Canadian military aircraft carrying long-term care residents and hospital patients arrives at Vancouver International Airport (credit: Fraser Health Authority)

ਮਾਹਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮੀ ਤੋਂ ਲੈ ਕੇ ਜੰਗਲੀ ਅੱਗਾਂ ਅਤੇ ਹੜ੍ਹਾਂ ਤੱਕ, ਅਸੀਂ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਸਿੱਧਾ ਅਨੁਭਵ ਕਰ ਰਹੇ ਹਾਂ, ਜੋ ਲੋਕਾਂ ਦੀ ਸਿਹਤ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਸਾਡੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਲਵਾਯੂ ਤਬਦੀਲੀ ਖਾਸ ਤੌਰ 'ਤੇ ਕਮਜ਼ੋਰ ਆਬਾਦੀ ਲਈ ਮੁਸ਼ਕਲ ਪੈਦਾ ਕਰਦੀ ਹੈ, ਜਿਵੇਂ ਕਿ ਬਜ਼ੁਰਗ ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਰਹਿਣ ਵਾਲੇ ਲੋਕ।

ਸਾਡੀ ਜਲਵਾਯੂ ਵਿੱਚ ਤਬਦੀਲੀ ਕਾਰਨ ਸਾਡੇ ਖੇਤਰ ਦੇ ਅੰਦਰ ਹਰ ਭਾਈਚਾਰੇ ਨੂੰ ਨੁਕਸਾਨ ਹੋਣ ਦਾ ਖਤਰਾ ਹੈ। ਬੀ.ਸੀ. ਅਤੇ ਦੁਨੀਆ ਭਰ ਵਿੱਚ, ਔਸਤ ਤਾਪਮਾਨ ਵਧ ਰਿਹਾ ਹੈ, ਮੌਸਮ ਦੀਆਂ ਅਤਿਅੰਤ ਘਟਨਾਵਾਂ ਵਧੇਰੇ ਵਾਪਰ ਰਹੀਆਂ ਹਨ ਅਤੇ ਮਨੁੱਖੀ ਕਾਰਨਾਂ ਕਰਕੇ ਵਾਪਰ ਰਹੀ ਜਲਵਾਯੂ ਤਬਦੀਲੀ ਕਾਰਨ ਸਮੁੰਦਰ ਦਾ ਪੱਧਰ ਵੱਧ ਰਿਹਾ ਹੈ। ਜਲਵਾਯੂ ਨਾਲ ਸੰਬੰਧਿਤ ਇਹ ਖਤਰੇ ਆਬਾਦੀ ਦੀ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ।

ਇਸ ਦੀ ਇੱਕ ਉਦਾਹਰਣ 2023 ਦੀਆਂ ਗਰਮੀਆਂ ਦੀਆਂ ਜੰਗਲੀ ਅੱਗਾਂ ਸਨ, ਜੋ ਹੁਣ ਤੱਕ ਦੀਆਂ ਸਭ ਤੋਂ ਖਰਾਬ ਰਿਕਾਰਡ ਕੀਤੀਆਂ ਗਈਆਂ ਅੱਗਾਂ ਸੀ, ਜਿਨ੍ਹਾਂ ਨੇ ਬੀ.ਸੀ. ਵਿੱਚ ਸਹਾਇਤਾ ਦੀ ਸਭ ਤੋਂ ਵੱਧ ਲੋੜ ਵਾਲੇ ਲੋਕਾਂ ਨੂੰ ਆਪਣੇ ਲੌਂਗ-ਟਰਮ ਕੇਅਰ ਹੋਮ ਅਤੇ ਹਸਪਤਾਲਾਂ ਨੂੰ ਖਾਲੀ ਕਰਨ ਲਈ ਮਜਬੂਰ ਕੀਤਾ।  ਇੰਟੀਰੀਅਰ ਅਤੇ ਨੌਰਥਵੈਸਟ ਟੈਰੀਟੋਰੀਜ਼ ਅਤੇ VCH ਵਿਖੇ ਟੀਮਾਂ ਨੇ ਮਦਦ ਦੀ ਪੇਸ਼ਕਸ਼ ਕੀਤੀ। 

ਮਰੀਜ਼ਾਂ ਦੇ ਆਉਣ ਦੀ ਤਿਆਰੀ ਲਈ, ਸਟਾਫ ਅਤੇ ਮੈਡੀਕਲ ਸਟਾਫ ਨੇ ਤੁਰੰਤ ਖਾਲੀ ਜਗ੍ਹਾ ਸਥਾਪਤ ਕੀਤੀ, ਉਚਿਤ ਉਪਕਰਣਾਂ, ਸਪਲਾਈਆਂ ਅਤੇ ਖਾਣੇ ਦੀ ਸੇਵਾ ਦਾ ਤਾਲਮੇਲ ਕੀਤਾ, ਵਸਨੀਕਾਂ ਨੂੰ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਜੋੜਿਆ, ਅਤੇ VCH ਦੀ ਦੇਖਭਾਲ ਦੌਰਾਨ ਵਸਨੀਕਾਂ ਦੀ ਚੱਲ ਰਹੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਲਈ ਨਵੇਂ ਉਪਾਅ ਲਾਗੂ ਕੀਤੇ। 

VCH teams and emergency responders await the arrival of evacuees from Kelowna.

VCH ਟੀਮਾਂ ਅਤੇ ਐਮਰਜੈਂਸੀ ਰਿਸਪੌਂਡਰ ਕਲੋਨਾ ਤੋਂ ਕੱਢੇ ਗਏ ਲੋਕਾਂ ਦੇ ਆਉਣ ਦੀ ਉਡੀਕ ਕਰ ਰਹੇ ਹਨ।

Staff member speaking to patient

ਸਟਾਫ਼ ਅਤੇ ਮੈਡੀਕਲ ਸਟਾਫ਼ ਆਉਣ ਵਾਲੇ ਮਰੀਜ਼ਾਂ ਦੀ ਜਾਂਚ ਕਰਦਾ ਹੈ।

A staff member guides a patient in a wheelchair down the hallway of the interim home at George Pearson Centre

ਮਰੀਜ਼ ਜਾਰਜ ਪੀਅਰਸਨ ਸੈਂਟਰ ਵਿਖੇ ਇੱਕ ਅੰਤਰਿਮ ਘਰ ਵਿੱਚ ਸੈਟਲ ਹੁੰਦੇ ਹੋਏ।