗਾ ਮਾਹੌਲ ਪ੍ਰਦਾਨ ਕਰਦਾ ਹੈ।

ਇਹ ਦੇਖਭਾਲ ਮਾਡਲ ਅਤੇ ਖਿਆਲ ਡਿਜ਼ਾਈਨ ਨੂੰ ਕਈ ਸਾਲਾਂ ਵਿੱਚ Musqueam ਇੰਡੀਅਨ ਬੈਂਡ, ਡੌਗਵੁੱਡ ਫੈਮਿਲੀ ਕਾਊਂਸਿਲ ਅਤੇ ਸਿਟੀ ਔਫ਼ ਵੈਨਕੂਵਰ ਸੀਨੀਅਰਜ਼ ਐਡਵਾਈਜ਼ਰੀ ਕਮੇਟੀ ਸਮੇਤ ਭਾਈਵਾਲਾਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਸੀ। 

“ਅਸੀਂ ਇਸ ਸੁੰਦਰ ਨਵੇਂ ਕੇਅਰ ਹੋਮ ਵਿੱਚ ਵਸਨੀਕਾਂ ਦਾ ਸੁਆਗਤ ਕਰਨ ਅਤੇ ਸਾਊਥ ਵੈਨਕੂਵਰ ਕਮਿਊਨਿਟੀ ਵਿੱਚ ਵਧੇਰੇ ਲੋਕਾਂ ਦੀ ਦੇਖਭਾਲ ਲਈ ਪਹੁੰਚ ਵਧਾਉਣ ਲਈ ਉਤਸ਼ਾਹਿਤ ਹਾਂ,” ਵੈਨਕੂਵਰ ਕਮਿਊਨਿਟੀ, VCH  ਦੇ ਵਾਈਸ ਪ੍ਰੈਜ਼ੀਡੈਂਟ Bob Chapman ਨੇ ਕਿਹਾ। "ਨਵਾਂ ਡੌਗਵੁੱਡ ਕੇਅਰ ਹੋਮ ਇੱਕ ਆਰਾਮਦਾਇਕ, ਘਰ ਵਰਗੇ ਮਾਹੌਲ ਵਿੱਚ ਸਹਾਇਕ ਸਿਹਤ-ਸੰਭਾਲ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਉਹ ਆਪਣਾ ਬਣਾ ਸਕਦੇ ਹਨ।" 

ਕਲੀਨਿਕਲ ਥਾਂਵਾਂ ਦੀ ਸੱਭਿਆਚਾਰਕ ਸੁਰੱਖਿਆ ਵਿੱਚ ਯੋਗਦਾਨ ਪਾਉਣ ਲਈ, VCH ਨੇ ਕਲਾਇੰਟਸ, ਪਰਿਵਾਰਾਂ, ਸਟਾਫ ਅਤੇ ਕਮਿਊਨਿਟੀ ਲਈ ਸੁਆਗਤਯੋਗ ਮਾਹੌਲ ਬਣਾਉਣ ਲਈ Musqueam Indian Band ਤੋਂ ਕਲਾ ਅਤੇ ਡਿਜ਼ਾਈਨ ਸੰਬੰਧੀ ਵਿਚਾਰਾਂ ਨੂੰ ਸ਼ਾਮਲ ਕੀਤਾ ਹੈ। ਇਸ ਵਿੱਚ ਪ੍ਰਵੇਸ਼ ਦੁਆਰ 'ਤੇ ਇੰਡੀਜਨਸ ਕਲਾਕਾਰਾਂ ਦੁਆਰਾ ਡਿਜ਼ਾਇਨ ਕੀਤੇ ਗਏ ਪਰੰਪਰਾਗਤ ਕੋਸਟ ਸੈਲਿਸ਼ ਹਾਊਸ ਪੋਸਟ ਅਤੇ ਹਾਊਸ ਬੋਰਡ ਸ਼ਾਮਲ ਹਨ ਅਤੇ ਨਾਲ ਹੀ ਵਸਨੀਕਾਂ, ਪਰਿਵਾਰਾਂ ਅਤੇ ਸਟਾਫ ਲਈ ਇੱਕ ਪਵਿੱਤਰ ਜਗ੍ਹਾ ਹੈ।

"ਸਾਡਾ ਪਰਿਵਾਰ ਸਾਡੇ ਪਿਤਾ ਨੂੰ ਇਸ ਨਵੀਂ ਸ਼ਾਨਦਾਰ ਜਗ੍ਹਾ ਵਿੱਚ ਜਾਂਦੇ ਹੋਏ ਦੇਖ ਕੇ ਬਹੁਤ ਖੁਸ਼ ਹੈ," ਡੌਗਵੁੱਡ ਦੇ ਇੱਕ ਵਸਨੀਕ ਮਾਈਕ ਚੈਂਗ ਦੇ ਪਰਿਵਾਰਕ ਮੈਂਬਰ ਨੇ ਕਿਹਾ। "ਡੌਗਵੁੱਡ ਦੇ ਸਟਾਫ਼ ਨੇ ਹਮੇਸ਼ਾ ਇਸ ਨੂੰ ਸਾਡੇ ਪਰਿਵਾਰ ਲਈ ਘਰ ਵਰਗਾ ਮਹਿਸੂਸ ਕਰਵਾਇਆ ਹੈ, ਅਤੇ ਨਵੀਂ ਜਗ੍ਹਾ ਸਾਡੇ ਸਾਰਿਆਂ ਲਈ ਆਨੰਦ ਲੈਣ ਲਈ ਇੱਕ ਸੁਰੱਖਿਅਤ ਅਤੇ ਜੀਵੰਤ ਥਾਂ ਬਣਨ ਦਾ ਵਾਅਦਾ ਕਰਦੀ ਹੈ।"

Exterior of the new Dogwood Care Home in South Vancouver with house posts designed by artists Brent Sparrow and Thomas Cannell

ਸਾਊਥ ਵੈਨਕੂਵਰ ਵਿੱਚ ਨਵੇਂ ਡੌਗਵੁੱਡ ਕੇਅਰ ਹੋਮ ਦਾ ਬਾਹਰੀ ਹਿੱਸਾ ਕਲਾਕਾਰਾਂ Brent Sparrow ਅਤੇ Thomas Cannell ਦੁਆਰਾ ਡਿਜ਼ਾਈਨ ਕੀਤੇ ਗਏ ਹਾਊਸ ਪੋਸਟਾਂ ਦੇ ਨਾਲ।

Sacred space for residents, families and staff at the new Dogwood Care Home in South Vancouver

ਵਸਨੀਕਾਂ, ਪਰਿਵਾਰਾਂ ਅਤੇ ਸਟਾਫ ਲਈ ਪਵਿੱਤਰ ਸਥਾਨ।

The shared dining, kitchen and social space at the new Dogwood Care Home in South Vancouver

ਸ਼ੇਅਰਡ ਲਿਵਿੰਗ, ਡਾਇਨਿੰਗ, ਰਸੋਈ ਅਤੇ ਸਮਾਜਿਕ ਥਾਂਵਾਂ।

ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਥਾਵਾਂ ਬਣਾਉਣਾ ਉਸ ਕੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਅਸੀਂ ਇੰਡੀਜਨਸ ਗਾਹਕਾਂ, ਮਰੀਜ਼ਾਂ ਅਤੇ ਪਰਿਵਾਰਾਂ ਨੂੰ ਸੁਰੱਖਿਅਤ, ਆਰਾਮਦਾਇਕ, ਅਹਿਮ ਮਹਿਸੂਸ ਕਰਨ ਵਾਸਤੇ ਸਹਿਯੋਗ ਦੇਣ ਲਈ ਕਰਦੇ ਹਾਂ। ਫਰਸਟ ਨੇਸ਼ਨਜ਼ ਅਤੇ ਕਮਿਊਨਿਟੀ ਭਾਈਵਾਲਾਂ ਨਾਲ ਭਾਈਚਾਰਕ ਸ਼ਮੂਲੀਅਤ ਦੁਆਰਾ ਯੋਗਦਾਨ ਪਾਏ ਗਏ, ਵੈਨਕੂਵਰ ਦੀਆਂ ਸਾਈਟਾਂ 'ਤੇ ਇੰਡੀਜਨਸ ਕਲਾ ਪ੍ਰੋਜੈਕਟਾਂ ਨੂੰ ਪ੍ਰਦਰਸ਼ਤ ਕੀਤਾ ਗਿਆ ਸੀ ਤਾਂ ਜੋ ਵਧੇਰੇ ਸੰਮਿਲਿਤ ਥਾਂਵਾਂ ਨੂੰ ਬਣਾਇਆ ਜਾ ਸਕੇ ਅਤੇ ਇੰਡੀਜਨਸ ਲੋਕਾਂ ਨਾਲ ਅਗਾਊਂ ਮੇਲ-ਮਿਲਾਪ ਕੀਤਾ ਜਾ ਸਕੇ। 

Willow Pavilion Mural by artist Olivia George, a member of the Tsleil-Waututh Nation

ਵਿਲੋ ਪਵੇਲੀਅਨ

ਵੈਨਕੂਵਰ ਜਨਰਲ ਹਸਪਤਾਲ ਕੈਂਪਸ 'ਤੇ West 12th Avenue 'ਤੇ ਵਿਲੋ ਪਵੇਲੀਅਨ ਦੇ ਦੱਖਣ-ਪੱਛਮੀ ਕੋਨੇ 'ਤੇ ਸਥਿਤ, Tsleil-Waututh Nation ਦੀ ਮੈਂਬਰ, ਕਲਾਕਾਰ Olivia George, ਆਪਣੇ ਇੰਡੀਜਨਸ ਸੱਭਿਆਚਾਰ ਅਤੇ ਵਿਸ਼ਵਾਸਾਂ ਦਾ ਸਨਮਾਨ ਕਰਦੀ ਹੈ। ਵੈਨਕੂਵਰ ਮਿਊਰਲ ਫੈਸਟੀਵਲ ਦੇ ਨਾਲ ਸਾਂਝੇਦਾਰੀ ਵਿੱਚ, ਅਸੀਂ ਓਲੀਵੀਆ ਦੇ ਡਿਜ਼ਾਈਨ ਨੂੰ ਹਕੀਕਤ ਬਣਾਉਣ ਵਿੱਚ ਮਦਦ ਕੀਤੀ। "ਕੰਧ ਦੇ ਤਿੰਨ ਪੱਧਰ ਹਨ, ਇਸ ਲਈ ਤਿੰਨ ਤੱਤ ਦਰਸਾਏ ਗਏ ਹਨ: ਹਵਾ, ਜ਼ਮੀਨ ਅਤੇ ਪਾਣੀ," Olivia ਨੇ ਕਿਹਾ। "ਮਿਊਰਲ ਦਾ ਹਰ ਭਾਗ ਇੱਕ ਅਜਿਹਾ ਵਾਤਾਵਰਨ ਬਣਾਉਂਦਾ ਹੈ ਜੋ ਆਰਾਮ ਪਹੁੰਚਾਉਣ ਵਾਲੀਆਂ, ਹਮਦਰਦੀ ਵਾਲੀਆਂ ਅਤੇ ਸੁਰੱਖਿਅਤ ਮਹਿਸੂਸ ਕਰਵਾਉਣ ਵਾਲੀਆਂ ਭਾਵਨਾਵਾਂ ਦਾ ਅਹਿਸਾਸ ਕਰਵਾਉਂਦਾ ਹੈ।"

ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ

ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ ਤੋਂ ਦੇਖਭਾਲ ਪ੍ਰਾਪਤ ਕਰਨ ਵਾਲੇ ਗਾਹਕਾਂ ਲਈ ਤਿੰਨ ਮਿਊਰਲ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਅਤੇ ਸੁਆਗਤਯੋਗ ਮਾਹੌਲ ਬਣਾਉਣ ਵਿੱਚ ਮਦਦ ਕਰਦੇ ਹਨ। ਹਰੇਕ ਮਿਊਰਲ ਹੋਸਟ ਨੇਸ਼ਨਜ਼ ਦੇ ਨੌਜਵਾਨਾਂ, ਅਤੇ ਯੂਥ ਆਊਟਰੀਚ ਪ੍ਰੋਗਰਾਮ ਦੀਆਂ ਸੇਵਾਵਾਂ ਪ੍ਰਾਪਤ ਕਰਨ ਵਾਲਿਆਂ ਦੁਆਰਾ ਭਾਈਚਾਰਕ ਸ਼ਮੂਲੀਅਤ ਦੌਰਾਨ ਸਾਂਝੇ ਕੀਤੇ ਵਿਸ਼ਿਆਂ ਨੂੰ ਦਰਸਾਉਂਦਾ ਹੈ, ਕਿ ਕੋਈ ਥਾਂ ਨੂੰ ਸੰਮਿਲਿਤ ਕਿਵੇਂ ਮਹਿਸੂਸ ਕਰਵਾਇਆ ਜਾ ਸਕਦਾ ਹੈ।

Diamond Point, an artist and member of the Musqueam Nation, standing in front of her mural at the Downtown Eastside Youth Outreach space.

ਇੱਕ ਕਲਾਕਾਰ ਅਤੇ Musqueam Nation ਦੀ ਮੈਂਬਰ, Diamond Point ਕਹਿੰਦੀ ਹੈ ਕਿ ਉਸਨੂੰ ਉਮੀਦ ਹੈ ਕਿ ਉਸਦਾ ਇੰਡੀਜਨਸ ਰੀਤੀ-ਰਿਵਾਜ਼ਾਂ ਨੂੰ ਦਰਸਾਉਂਦਾ ਇਹ ਮਿਊਰਲ, ਉਸ ਦੇ ਘਰ ਦੇ ਨਾਲ ਜੁੜੀ ਸੂਰਜ ਡੁੱਬਣ ਦੀ ਤਸਵੀਰ ਦੁਆਰਾ ਇਸ ਖੇਤਰ ਦੇ ਨੌਜਵਾਨਾਂ ਲਈ "ਘਰ ਤੋਂ ਦੂਰ ਇੱਕ ਘਰ" ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਸਨੇ ਅੰਗਰੇਜ਼ੀ ਅਤੇ ਹੋਸਟ ਨੇਸ਼ਨਜ਼ ਦੀਆਂ ਰਵਾਇਤੀ ਭਾਸ਼ਾਵਾਂ ਵਿੱਚ, “ਅਸੀਂ ਇੱਕੋ ਦਿਲ ਦੇ ਹਾਂ” ਸੁਨੇਹਾ ਸ਼ਾਮਲ ਕੀਤਾ।

Ryan Hughes, an artist from Snuneymuxw First Nation, standing in front of his artwork.

Snuneymuxw First Nation ਦੇ ਇੱਕ ਕਲਾਕਾਰ, Ryan Hughes ਨੇ ਆਪਣੇ ਕੰਮ ਵਿੱਚ ਕਾਲ਼ੇ ਕਾਂ ਅਤੇ ਰਚਨਾ ਦੀ ਕਹਾਣੀ 'ਤੇ ਧਿਆਨ ਕੇਂਦਰਿਤ ਕੀਤਾ। ਉਹ ਸਾਂਝਾ ਕਰਦਾ ਹੈ ਕਿ ਕਾਲ਼ਾ ਕਾਂ ਪਰਿਵਰਤਨ ਨੂੰ ਦਰਸਾਉਂਦਾ ਹੈ ਅਤੇ ਇਸੇ ਤਰ੍ਹਾਂ, ਨੌਜਵਾਨ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੌਰ 'ਤੇ ਪਰਿਵਰਤਨ ਵਿੱਚੋਂ ਲੰਘਦੇ ਹਨ।

Chris Sparrow, a Coast Salish artist and member of the Musqueam Nation, painted a mural of two humpback whales.

ਇੱਕ ਕਲਾਕਾਰ ਅਤੇ Musqueam Nation ਦੇ ਮੈਂਬਰ, Chris Sparrow, ਨੇ ਦੋ ਹੰਪਬੈਕ ਵ੍ਹੇਲਾਂ ਦਾ ਇੱਕ ਮਿਊਰਲ ਬਣਾਇਆ। Sparrow ਨੇ ਸਾਂਝਾ ਕੀਤਾ ਕਿ ਵ੍ਹੇਲ ਨੌਜਵਾਨਾਂ ਦੀ ਮਜ਼ਬੂਤ ਅਤੇ ਸ਼ਕਤੀਸ਼ਾਲੀ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਇੱਕ ਅਜਿਹੀ ਜਗ੍ਹਾ ਲਈ ਢੁਕਵੀਂ ਹੈ ਜੋ ਨੌਜਵਾਨਾਂ ਨੂੰ ਸਿਹਤ ਅਤੇ ਤੰਦਰੁਸਤੀ ਸੇਵਾਵਾਂ ਪ੍ਰਦਾਨ ਕਰਦੀ ਹੈ।