Handing out harm reduction supplies including take-home naloxone kits.

ਜਦੋਂ ਇਨਸਾਈਟ 2003 ਵਿੱਚ ਖੋਲ੍ਹੀ ਗਈ ਸੀ, ਜੋ ਲੋਕ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਸਨ, ਉਹ ਓਵਰਡੋਜ਼ ਅਤੇ ਫੌਰੀ  ਸਿਹਤ ਸਮੱਸਿਆਵਾਂ ਨਾਲ ਨਜਿੱਠਣ ਵਾਲੇ ਅਤੇ ਨਸ਼ਾ-ਮੁਕਤੀ ਦੇ ਇਲਾਜ ਲਈ ਰੈਫਰਲ ਪ੍ਰਦਾਨ ਕਰਨ ਵਾਲੇ ਸਿਖਲਾਈ ਪ੍ਰਾਪਤ ਸਟਾਫ ਅਤੇ ਨਰਸਾਂ ਵਾਲੀ ਇੱਕ ਸੁਆਗਤਯੋਗ ਥਾਂ ਵਿਖੇ ਜਾ ਸਕਦੇ ਸਨ। 

ਇਸ ਦਾ ਪ੍ਰਭਾਵ ਡੂੰਘਾ ਸੀ: ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਟਾਲਿਆ ਗਿਆ, ਸਾਂਝੀਆਂ ਸੂਈਆਂ ਕਾਰਨ ਹੋਣ ਵਾਲੇ HIV ਅਤੇ ਹੈਪੇਟਾਈਟਸ ਸੀ ਦੀਆਂ ਦਰਾਂ ਘੱਟ ਗਈਆਂ ਅਤੇ ਸਿਹਤ ਸੰਭਾਲ ਅਤੇ ਰਿਕਵਰੀ ਸੇਵਾਵਾਂ ਨਾਲ ਜੁੜੇ ਲੋਕਾਂ ਦੀ ਗਿਣਤੀ ਵੱਧ ਗਈ।

VCH Clinical Coordinator Kyle Yrjola prepares harm reduction supplies at the Insite nurses’ station; VCH Nurse Educator Dar Michaleski is in the background.

VCH ਕਲੀਨਿਕਲ ਕੋਆਰਡੀਨੇਟਰ Kyle Yrjola ਇਨਸਾਈਟ ਨਰਸਾਂ ਦੇ ਸਟੇਸ਼ਨ 'ਤੇ ਨਸ਼ੀਲੇ ਪਦਾਰਥਾਂ ਦੇ ਨੁਕਸਾਨ ਨੂੰ ਘਟਾਉਣ ਦੀ ਸਪਲਾਈ ਤਿਆਰ ਕਰਦੇ ਹੋਏ; VCH ਨਰਸ ਐਜੂਕੇਟਰ Dar Michaleski ਪਿੱਛੇ ਮੌਜੂਦ ਹਨ।

ਅਪ੍ਰੈਲ 2016 ਵਿੱਚ, ਬੀ ਸੀ ਦੇ ਸੂਬਾਈ ਸਿਹਤ ਅਧਿਕਾਰੀ ਨੇ ਜ਼ਹਿਰੀਲੇ ਨਸ਼ਿਆਂ ਦੇ ਸੰਕਟ ਨੂੰ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ। ਅੱਜ, ਗੈਰ-ਨਿਯੰਤ੍ਰਿਤ, ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਸੂਬੇ ਵਿੱਚ 10 ਤੋਂ 59 ਸਾਲ ਦੀ ਉਮਰ ਦੇ ਲੋਕਾਂ ਲਈ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ, ਅਤੇ ਕਤਲਾਂ, ਖੁਦਕੁਸ਼ੀਆਂ, ਦੁਰਘਟਨਾਵਾਂ ਅਤੇ ਕੁਦਰਤੀ ਬੀਮਾਰੀਆਂ ਦੇ ਜੋੜ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਹੈ। ਘੋਸ਼ਣਾ ਤੋਂ ਬਾਅਦ ਬੀ ਸੀ ਵਿੱਚ 14,000 ਤੋਂ ਵੱਧ ਲੋਕ ਓਵਰਡੋਜ਼ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

"ਅਨਿਯੰਤ੍ਰਿਤ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਧੇਰੇ ਜ਼ਹਿਰੀਲੀ ਹੋਣ ਦੇ ਨਾਲ, 2003 ਤੋਂ ਬਾਅਦ ਦੇ ਸਾਲਾਂ ਵਿੱਚ ਕਮਿਊਨਿਟੀ ਵਿੱਚ ਲੋਕਾਂ ਲਈ ਜੋਖਮ ਤੇਜ਼ੀ ਨਾਲ ਵੱਧ ਗਿਆ ਹੈ," VCH ਦੇ ਚੀਫ ਮੈਡੀਕਲ ਹੈਲਥ ਅਫਸਰ, Dr. Patricia Daly, ਨੇ ਕਿਹਾ "ਨਤੀਜੇ ਵਜੋਂ, ਸਾਨੂੰ ਨੁਕਸਾਨ ਘਟਾਉਣ ਵਾਲੀਆਂ ਸੇਵਾਵਾਂ ਨੂੰ ਵਿਕਸਿਤ ਕਰਨਾ ਪਿਆ ਹੈ ਜੋ ਅਸੀਂ ਇਨਸਾਈਟ ਅਤੇ ਕਮਿਊਨਿਟੀ ਵਿੱਚ ਪੇਸ਼ ਕਰ ਰਹੇ ਹਾਂ ਕਿਉਂਕਿ ਉਹਨਾਂ ਦੀ ਹੁਣ ਪਹਿਲਾਂ ਨਾਲੋਂ ਵੱਧ ਲੋੜ ਹੈ।"

ਇਨਸਾਈਟ ਬਾਰੇ ਜਾਣਕਾਰੀ

VCH ਅਤੇ PHS ਕਮਿਊਨਿਟੀ ਸਰਵਿਸਿਜ਼ ਸੋਸਾਇਟੀ ਦੁਆਰਾ ਸਹਿ-ਪ੍ਰਬੰਧਿਤ, ਇਨਸਾਈਟ (Insite) ਉਹਨਾਂ ਲੋਕਾਂ ਲਈ ਇੱਕ ਫਰੰਟ-ਲਾਈਨ, ਨੁਕਸਾਨ ਘਟਾਉਣ ਵਾਲੀ ਸੇਵਾ ਹੈ ਜੋ ਨਸ਼ਿਆਂ ਦੀ ਵਰਤੋਂ ਕਰਦੇ ਹਨ ਅਤੇ ਸਿਹਤ-ਸੰਭਾਲ ਸੇਵਾਵਾਂ ਤੱਕ ਪਹੁੰਚ ਕਰਨ ਤੋਂ ਝਿਜਕਦੇ ਹਨ, ਨਾਲ ਹੀ ਕਮਿਊਨਿਟੀ ਵਿੱਚ ਆਪਸੀ ਸੰਬੰਧ ਕਾਇਮ ਕਰਨ ਦਾ ਇੱਕ ਪ੍ਰਮੁੱਖ ਜ਼ਰੀਆ ਹੈ। Insite ਡਰੱਗ ਦੀ ਜਾਂਚ ਦੀ ਪੇਸ਼ਕਸ਼ ਕਰਦਾ ਹੈ; ਦੇਖ-ਰੇਖ ਅਧੀਨ ਨਸ਼ੇ ਦੀ ਵਰਤੋਂ ਵਾਲੀਆਂ ਸੇਵਾਵਾਂ; ਟੀਕਾਕਰਣ, ਜ਼ਖ਼ਮ ਦੀ ਦੇਖਭਾਲ, ਓਪੀਔਇਡ ਐਗੋਨਿਸਟ ਥੈਰੇਪੀ ਅਤੇ ਮਾਹਿਰਾਂ ਨੂੰ ਦੇਖਣ ਲਈ ਰੈਫਰਲ; ਮੁੱਢਲੀਆਂ ਸਿਹਤ-ਸੰਭਾਲ ਲੋੜਾਂ ਲਈ ਸਹਾਇਤਾ; ਕੇਸ ਪ੍ਰਬੰਧਨ; ਸਿਸਟਮ ਤੱਕ ਪਹੁੰਚ ਕਰਨ ਲਈ ਮਾਰਗਦਰਸ਼ਨ; ਸੁਪੋਰਟਿਵ ਹਾਊਸਿੰਗ ਤੱਕ ਪਹੁੰਚ; ਦਵਾਈਆਂ ਲਈ ਸਹਾਇਤਾ ਅਤੇ ਸੱਭਿਆਚਾਰਕ ਸੇਵਾਵਾਂ ਨਾਲ ਸੰਪਰਕ।

A supervised consumption room at Insite.

Insite 'ਤੇ ਦੇਖ-ਰੇਖ ਅਧੀਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਕਮਰਾ।

From left: Insite team members Carlo Campodonico, Doug Everett, Dar Michaleski, Adam Flood, Matt Wiley, Kyle Yrjola, Jeff West and Kelsey Rothwell.

ਇਨਸਾਈਟ ਟੀਮ ਦੇ ਮੈਂਬਰ ਕਾਰਲੋ ਕੈਂਪੋਡੋਨੀਕੋ, ਡੱਗ ਐਵਰੇਟ, ਡਾਰ ਮਿਚਲੇਸਕੀ, ਐਡਮ ਫਲੱਡ, ਮੈਟ ਵਾਇਲੀ, ਕਾਈਲ ਯਰਜੋਲਾ, ਜੈਫ ਵੈਸਟ ਅਤੇ ਕੈਲਸੀ ਰੋਥਵੈਲ।

Preparing harm reduction supplies including take-home naloxone kits.

ਘਰ ਲੈ ਜਾਣ ਵਾਲੀਆਂ ਨਲੌਕਸੋਨ ਕਿੱਟਾਂ ਸਮੇਤ ਨਸ਼ੀਲੇ ਪਦਾਰਥਾਂ ਦੀਆਂ ਨੁਕਸਾਨ ਘਟਾਉਣ ਵਾਲੀਆਂ ਸਪਲਾਈਆਂ ਦੀ ਤਿਆਰੀ।

ਔਨਸਾਈਟ ਬਾਰੇ ਜਾਣਕਾਰੀ

ਇਨਸਾਈਟ ਦੇ ਉੱਪਰ ਸਥਿਤ ਇੱਕ ਔਨਸਾਈਟ ਹੈ। ਹਫ਼ਤੇ ਦੇ ਹਰ ਦਿਨ, ਤਿੰਨ ਤੱਕ ਲੋਕ ਇਨਸਾਈਟ ਵਿਖੇ ਨਿਰੀਖਣ ਹੇਠ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਔਨਸਾਈਟ ਵਿਖੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਥਿਰਤਾ ਵਿੱਚ ਤਬਦੀਲ ਹੁੰਦੇ ਹਨ।  ਇਹ ਇੱਕ 12-ਬੈੱਡ, ਡਾਕਟਰੀ ਤੌਰ 'ਤੇ ਸਮਰਥਿਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਟੇਬਲਾਈਜ਼ੇਸ਼ਨ ਮੰਜ਼ਿਲ ਹੈ ਅਤੇ ਇੱਕ 18-ਬੈੱਡ ਦੀ ਟ੍ਰਾਂਜ਼ਿਸ਼ਨਲ ਹਾਊਸਿੰਗ ਮੰਜ਼ਿਲ ਦੀ ਪੇਸ਼ਕਸ਼ ਕਰਦਾ ਹੈ ਜੋ ਚੱਲ ਰਹੀ ਰਿਕਵਰੀ ਸਹਾਇਤਾ ਪ੍ਰਦਾਨ ਕਰਦਾ ਹੈ, ਅਤੇ ਇੱਕ ਸਾਦਾ ਅਸਥਾਈ ਹਾਊਸਿੰਗ ਸਬਸਿਡੀ ਪ੍ਰੋਗਰਾਮ ਜੋ ਨਿਵਾਸੀਆਂ ਨੂੰ ਕਮਿਊਨਿਟੀ ਵਿੱਚ ਵਾਪਸ ਪਰਿਵਰਤਿਤ ਕਰਨ ਵਿੱਚ ਸਹਾਇਤਾ ਕਰਦਾ ਹੈ। 

“ਸਾਡੇ ਕੋਲ ਹੁਣ 20 ਸਾਲਾਂ ਤੋਂ ਵੱਧ ਦਾ ਡੇਟਾ ਹੈ ਜੋ ਦਰਸਾਉਂਦਾ ਹੈ ਕਿ ਇਨਸਾਈਟ ਜ਼ਿੰਦਗੀਆਂ ਬਚਾਉਂਦੀ ਹੈ। ਇਹ ਸਿੱਧੇ ਤੌਰ 'ਤੇ, ਓਵਰਡੋਜ਼ ਨੂੰ ਖਤਮ ਕਰ ਕੇ, ਅਤੇ ਘੱਟ ਸਪੱਸ਼ਟ ਤਰੀਕਿਆਂ ਨਾਲ, ਸਿਹਤ ਦੇਖਭਾਲ ਅਤੇ ਸਮਾਜਿਕ ਸਹਾਇਤਾ ਤੱਕ ਪਹੁੰਚ ਪ੍ਰਦਾਨ ਕਰਕੇ ਕਰਦੀ ਹੈ,” PHS ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਦੇ ਸੀ ਈ ਓ, Michael Vonn ਨੇ ਕਿਹਾ। “ਇਨਸਾਈਟ ਅਫਰਾ-ਤਫਰੀ ਵਾਲੇ ਜੀਵਨ ਵਿੱਚ ਸਥਿਰਤਾ ਲਿਆਉਂਦੀ ਹੈ। ਇਹ ਇੱਕ ਗੁੰਝਲਦਾਰ ਸਮਾਜਿਕ ਅਤੇ ਮੈਡੀਕਲ ਮੁੱਦੇ ਲਈ ਇੱਕ ਵਿਹਾਰਕ ਪਹੁੰਚ ਪ੍ਰਦਾਨ ਕਰਦੀ ਹੈ।”

Insite team member preparing harm reduction supplies.

ਇਨਸਾਈਟ ਅਤੇ ਹੋਰ ਓਵਰਡੋਜ਼ ਰੋਕਥਾਮ ਸਾਈਟਾਂ ਵੀ ਡਰੱਗ ਜਾਂਚ ਦੀ ਪੇਸ਼ਕਸ਼ ਕਰਦੀਆਂ ਹਨ। ਬ੍ਰਿਟਿਸ਼ ਕੋਲੰਬੀਆ ਸੈਂਟਰ ਆਨ ਸਬਸਟੈਂਸ ਯੂਜ਼ (BCCSU) ਅਤੇ ਸਿਟੀ ਆਫ ਵੈਨਕੂਵਰ ਦੇ ਨਾਲ ਮਿਲ ਕੇ, ਵੈਨਕੂਵਰ ਅਤੇ VCH ਦੇ ਦੂਜੇ ਭਾਈਚਾਰਿਆਂ ਵਿੱਚ ਮੁਫਤ, ਗੁਪਤ ਡਰੱਗ-ਜਾਂਚ ਸੇਵਾਵਾਂ ਉਪਲਬਧ ਹਨ। ਨਸ਼ੀਲੇ ਪਦਾਰਥਾਂ ਦੀ ਜਾਂਚ ਇੱਕ ਨੁਕਸਾਨ ਘਟਾਉਣ ਵਾਲੀ ਸੇਵਾ ਹੈ ਜੋ ਲੋਕਾਂ ਨੂੰ ਇਹ ਨਿਰਧਾਰਤ ਕਰਨ ਦਿੰਦੀ ਹੈ ਕਿ ਉਹਨਾਂ ਦੇ ਨਸ਼ੀਲੇ ਪਦਾਰਥਾਂ ਵਿੱਚ ਕੀ ਹੈ ਅਤੇ ਸੰਭਾਵੀ ਤੌਰ 'ਤੇ ਕਿਸੇ ਵੀ ਸੰਬੰਧਿਤ ਨੁਕਸਾਨ ਦੇ ਜੋਖਮ ਨੂੰ ਘਟਾਉਣ ਲਈ ਕਾਰਵਾਈ ਕਰਦੀ ਹੈ।